ਆਪ ਪਾਰਟੀ ਦਾ ਧਰਨਾ ਸਿਆਸੀ ਸਾਖ ਬਚਾਉਣ ਦੀ ਕੋਸ਼ਿਸ਼ ਵਿਚ ਰਾਜਸੀ ਡਰਾਮਾ-ਕਾਂਗਰਸ ਪਾਰਟੀ -ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼-ਨਰੇਸ਼ ਭਾਰਦਵਾਜ,ਵਿਨੋਦ ਵਰਮਾਨੀ -ਆਪ ਪਾਰਟੀ ਦਾ ਇੱਕ ਮਾਤਰ ਏਜ਼ਂਡਾ ਪੰਜਾਬ ਸਰਕਾਰ ਨੂੰ ਕਿਸ ਤਰਾਂ ਬਦਨਾਮ ਕੀਤਾ ਜਾਵੇ-ਸੰਜੀਵ ਬੁੱਗਾ,ਗੁਰਦਿਆਲ ਸਿੰਘ -ਬਿਨਾਂ ਕਿਸੇ ਜਾਂਚ ਦੇ ਦੋਸ਼ੀ ਠਹਿਰਾਇਆ ਜਾਣਾ ਬਿਲਕੁਲ ਗ਼ਲਤ ਤੇ ਗ਼ੈਰਕਾਨੂੰਨੀ-ਸਤਬੀਰ ਸਾਹਿਬੀ,ਅਸ਼ੋਕ ਪਰਾਸ਼ਰ


ਫਗਵਾੜਾ 10 ਸਤੰਬਰ (ਧਰੁਵ ਕਲੂਚਾ) ਪੰਜਾਬ ਵਿਚ ਕਥਿਤ ਪੋਸਟ ਮੈਟਿ੍ਰਕ ਸਕਾਲਰਸ਼ਿਪ ਘੋਟਾਲੇ ਜਿਸ ਦੀ ਹਾਲੇ ਜਾਂਚ ਵੀ ਨਹੀਂ ਹੋਈ ਨੂੰ ਲੈ ਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੀ ਰਿਹਾਇਸ਼ ਦੇ ਅੱਗੇ ਆਪ ਪਾਰਟੀ ਵੱਲੋਂ ਦਿੱਤਾ ਜਾ ਰਹੇ ਧਰਨੇ ਨੂੰ ਲੈ ਕੇ ਕਾਂਗਰਸ ਪਾਰਟੀ ਖੁੱਲ ਕੇ ਸਾਹਮਣੇ ਆਈ ਹੈ ਅਤੇ ਧਰਨੇ ਨੂੰ ਆਪ ਪਾਰਟੀ ਵੱਲੋਂ ਸਿਰਫ਼ ਆਪਣੀ ਸਿਆਸੀ ਸਾਖ ਬਚਾਉਣ ਲਈ ਕੀਤਾ ਜਾ ਰਿਹਾ ਇੱਕ ਰਾਜਸੀ ਡਰਾਮਾ ਦੱਸਿਆ। ਕਾਂਗਰਸ ਵੱਲੋਂ ਅੱਜ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਸੀਨੀਅਰ ਆਗੂ ਵਿਨੋਦ ਵਰਮਾਨੀ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ,ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ,ਸਤਬੀਰ ਸਿੰਘ ਸਾਹਿਬੀ,ਅਸ਼ੋਕ ਪਰਾਸ਼ਰ,ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ ਨੇ ਇੱਕ ਪੱਤਰਕਾਰ ਕਾਨਫਰੈਂਸ ਦੌਰਾਨ ਕਿਹਾ ਕਿ ਦਰਅਸਲ ਪੰਜਾਬ ਵਿਚ ਆਪ ਨੂੰ ਕੋਈ ਮੂੰਹ ਨਹੀਂ ਲੱਗਾ ਰਿਹਾ,ਜਿਸ ਕਰ ਕੇ ਇਨਾਂ ਨੂੰ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆਉਂਦੀ ਹੈ। ਜਿਸ ਕਰ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਡਰਾਮੇਬਾਜ਼ੀ ਕਰ ਫੋਕੀ ਸ਼ੁਹਰਤ ਬਟੋਰਨ ਦੀ ਕੋਸ਼ਿਸ਼ ਵਿਚ ਹਨ। ਉਨਾਂ ਕਿਹਾ ਕਿ ਸਕੂਲ ਕਾਲੇਜ ਵਿਚ ਜਦ ਕੋਈ ਵਿਦਿਆਰਥੀ ਪੋਸਟ ਮੈਟਿ੍ਰਕ ਸਕਾਲਰਸ਼ਿਪ ਅਧੀਨ ਦਾਖਲਾ ਲੈਂਦਾ ਹੈ ਤਾਂ ਸਬੰਧਿਤ ਸਕੂਲ ਕਾਲਜ ਉਸ ਦਾ ਕਲਮੇ ਬਣਾ ਕੇ ਭੇਜਦਾ ਹੈ,ਉਸੇ ਆਧਾਰ ਤੇ ਸਰਕਾਰ ਗਰਾਂਟ ਜਾਰੀ ਕਰਦੀ ਹੈ ਅਤੇ ਸੀਧੇ ਸੰਬੰਧਿਤ ਬੱਚੇ ਦੇ ਖਾਤੇ ਵਿਚ ਆਰਟੀਜੀਐਸ ਰਾਹੀਂ ਖਾਤੇ ਵਿਚ ਭੇਜੀ ਜਾਂਦੀ ਹੈ। ਬਿਨਾਂ ਸਕੂਲ ਕਾਲਜ ਦੇ ਕਲੇਮ ਤੋਂ ਗਰਾਂਟ ਜਾਰੀ ਹੀ ਨਹੀਂ ਹੋ ਸਕਦੀ ਤਾਂ ਘੋਟਾਲਾ ਕਿਥੋਂ ਹੋ ਗਿਆ। ਨਰੇਸ਼ ਭਾਰਦਵਾਜ ਅਤੇ ਵਿਨੋਦ ਵਰਮਾਨੀ ਨੇ ਕਿਹਾ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਜਿੰਨਾ ਦੇ ਕਾਰਜਕਾਲ ਦੌਰਾਨ ਫਗਵਾੜਾ ਵਿਚ ਵਿਕਾਸ ਤੇ ਕੰਮ ਬੁਲੰਦੀ ਤੇ ਹਨ ਅਤੇ ਉਨਾਂ ਦੀ ਇਮਾਨਦਾਰੀ ਦੇ ਲੋਗ ਕਾਇਲ ਹੋ ਚੁੱਕੇ ਹਨ ਨੂੰ ਬਦਨਾਮ ਕਰਨ ਲਈ ਆਪ ਗੰਦੀ ਰਾਜਨੀਤੀ ਤੇ ਉੱਤਰ ਆਈ ਹੈ। ਬਲਾਕ ਸਮੰਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਪੰਜਾਬ ਵਿਚ ਕਾਂਗਰਸ ਸਰਕਾਰ ਬੜੀ ਗੰਭੀਰਤਾ ਨਾਲ ਲੋਕ ਹਿਤ ਦੇ ਕੰਮ ਕਰ ਰਹੀ ਹੈ ਅਤੇ ਕੋਰੋਨਾ ਕਾਲ ਦੇ ਦੌਰਾਨ ਪੰਜਾਬੀਆਂ ਦੇ ਰਾਖੀ ਲਈ ਦਿਨ ਰਾਤ ਕੰਮ ਕਰ ਰਹੀ ਹੈ। ਫਗਵਾੜਾ ਦੇ ਵਿਧਾਇਕ ਧਾਲੀਵਾਲ ਖ਼ੁਦ ਕਰੋਨਾ ਪੀੜਤ ਹੋਣ ਦੇ ਬਾਵਜੂਦ ਵੀ ਠੀਕ ਹੋ ਅਤੇ ਉਸ ਤੋਂ ਪਹਿਲਾਂ ਵੀ ਲੋਕਾਂ ਦੀ ਭਲਾਈ/ਸੇਵਾ ਲਈ ਦਿਨ ਰਾਤ ਜੁਟੇ ਰਹੇ ਹਨ। ਆਪ ਪਾਰਟੀ ਦਾ ਇੱਕ ਮਾਤਰ ਏਜ਼ਂਡਾ ਕਾਂਗਰਸ ਨੂੰ ਬਦਨਾਮ ਕਰਨਾ ਹੈ ਜਿਸ ਵਿਚ ਉਹ ਕਦੇ ਕਾਮਯਾਬ ਨਹੀਂ ਹੋ ਸਕਣਗੇ। ਸੀਨੀਅਰ ਕਾਂਗਰਸੀ ਸਤਬੀਰ ਸਾਹਿਬੀ ਅਤੇ ਅਸ਼ੋਕ ਪਰਾਸ਼ਰ ਨੇ ਕਿਹਾ ਕਿ ਆਪ ਪੰਜਾਬ ਅੰਦਰ ਅਸਥਿਰਤਾ ਵਾਲਾ ਮਾਹੌਲ ਬਣਾਉਣਾ ਚਾਹੁੰਦੀ ਹੈ। ਇਸ ਲਈ ਫਗਵਾੜਾ ਵਿਚ ਬਿਨਾਂ ਕਿਸੇ ਜਾਂਚ ਰਿਪੋਰਟ ਦੇ ਸਿਰਫ਼ ਸਿਆਸੀ ਰੰਜਸ਼ ਕਰ ਕੇ ਬਲਵਿੰਦਰ ਸਿੰਘ ਧਾਲੀਵਾਲ ਨੂੰ ਬਦਨਾਮ ਕਰਨ ਲਈ ਗੰਦੀ ਰਾਜਨੀਤੀ ਖੇਡ ਰਹੀ ਹੈ। ਉਨਾਂ ਕਿਹਾ ਕਿ ਜਦ ਤੱਕ ਕਿਸੇ ਨੂੰ ਅਦਾਲਤ ਵੱਲੋਂ ਜਾਂ ਕਿਸੇ ਜਾਂਚ ਕਮੇਟੀ ਵੱਲੋਂ ਦੋਸ਼ੀ ਨਹੀਂ ਠਹਿਰਾਇਆ ਜਾਂਦਾ,ਉਸ ਖ਼ਿਲਾਫ਼ ਧਰਨਾ ਲਗਾਉਣਾ ਇੱਕ ਕੋਝੀ ਹਰਕਤ ਹੈ। ਕੋਰੋਨਾ ਕਾਲ ਵਿਚ ਵੀ ਆਪ ਸਿਆਸਤ ਤੋ ਬਾਜ਼ ਨਹੀਂ ਆ ਰਹੀ। ਪ੍ਰ੍ਰਸ਼ਾਸਨਕ ਮਨਜ਼ੂਰੀ ਤੋ ਬਿਨਾਂ ਧਰਨਾ ਲਗਾਉਣ ਕਿਥੇ ਤਕ ਉਚਿੱਤ ਹੈ ਇਸ ਦਾ ਜਵਾਬ ਮਹਾਂਮਾਰੀ ਦੌਰਾਨ ਪ੍ਰਸ਼ਾਸਨ ਨੂੰ ਵੀ ਦੇਣਾ ਹੋਵੇਗਾ। ਇਸ ਮੌਕੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲਿਆ,ਸਾਬਕਾ ਕੌਂਸਲਰ ਵਿਕੀ ਸੂਦ,ਦਰਸ਼ਨ ਲਾਲ ਧਰਮਸੋਤ,ਪਦਮ ਦੇਵ ਸੁਧੀਰ,ਰਾਮ ਪਾਲ ਉੱਪਲ਼,ਮਨੀਸ਼ ਪ੍ਰਭਾਕਰ,ਜਤਿੰਦਰ ਵਰਮਾਨੀ,ਗੁਰਦੀਪ ਦੀਪਾ,ਸੁਖਪਾਲ ਸਿੰਘ,ਨਰਿੰਦਰ ਸਿੰਘ,ਤੇਜਿੰਦਰ ਬਾਵਾ,ਅਸ਼ੋਕ ਵਧਵਾ,ਗੁਰਦੀਪ ਗਰੇਵਾਲ,ਰਾਮ ਸਾਂਪਲਾ,ਵਿੱਕੀ ਵਾਲਿਆ,ਬੋਬੀ ਵੋਹਰਾ,ਸੰਜੀਵ ਗੁਪਤਾ,ਰਾਜਨ ਸ਼ਰਮਾ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन