ਕੈਪਟਨ ਸਰਕਾਰ ਪਿੰਡਾ ਦੀ ਵਿਕਾਸ ਲਈ ਵਚਨਬੱਧ -ਬਲਵਿੰਦਰ ਸਿੰਘ ਧਾਲੀਵਾਲ -ਫਗਵਾੜਾ ਦੇ ਪਿੰਡ ਹਰਬੰਸ ਪੁਰ ਦੀ ਪੰਚਾਇਤ ਨੂੰ 31 ਲੱਖ ਰੁਪਏ ਦੀ ਗਰਾਂਟ ਜਾਰੀ


ਫਗਵਾੜਾ 17 ਸਤੰਬਰ ( ਧਰੁਵ ਕਲੂਚਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਪਿੰਡਾ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਕਿਸੇ ਵੀ ਪਿੰਡ ਦੇ ਵਿਕਾਸ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ•ਾਂ ਨੇ ਅੱਜ ਫਗਵਾੜਾ ਦੇ ਪਿੰਡ ਹਰਬੰਸ ਪੁਰ ਦੇ ਵਿਕਾਸ ਲਈ 31 ਲੱਖ ਰੁਪਏ ਦੀ ਗਰਾਂਟ ਦਾ ਮਨਜ਼ੂਰੀ ਪੱਤਰ ਪਿੰਡ ਦੀ ਪੰਚਾਇਤ ਨੂੰ ਦਿੱਤਾ। ਉਨ•ਾਂ ਕਿਹਾ ਕਿ ਬੇਸ਼ੱਕ ਫਗਵਾੜਾ ਸ਼ਹਿਰ ਅਤੇ ਪਿੰਡਾ ਦੇ ਵਿਕਾਸ ਲਈ ਉਨ•ਾਂ ਨੂੰ ਬਹੁਤ ਹੀ ਘੱਟ ਸਮਾਂ ਮਿਲਿਆ ਹੈ,ਪਰ ਫਗਵਾੜਾ ਵਿਧਾਨ ਸਭਾ ਹਲਕਾ ਨੂੰ ਨਮੂਨੇ ਦਾ ਖੇਤਰ ਬਣਾਉਣਾ ਉਨ•ਾਂ ਦਾ ਇੱਕ ਮਾਤਰ ਉਦੇਸ਼ ਹੈ,ਜਿਸ ਨੂੰ ਹਰ ਹਾਲ ਵਿਚ ਪੁਰਾ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਪਿੰਡਾ ਵਿਚ ਹੋਣ ਵਾਲੇ ਕੰਮਾਂ ਦੀ ਸੂਚੀਆਂ ਬਣਾਈਆਂ ਜਾ ਰਹੀਂਆ ਹਨ,ਸਭ ਨੂੰ ਲੋੜ ਮੁਤਾਬਿਕ ਗਰਾਂਟ ਜਾਰੀ ਕੀਤੀ ਜਾਵੇਗੀ। ਇਸ ਮੌਕੇ ਅਰਵਿੰਦਰ ਕੌਰ ਬਲਾਕ ਸੰਮਤੀ ਮੈਂਬਰ, ਕੁਲਦੀਪ ਸਿੰਘ,ਨਛਤਰ ਸਿੰਘ ਸਰਪੰਚ, ਸੁਰਿੰਦਰ ਸਿੰਘ ਪੰਚ,ਰਤਨ ਸਿੰਘ ਸਾਬਕਾ ਸਰਪੰਚ,ਮੇਵਾ ਸਿੰਘ ਸਾਬਕਾ ਪੰਚ.ਸੁਰਿੰਦਰ ਸਿੰਘ ਸਾਬਕਾ ਸਰਪੰਚ,ਰਣਜੀਤ ਸਿੰਘ ਪੰਚ, ਸੰਤੋਸ਼ ਸਿੰਘ,ਗੁਰਦੀਸ਼ ਸਿੰਘ,ਨਿਰਮਲ ਸਿੰਘ,ਬਲਕਾਰ ਸਿੰਘ ਕਮੇਟੀ ਮੈਂਬਰ, ਮੋਹਨ ਸਿੰਘ ਬੈਂਕ ਮੈਨੇਜਰ ਆਦਿ ਸਮੇਤ ਪਿੰਡ ਵਾਸੀ ਮੌਜੂਦ ਸਨ। ਪਿੰਡ ਸਰਪੰਚ ਨਛਤਰ ਸਿੰਘ ਨੇ ਸਮੂੰਹ ਪੰਚਾਇਤ ਦੀ ਤਰਫੋਂ ਵਿਧਾਇਕ ਧਾਲੀਵਾਲ ਦਾ ਗਰਾਂਟ ਜਾਰੀ ਕਰਨ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਗਰਾਂਟ ਦੀ ਸਹੀਂ ਵਰਤੋਂ ਕਰ ਪਿੰਡ ਦੇ ਰਹਿੰਦੇ ਵਿਕਾਸ ਕੰਮ ਨਿਯਮਾਂ ਮੁਤਾਬਿਕ ਪੂਰੇ ਕਰਵਾਏ ਜਾਣਗੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन