ਡਿਪਟੀ ਕਮਿਸ਼ਨਰ ਵਲੋਂ ਦਿੱਲੀ-ਕਟੜਾ ਤੇ ਐਕਸਪ੍ਰੈਸ ਵੇ ਪ੍ਰਾਜੈਕਟਾਂ ਦਾ ਜਾਇਜ਼ਾ, ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਤੇ ਐਸ ਡੀ ਐਮਜ ਨਾਲ ਮੀਟਿੰਗ


ਕਪੂਰਥਲਾ, 29 ਸਤੰਬਰ (ਧਰੁਵ ਕਲੂਚਾ) ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਵਲੋਂ ਅੱਜ ਦਿੱਲੀ-ਕਟੜਾ ਕੌਮੀ ਮਾਰਗ ਤੇ ਐਕਸਪ੍ਰੈਸ ਵੇ ਦੇ ਕਪੂਰਥਲਾ ਜਿਲੇ ਅੰਦਰ ਆਉਂਦੇ ਹਿੱਸੇ ਬਾਰੇ ਚੱਲ ਰਹੀ ਕਾਰਵਾਈ ਦਾ ਜਾਇਜ਼ਾ ਲਿਆ ।
ਇਸ ਸਬੰਧੀ ਮੀਟਿੰਗ ਵਿੱਚ ਉਪ ਮੰਡਲ ਮੈਜਿਸਟਰੇਟ, ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ, ਡਾ ਚਾਰੂਮਿਤਾ ਸੁਲਤਾਨਪੁਰ ਲੋਧੀ ਅਤੇ ਟੀ ਬੈਨਿਥ ਭੁਲੱਥ ਤੋਂ ਇਲਾਵਾ ਪ੍ਰੋਜੈਕਟ ਡਾਇਰੈਕਟਰ ਨੈਸ਼ਨਲ ਹਾਈਵੇਅ ਅਥਾਰਟੀ ਜਲੰਧਰ ਵਲੋਂ ਪ੍ਰਸ਼ਾਤ ਮਹਾਜ਼ਨ ਨੇ ਭਾਗ ਲਿਆ।
ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀਆਂ ਤੇ ਉਪ ਮੰਡਲ ਮੈਜਿਸਟਰੇਟ, ਭੁਲੱਥ ਨੇ ਦੱਸਿਆ ਕਿ ਨੈਸ਼ਨਲ ਹਾਈਵੇਅ ਦਿੱਲੀ ਕਟੜਾ ਸਬ ਡਵੀਜ਼ਨ ਭੁਲੱਥ ਦੇ ਸਬੰਧ ਵਿੱਚ ਮਾਨਾ ਤਲਵੰਡੀ, ਤਲਵੰਡੀ ਪੁਰਦਿਲ, ਸੇਰੂਵਾਲ, ਹੂਸੇਵਾਲ, ਚੱਕ ਸ਼ਾਹ ਕਾਲਾ, ਦਬੂਲੀਆ, ਨਡਾਲਾ, ਬੂਲੇਵਾਲ, ਪਸੀਏਵਾਲ, ਰਾਏਪੁਰ ਰਾਜਪੂਤਾਂ, ਮੰਡੀ ਸੰਧੀ ਖਾਂ, ਮੰਡ ਸਰਦਾਰ ਸਾਹਿਬ ਵਾਲਾ, ਮੰਡੀ ਮਿਆਣੀ ਝੰਡੂਵਾਲ, ਮੰਡ ਗੁਰਦਾਸਪੁਰ ਪਿੰਡਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ।
ਇਸ ਤੋਂ ਇਲਾਵਾ ਬਾਕੀ ਰਹਿੰਦੇ 4 ਪਿੰਡ ਚੰਕਸ਼ਾਹ, ਅਲਾਦੀਨ, ਮੰਡੀ ਇਬਾਰਹਿਮਵਾਲ ਤਰਫ ਗੁਲਾਮਨੱਬੀ ਖਾਂ, ਇਬਾਰਹਿਮਵਾਲ ਤਰਫ ਅਰਸਦ ਖਾਂ, ਇਬਾਰਹਿਮਵਾਲ ਤਰਫ ਗੁਲਾਮ ਨਬੀ ਖਾਂ, ਸਬੰਧੀ ਵੈਰੀਫੀਕੇਸ਼ਨ ਕਾਰਵਾਈ ਚੱਲ ਰਹੀ ਹੈ।
ਐਕਸਪ੍ਰੈਸ ਵੇ ਸਬੰਧੀ ਉਪ ਮੰਡਲ ਮੈਜਿਸਟਰੇਟ, ਸੁਲਤਾਨਪੁਰ ਲੋਧੀ ਡਾ ਚਾਰੂਮਿਤਾ ਨੇਦੱਸਿਆ ਕਿ ਐਕਸਪ੍ਰੈਸ ਵੇਅ ਸਬੰਧੀ ਸੁਲਤਾਨਪੁਰ ਏਰੀਆ ਦਾ 3 ਏ ਦਾ ਨੋਟੀਫੀਕੇਸ਼ਨ ਨਿਊਜ਼ ਪੇਪਰ ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ ਤੇ ਨੰਬਰ ਖਸਰਾ ਅਤੇ ਅਡੀਸ਼ਨਲ ਖਸਰਾ ਨੰਬਰਾਂ ਦੀ ਵੈਰੀਫੀਕੇਸ਼ਨ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਤਤੀਮੇ ਸਬੰਧੀ ਕਾਰਵਾਈ ਜਲਦ ਮੁਕੰਮਲ ਹੋ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਾਰਵਾਈ ਨੂੰ ਜਲਦ ਮੁਕੰਮਲ ਕਰਨ ਤਾਂ ਜੋ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन