ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਬਰਿੰਦਰ ਢਿੱਲੋਂ ਦੀ ਦਿੱਲੀ 'ਚ ਗਿਰਫਤਾਰੀ ਨੂੰ ਲੈ ਕੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ 👉ਮੋਦੀ ਸਰਕਾਰ ਦੀ ਧੱਕੇਸ਼ਾਹੀ ਦਾ ਦਿਆਂਗੇ ਮੂੰਹ ਤੋੜਵਾਂ ਜਵਾਬ - ਸੌਰਵ ਖੁੱਲਰ


ਫਗਵਾੜਾ 01ਅਕਤੂਬਰ (ਧਰੁਵ ਕਲੂਚਾ) ਬੀਤੇ ਦਿਨੀਂ ਰਾਜਧਾਨੀ ਦਿੱਲੀ ਵਿਖੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ੍ਰ. ਬਰਿੰਦਰ ਸਿੰਘ ਢਿੱਲੋਂ ਅਤੇ ਪੰਜਾਬ ਇੰਚਾਰਜ ਬੰਟੀ ਸ਼ੇਲਕੇ ਸਮੇਤ ਹੋਰ ਸਾਥੀਆਂ ਨੂੰ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਵਲੋਂ ਇੰਡੀਆ ਗੇਟ ਵਿਖੇ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਬਦਲੇ ਗ੍ਰਿਫਤਾਰ ਕਰਨ ਦੇ ਵਿਰੋਧ ਵਿਚ ਜਿਲਾ ਯੂਥ ਕਾਂਗਰਸ ਕਪੂਰਥਲਾ ਦੇ ਪ੍ਰਧਾਨ ਸੌਰਵ ਖੁੱਲਰ ਅਤੇ ਹਲਕਾ ਪ੍ਰਧਾਨ ਯੂਥ ਕਾਂਗਰਸ ਕਪੂਰਥਲਾ ਕਰਨ ਮਹਾਜਨ ਵਲੋਂ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ। ਜਿਲਾ ਯੂਥ ਪ੍ਰਧਾਨ ਸੌਰਵ ਖੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਵਰਤਦੇ ਹੋਏ ਕਿਸਾਨਾ ਦੇ ਪੱਖ ਵਿਚ ਉਠ ਰਹੀ ਆਵਾਜ ਨੂੰ ਦਬਾਉਣਾ ਚਾਹੁੰਦੀ ਹੈ ਪਰ ਯੂਥ ਕਾਂਗਰਸ ਨੇ ਹਮੇਸ਼ਾ ਅਨਿਆ ਦੇ ਖਿਲਾਫ ਆਵਾਜ ਬੁਲੰਦ ਕੀਤੀ ਹੈ। ਦਿੱਲੀ ਪੁਲਿਸ ਦੀ ਕਿਸੇ ਕਾਰਵਾਈ ਤੋਂ ਯੂਥ ਕਾਂਗਰਸ ਪੰਜਾਬ ਡਰੇਗੀ ਨਹੀਂ ਅਤੇ ਮੋਦੀ ਸਰਕਾਰ ਦੀ ਕਿਸਾਨਾ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਹਲਕਾ ਯੂਥ ਪ੍ਰਧਾਨ ਕਾਂਗਰਸ ਫਗਵਾੜਾ ਕਰਮਦੀਪ ਸਿੰਘ ਕੰਮਾਂ ਅਤੇ ਪ੍ਰਧਾਨ ਸ਼ਹਿਰੀ ਯੂਥ ਕਾਂਗਰਸ ਕਪੂਰਥਲਾ ਨਰੇਨ ਵਸ਼ਿਸ਼ਟ, ਉਪ ਪ੍ਰਧਾਨ ਹਲਕਾ ਯੂਥ ਕਾਂਗਰਸ ਕਪੂਰਥਲਾ ਨਵਜੋਤ ਸਿੰਘ ਮਾਹਲ, ਜਿਸ ਵਿੱਚ ਹਲਕਾ ਜਨਰਲ ਸਕੱਤਰ ਜਸਪ੍ਰੀਤ ਸਹਿਗਲ ਸੀਨੀਅਰ ਵਾਈਸ ਪ੍ਰਧਾਨ, ਪ੍ਰਵੀਨ ਜੋਸ਼ੀ ਸੀਨੀਅਰ ਯੂਥ ਕਾਂਗਰਸੀ ਆਗੂ, ਨਵੀਨ ਸੱਭਰਵਾਲ, ਜਿਨੀਅਸ ਚੌਧਰੀ, ਜਤਿੰਦਰ ਕਪੂਰ, ਪਰਵੀਨ ਜੋਸ਼ੀ, ਪ੍ਰਭਜੋਤ ਮਾਹਲ, ਰਾਜੂ ਬਸਰਾ, ਹੈਪੀ ਸ਼ੇਰਗਿਲ, ਦੇਵਰਿਸ਼ਿ ਮਹਾਜਨ, ਅਨਮੋਲ ਸ਼ਰਮਾ, ਜਤਿਨ ਸ਼ਰਮਾ, ਹੈਰੀ ਮਹਿਰਾ, ਲਵ ਸੰਧੂ, ਰੇਸ਼ਵ, ਮਨਚਾਹਤ, ਮਨਦੀਪ ਵਡਾਲਾ, ਜਸਪਾਲ ਗਿੱਲ, ਰਾਜੂ ਫਗਵਾੜਾ, ਹੈਪੀ ਸ਼ੇਰਗਿੱਲ ਆਦਿ ਹਾਜ਼ਿਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन