ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ ਮੈਡੀਕਲ ਕਿੱਟਾਂ-ਡਿਪਟੀ ਕਮਿਸ਼ਨਰ ਲਗਾਤਾਰ ਸਿਹਤ ਨਿਗਰਾਨੀ ਲਈ ਕਿੱਟ ਵਿੱਚ ਆਕਸੀ ਮੀਟਰ, ਥਰਮਾਮੀਟਰ, ਦਵਾਈਆਂ ਕਾਹੜਾ, ਲਾਗ ਬੁੱਕ ਸ਼ਾਮਿਲ ਮੰਡੀਆਂ ਵਿੱਚ ਕਿਸਾਨਾਂ, ਲੇਬਰ, ਆੜਤੀਆਂ ਦੀ ਸਕਰੀਨਿੰਗ ਤੇ ਟੈਸਟਿੰਗ ਲਈ ਵਿਸ਼ੇਸ਼ ਟੀਮਾਂ ਗਠਿਤ


ਕਪੂਰਥਲਾ, 24 ਸਤੰਬਰ : (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀ ਰੋਕਥਾਮ ਅਤੇ ਹੋਮ ਆਈਸੋਲੇਸ਼ਨ ਨੀਤੀ ਤਹਿਤ ਘਰਾਂ ਵਿੱਚ ਰਹਿ ਕੇ ਆਪਣਾ ਇਲਾਜ਼ ਕਰਵਾ ਰਹੇ ਕੋਰੋਨਾ ਪੀੜਤਾਂ ਨੂੰ ਆਕਸੀ ਮੀਟਰ ਵਾਲੀਆਂ ਮੁਕੰਮਲ ਕਿੱਟਾਂ ਜਲਦ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ ।
ਅੱਜ ਆਪਣੇ ਹਫਤਾਵਾਰੀ ਫੇਸਬੁੱਕ ਲਾਈਵ ਦੌਰਾਨ ਲੋਕਾਂ ਦੇ ਰੁਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਕਿੱਟਾਂ ਅਗਲੇ ਦੋ ਦਿਨਾਂ ਦੌਰਾਨ ਜ਼ਿਲ੍ਹੇ ਵਿੱਚ ਪੁੱਜ ਜਾਣਗੀਆਂ ।ਉਹਨਾਂ ਦੱਸਿਆ ਕਿ ਕਿੱਟਾਂ ਵੰਡਣ ਦਾ ਮੁੱਖ ਮਕਸਦ ਜਿਥੇ ਮਰੀਜ਼ ਦੁਆਰਾ ਆਪਣੀ ਸਿਹਤ ਦੀ ਲਗਾਤਾਰ ਨਿਗਰਾਨੀ ਯਕੀਨੀ ਬਣਾਉਣਾ ਹੈ, ਉਥੇ ਹੀ ਸਿਹਤ ਵਿੱਚ ਵਿਗਾੜ ਆਉਣ ਤੇ ਤੁਰੰਤ ਹਸਪਤਾਲ ਨਾਲ ਰਾਬਤਾ ਕਰਨਾ ਸੁਨਿਸ਼ਚਿਤ ਕੀਤਾ ਜਾਵੇਗਾ।
ਉਹਨਾਂ ਦੱਸਿਆ ਕਿ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਨੂੰ ਇਹ ਕਿੱਟਾਂ ਬਿਲਕੁਲ ਮੁਫਤ ਦਿੱਤੀਆਂ ਜਾਣਗੀਆਂ, ਜਿਸ ਵਿੱਚ ਆਕਸੀ ਮੀਟਰ, ਥਰਮਾਮੀਟਰ, ਦਵਾਈਆਂ (ਵਿਟਾਮਿਨ ਸੀ ਤੇ ਡੀ) ਕਾਹੜਾ, ਸਿਹਤ ਸਬੰਧੀ ਰਿਕਾਰਡ ਲਈ ਲਾਗ ਬੁੱਕ ਸ਼ਾਮਲ ਹਨ ਜਿਸ ਵਿੱਚ ਮਰੀਜ ਵੱਲੋਂ ਸਿਹਤ ਸਬੰਧੀ ਰੋਜਾਨਾ ਦੇ ਆਧਾਰ ‘ਤੇ ਵੇਰਵੇ ਦਰਜ ਕੀਤੇ ਜਾਣਗੇ ।
ਉਹਨਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਿਸਾਨਾਂ, ਲੇਬਰ, ਆੜਤੀਆਂ ਨੂੰ ਕਰੋਨਾ ਵਾਈਰਸ ਤੋਂ ਬਚਾਉਣ ਲਈ ਉਹਨਾਂ ਦੀ ਸਕਰੀਨਿੰਗ ਤੇ ਟੈਸਟਿੰਗ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ।ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸਨ ਦੀਆਂ ਇਹ ਟੀਮਾਂ ਜ਼ਿਲ੍ਹੇ ਭਰ ਦੀਆਂ ਮੰਡੀਆਂ ਵਿੱਚ ਜਾ ਕੇ ਟੈਸਟਿੰਗ ਕਰਨਗੀਆਂ ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੋਰੋਨਾ ਸਬੰਧੀ ਮੌਤ ਦਰ ਵਿੱਚ ਕਮੀ ਆਈ ਹੈ, ਜਿਸਦਾ ਮੁੱਖ ਕਾਰਨ ਟੈਸਟਿੰਗ ਵਿੱਚ ਵਾਧਾ ਹੈ।ਉਹਨਾਂ ਦੱਸਿਆ ਕਿ ਰੋਜ਼ਾਨਾ 1500 ਦੇ ਕਰੀਬ ਟੈਸਟ ਹੋ ਰਹੇ ਹਨ, ਜਿਸ ਨੂੰ ਹੋਰ ਵਧਾਉਣ ਲਈ ਮੋਬਾਈਲ ਵੈੱਨ ਟੈਸਟਿੰਗ ਦੀ ਸਮਰੱਥਾ ਵੀ ਵਧਾਈ ਜਾ ਰਹੀ ਹੈ ।
ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਾਲੇ ਮਰੀਜਾਂ ਦੀ ਸਿਹਤ ਬਾਰੇ ਲਗਾਤਾਰ ਨਿਗਰਾਨੀ ਲਈ ਡਾਕਟਰਾਂ ਅਤੇ ਹੋਰ ਸਿਹਤ ਅਮਲੇ ਵੱਲੋਂ ਮਰੀਜਾਂ ਨਾਲ ਫੋਨ ਰਾਹੀਂ ਲਗਾਤਾਰ ਸੰਪਰਕ ਕਰਕੇ ਫੀਡ ਬੈਕ ਲਈ ਜਾ ਰਹੀ ਹੈ ।ਉਹਨਾਂ ਦੱਸਿਆ ਕਿ ਲੈਵਲ-1 ਅਤੇ ਲੈਵਲ-2 ਦੇ ਇਲਾਜ ਕੇਂਦਰਾਂ ਤੋਂ ਵੀ ਮਰੀਜਾਂ ਨੂੰ ਫੋਨ ਕਰਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਹੈ ।
ਉਹਨਾਂ ਦੱਸਿਆ ਕਿ ਜ਼ਿਲ਼੍ਹੇ ਵਿੱਚ ਇਸ ਸਮੇਂ 2793 ਪਾਜੀਟਿਵ ਕੇਸ ਸਾਹਮਣੇ ਆਏ ਹਨ ਜਿਹਨਾਂ ਵਿੱਚੋਂ ਵਰਤਮਾਨ ਸਮੇਂ 647 ਐਕਟਿਵ ਕੇਸ ਹਨ ।ਬੀਤੇ ਕੱਲ ਹੁਣ ਤੱਕ ਇਕ ਦਿਨ ਵਿੱਚ ਸੱਭ ਤੋਂ ਜ਼ਿਆਦਾ ਠੀਕ ਹੋਣ ਵਾਲੇ 112 ਮਰੀਜਾਂ ਨੂੰ ਡਿਸਚਾਰਜ ਕੀਤਾ ਗਿਆ ਹੈ ।
ਉਹਨਾਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਅਤੇ ਕਾਲਜਾਂ ਬਾਰੇ ਜਾਰੀ ਹਦਾਇਤਾਂ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਉੱਚ ਸਿੱਖਿਆ ਸਬੰਧੀ ਸੰਸਥਾਨ ਕੇਵਲ ਖੋਜ ਕਾਰਜਾਂ ਲਈ ਖੁੱਲਣਗੇ ਜਦਕਿ ਸਕੂਲਾਂਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀ ਕੇਵਲ ਗਾਈਡੈਂਸ ਲੈਣ ਲਈ ਸਕੂਲ ਬੁਲਾਏ ਜਾ ਸਕਦੇ ਹਨ ਬਸ਼ਰਤੇ ਕਿ ਉਹਨਾਂ ਦੇ ਮਾਪਿਆਂ ਵੱਲੋਂ ਲਿਖਤੀ ਸਹਿਮਤੀ ਦਿੱਤੀ ਗਈ ਹੋਵੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन