ਸ਼੍ਰੀ ਰਾਮ ਲੀਲਾ ਅਤੇ ਦੁਸ਼ਿਹਰੇ ਦੇ ਸੰਬੰਧ ਵਿਚ ਪੰਜਾਬ ਸਰਕਾਰ ਦਿਸ਼ਾ ਨਿਰਦੇਸ਼ ਜਾਰੀ ਕਰੇ-ਸ਼ਿਵ ਸੈਨਾ (ਬਾਲ ਠਾਕਰੇ) -ਇਸ ਦੀ ਤਿਆਰੀਆਂ ਪਹਿਲਾਂ ਸ਼ੁਰੂ ਹੁੰਦੀਆਂ ਹਨ,ਸਮਾਂ ਰਹਿੰਦੇ ਸਰਕਾਰ ਫ਼ੈਸਲਾ ਕਰੇ-ਅਤੁੱਲ,ਜਿੰਮੀ,ਕੌਸ਼ਲ


ਫਗਵਾੜਾ 16 ਸਤੰਬਰ (ਧਰੁਵ ਕਲੂਚਾ) ਹਿੰਦੂ ਸਮਾਜ ਦੇ ਪ੍ਰਸਿਧ ਤਿਉਹਾਰ ਦੁਸ਼ਿਹਰਾ ਅਤੇ ਉਸ ਤੋਂ ਪਹਿਲਾਂ ਸ਼੍ਰੀ ਰਾਮ ਲੀਲਾ ਦੇ ਮੰਚਨ ਦਾ ਸਮਾਂ ਨਜ਼ਦੀਕ ਆਂਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਹਾਲੇ ਤੀਕ ਅਨਿਸ਼ਚਿਤਤਾ ਦਾ ਦੌਰ ਬਣਿਆ ਹੋਇਆ ਹੈ ਇੰਨਾ ਗੱਲਾ ਨੂੰ ਲੈ ਕੇ ਸ਼ਿਵ ਸੈਨਾ (ਬਾਲ ਠਾਕਰੇ) ਯੁਥ ਵਿੰਗ ਦੀ ਇੱਕ ਮੀਟਿੰਗ ਉਪ ਪ੍ਰਧਾਨ ਅਤੁੱਲ ਸ਼ਰਮਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਜਿੰਮੀ ਕਰਵਲ ਅਤੇ ਵਿਨੈ ਕੌਸ਼ਲ ਨੇ ਵੀ ਭਾਗ ਲਿਆ ਸੈਨਾ ਨੇਤਾਵਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਸ਼੍ਰੀ ਰਾਮ ਲੀਲਾ ਮੰਚਨ ਅਤੇ ਦੁਸ਼ਿਹਰਾ ਦੇ ਸੰਬੰਧੀ ਵਿਚ ਦਿਸ਼ਾ ਨਿਰਦੇਸ਼ ਜਾਰੀ ਕਰੇ ਉਨਾਂ ਕਿਹਾ ਕਿ ਕਿਉਂਕਿ ਇਨਾਂ ਤਿਉਹਾਰਾਂ ਨੂੰ ਮਨਾਉਣ ਲਈ ਕਾਫ਼ੀ ਸਮਾਂ ਪਹਿਲਾਂ ਤਿਆਰੀ ਸ਼ੁਰੂ ਕਰਨੀ ਪੈਂਦੀ ਹੈ ਇੱਕ ਬਾਰ ਤਿਆਰੀ ਸ਼ੁਰੂ ਹੋਣ ਤੇ ਬਾਅਦ ਵਿਚ ਇਸ ਨੂੰ ਰੋਕਿਆ ਜਾਣਾ ਧਰਮ ਵਿਰੁੱਧ ਹੋਵੇਗਾ ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿੱਲਾ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਛੇਤੀ ਇੱਕ ਉੱਚ ਪੱਧਰੀ ਬੈਠਕ ਕਰ ਕੇ ਇਸ ਨੂੰ ਮਨਾਉਣ ਜਾ ਨਾਂ ਮਨਾਉਣ ਦੇਣ ਸੰਬੰਧੀ ਦਿਸ਼ਾ ਨਿਰਦੇਸ਼ ਤੈਅ ਕਰਨ ਤਾਂ ਕਿ ਸਮਾਜ ਉਸੇ ਹਿਸਾਬ ਨਾਲ ਤਿਆਰੀ ਸ਼ੁਰੂ ਕਰ ਸਕੇ ਸਰਕਾਰ ਜੇ ਸਿਹਤ ਸੰਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਕਰਦੀ ਹੈ ਤਾਂ ਸਮਾਜ ਉਸੇ ਹਿਸਾਬ ਨਾਲ ਇਸ ਤਿਉਹਾਰ ਨੂੰ ਮਨਾਉਣ ਲਈ ਤਿਆਰੀ ਕਰ ਸਕਦਾ ਹੈ ਸ਼ਿਵ ਸੈਨਾ ਨੇਤਾਵਾਂ ਨੇ ਕਿਹਾ ਕਿ ਸਰਕਾਰੀ ਪੱਧਰ ਤੇ ਜੋ ਵੀ ਫ਼ੈਸਲਾ ਲਿਆ ਜਾਣਾ ਹੈ ਉਹ ਛੇਤੀ ਤੇ ਸਮਾਂ ਰਹਿੰਦੇ ਲਿਆ ਜਾਵੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन