ਤਾਨਾਸ਼ਾਹ ਬਣੀ ਮੋਦੀ ਸਰਕਾਰ,ਕਿਸਾਨਾਂ ਨੂੰ ਬੰਧੂਆ ਮਜ਼ਦੂਰ ਬਣਾਉਣ ਤੇ ਤੁਲੀ-ਬਲਵਿੰਦਰ ਸਿੰਘ ਧਾਲੀਵਾਲ -ਫਗਵਾੜਾ ਵਿਚ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਪਿੰਡ ਪਿੰਡ ਬੈਠੇ ਧਰਨੇ ਤੇ ਲੋਕ,ਵਿਧਾਇਕ ਧਾਲੀਵਾਲ ਨੇ ਵਧਾਇਆ ਉਤਸ਼ਾਹ



ਫਗਵਾੜਾ 21 ਸਤੰਬਰ (ਧਰੁਵ ਕਲੂਚਾ) ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਬੰਧੀ ਪਾਸ ਕੀਤੇ ਆਰਡੀਨੈਂਸਾਂ ਦਾ ਜਿੱਥੇ ਦੇਸ਼ ਭਰ ਵਿਚ ਵਿਚ ਵਿਰੋਧ ਹੋ ਰਿਹਾ ਹੈ ਹੈ,ਉੱਥੇ ਹੀ ਪੰਜਾਬ ਵਿਚ ਵੀ ਕਿਸਾਨ ਜਥੇਬੰਦੀਆਂ,ਆੜ੍ਹਤੀ ਯੂਨੀਅਨ,ਮਜ਼ਦੂਰ ਜਥੇਬੰਦੀਆਂ ਇਸ ਨੂੰ ਲੈ ਕੇ ਪੂਰੀ ਤਰਾਂ ਨਾਲ ਗ਼ੁੱਸੇ ਵਿਚ ਹਨ ਅਤੇ ਹਰ ਕੀਮਤ ਤੇ ਇਸ ਦਾ ਵਿਰੋਧ ਕਰਨ ਤੇ ਅਮਾਦਾ ਹਨ। ਪੰਜਾਬ ਪਰਦੇਸ਼ ਕਾਂਗਰਸ ਦੇ ਸੱਦੇ ਤੇ ਫਗਵਾੜਾ ਵਿਚ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਅਗਵਾਈ ਵਿਚ ਫਗਵਾੜਾ ਦੇ ਹਰੇਕ ਪਿੰਡ ਵਿਚ ਹਰੇਕ ਚੌਰਾਹੇ ਤੇ ਇਸ ਆਰਡੀਨੈਂਸਾਂ ਦਾ ਵਿਰੋਧ ਦੇਖਣ ਨੂੰ ਮਿਲਿਆ। ਵਿਧਾਇਕ ਧਾਲੀਵਾਲ ਨੇ ਆਪਣੇ ਸਾਥੀਆਂ  ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ,ਪੀਪੀਸੀਪੀ ਸਾਬਕਾ ਪ੍ਰਦੇਸ਼ ਸਕੱਤਰ ਮਨੀਸ਼ ਭਾਰਦਵਾਜ,ਸਤਬੀਰ ਸਿੰਘ ਸਾਹਬੀ,ਵਿਨੋਦ ਵਰਮਾਨੀ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਸਾਬਕਾ ਬਲਾਕ ਕਾਂਗਰਸ ਪ੍ਰਧਾਨ ਗੁਰਜੀਤ ਪਾਲ ਵਾਲੀਆ,ਜਿੱਲ੍ਹਾ ਪਰਿਸ਼ਦ ਮੈਂਬਰ ਮੀਨਾ ਰਾਣੀ, ਨਿਸ਼ਾ ਰਾਣੀ,ਜਗਜੀਤ ਬਿੱਟੂ,ਵਿੱਕੀ ਵਾਲੀਆ,ਅਮਰਿੰਦਰ ਸਿੰਘ ਕੁਨਰ ਪੀਏ ਸਮੇਤ ਪਿੰਡਾ ਦਾ ਦੌਰਾ ਕੀਤਾ ਅਤੇ ਧਰਨਾਕਾਰੀਆਂ ਦਾ ਉਤਸ਼ਾਹ ਵਧਾਇਆ ਅਤੇ ਕਿਹਾ ਕਿ ਮੋਦੀ ਸਰਕਾਰ ਦੇ ਜਬਰ ਦੇ ਅੱਗੇ ਤੁਹਾਡਾ ਸੰਘਰਸ਼ ਰੰਗ ਲਿਆਵਗੇ। ਅਲੱਗ ਅਲੱਗ ਜੱਗਾਂ ਤੇ ਅਪਨੇ ਸੰਬੋਧਨ ਵਿਚ ਸ.ਧਾਲੀਵਾਲ ਨੇ ਕਿਹਾ ਕਿ ਕਿਸਾਨੀ ਆਰਡੀਨੈਂਸ ਨੂੰ ਲੈ ਕੇ ਮੋਦੀ ਸਰਕਾਰ ਦਾ ਵਤੀਰਾ ਤਾਨਾਸ਼ਾਹ ਵਰਗਾ ਹੈ। ਮੋਦੀ ਸਰਕਾਰ ਜ਼ਬਰਦਸਤੀ ਬਿਲ ਪਾਸ ਕਰ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਕਿਸਾਨ ਅਤੇ ਕਿਸਾਨੀ ਨੂੰ ਪੂੰਜੀਪਤੀਆਂ ਦੇ ਹੱਥਾਂ ਵਿਚ ਬੰਧੂਆ ਮਜ਼ਦੂਰ ਬਣਾਉਣ ਤੇ ਤੁਲੀ ਹੈ। ਧਾਲੀਵਾਲ ਨੇ ਕਿਹਾ ਕਿ ਬੇਸ਼ੱਕ ਹੁਣ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਐਮਐਸਪੀ ਜਾਰੀ ਰੱਖਣ ਦੀ ਗੱਲ ਕਹੀ ਜਾ ਰਹੀ ਹੈ,ਪਰ ਕੋਈ ਦੱਸੇਗਾ ਕਿ  ਦੋ ਤਿੰਨ ਫ਼ਸਲਾਂ ਨੂੰ ਛੱਡ ਕੇ ਹੋਰ ਕਿਤੇ ਐਮਐਸਪੀ ਲਾਗੂ ਹੀ ਨਹੀਂ ਹੁੰਦਾ। ਜਿਸ ਤੇ ਲਾਗੂ ਕਰਨ ਦੀ ਗੱਲ ਕਹੀ ਵੀ ਜਾ ਰਹੀ ਹੈ,ਉਹ ਪਤਾ ਨਹੀਂ ਕਦੋਂ ਇੱਕ ਝਟਕੇ ਵਿਚ ਵਾਪਸ ਲੈ ਲਵੇ,ਕੋਈ ਨਹੀਂ ਕਹਿ ਸਕਦਾ। ਅਸਲ ਵਿਚ ਕੇਂਦਰ ਸਰਕਾਰ ਪੂੰਜੀਪਤੀਆਂ ਦੇ ਹੱਥਾਂ ਵਿਚ ਖਿਡੌਣਾ ਬਣ ਕੇ ਰਹਿ ਗਈ ਹੈ ਅਤੇ ਕਿਸੇ ਕੀਮਤ ਤੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਗਲ ਸੁਣਨ ਨੂੰ ਤਿਆਰ ਨਹੀਂ ਹੈ। ਕਿਉਂਕਿ ਉਨ੍ਹਾਂ ਦੇ ਅਡਾਨੀ ਅੰਬਾਨੀ ਵਰਗੇ ਦੋਸਤ ਅਜਿਹਾ ਨਹੀਂ ਚਾਹੁੰਦੇ। ਧਾਲੀਵਾਲ ਨੇ ਕਿਹਾ ਕਿ ਕਲ ਸੰਸਦ ਦੀ ਕਾਰਵਾਈ ਦੇਖ ਕੇ ਇੰਜ ਲੱਗਦਾ ਹੈ ਕਿ ਸੰਸਦ ਵਿਚ ਲੋਕਤੰਾਤਿਰਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਆਵਾਜ਼ ਨਾਲ ਹੀ ਬਿਲ ਪਾਸ ਕਰ ਦਿੱਤੇ ਗਏ ਤਾਂ ਕਿ ਵੋਟਿੰਗ ਦੀ ਨੌਬਤ ਹੀ ਨਾ ਆਏ। ਕਾਂਗਰਸ ਦੇ ਸਾਂਸਦਾਂ ਨੇ ਇਸ ਦਾ ਜੰਮ ਕੇ ਵਿਰੋਧ ਕੀਤਾ ਪਰ ਮੋਦੀ ਸਰਕਾਰ ਦੇ ਅੜੀਅਲ ਅਤੇ ਗ਼ਰੀਬ ਕਿਸਾਨ ਵਿਰੋਧੀ ਵਤੀਰੇ ਅੱਗੇ ਕਿਸੇ ਦੀ ਨਹੀਂ ਚਲੀ। ਵਿਧਾਇਕ ਧਾਲੀਵਾਲ ਨੇ ਹਰੇਕ ਪਿੰਡ ਵਿਚ ਧਰਨਾ ਦੇਣ ਲਈ ਕਾਂਗਰਸੀ ਨੇਤਾਵਾਂ,ਪਿੰਡ ਸਰਪੰਚ,ਪੰਚ,ਲੰਬੜਦਾਰ,ਬਲਾਕ ਸੰਮਤੀ ਮੈਂਬਰ,ਜਿੱਲ੍ਹਾ ਪਰਿਸ਼ਦ ਮੈਂਬਰ, ਸਾਬਕਾ ਕੌਂਸਲਰ,ਸਰਪੰਚ ਪੰਚ,ਯੂਥ ਆਗੂ,ਮਹਿਲਾ ਕਾਂਗਰਸ,ਸੇਵਾ ਦਲ ਦੇ ਵਰਕਰ ਆਦਿ ਸਾਰਿਆ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਗ਼ੁੱਸੇ ਨਾਲ ਮੋਦੀ ਸਰਕਾਰ ਦੀ ਜੜਾ ਹਿੱਲ ਜਾਣਗੀਆਂ। ਉਨ੍ਹਾਂ ਕਿਹਾ ਕਿ ਪਰਦੇਸ਼ ਕਾਂਗਰਸ ਵੱਲੋਂ ਵੀ ਸਾਰਿਆ ਦਾ ਧੰਨਵਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਪੰਜਾਬ ਕਾਂਗਰਸ ਚਟਾਨ ਦੀ ਤਰਾਂ ਕਿਸਾਨਾਂ,ਮਜ਼ਦੂਰਾਂ ਅਤੇ ਗ਼ਰੀਬਾਂ ਦੇ ਹੱਕ ਵਿਚ ਖੜੀ ਹੈ ਅਤੇ ਖੜੀ ਰਹੇਂਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन