ਕਪੂਰਥਲਾ ਅੰਦਰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਮੁਕੰਮਲ- ਕੁੱਲ ਵੋਟਰ 608467 ਸਾਰੇ ਹਲਕਿਆਂ ਅੰਦਰ ਮਰਦ ਵੋਟਰਾਂ ਦੀ ਗਿਣਤੀ ਮਹਿਲਾਵਾਂ ਦੇ ਮੁਕਾਬਲੇ ਜਿਆਦਾ ਫਗਵਾੜਾ ਹਲਕੇ ਵਿਚ ਸਭ ਤੋਂ ਵੱਧ ਤੇ ਭੁਲੱਥ ਅੰਦਰ ਸਭ ਤੋਂ ਘੱਟ ਵੋਟਰ


ਕਪੂਰਥਲਾ, 24 ਨਵੰਬਰ : (ਧਰੁਵ ਕਲੂਚਾ) ਕਪੂਰਥਲਾ ਜਿਲੇ 16 ਨਵੰਬਰ ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਹੋ ਚੁੱਕੀ ਹੈ, ਜਿਸ ਤਹਿਤ ਜਿਲੇ ਅੰਦਰ ਵੋਟਰਾਂ ਦੀ ਗਿਣਤੀ 608467 ਹੋ ਗਈ ਹੈ।
ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਕੁੱਲ ਵੋਟਰਾਂ ਵਿਚੋਂ 318128 ਮਰਦ ਅਤੇ 290309 ਔਰਤ ਵੋਟਰਾਂ ਹਨ, ਜਦਕਿ 30 ਤੀਜੇ ਲਿੰਗ ਵਾਲੇ ਵੋਟਰ ਹਨ।
ਇਸ ਤੋਂ ਇਲਾਵਾ ਜਿਲੇ ਅੰਦਰ ਕੁੱਲ 768 ਪੋਲਿੰਗ ਬੂਥ ਹਨ, ਜਿਨਾਂ ਵਿਚੋਂ ਸਭ ਤੋਂ ਵੱਧ ਫਗਵਾੜਾ ਵਿਧਾਨ ਸਭਾ ਹਲਕੇ ਅੰਦਰ 220, ਸੁਲਤਾਨਪੁਰ ਲੋਧੀ ਅੰਦਰ 190, ਕਪੂਰਥਲਾ ਅੰਦਰ 184 ਤੇ ਭੁਲੱਥ ਅੰਦਰ 174 ਬੂਥ ਹਨ। ਵੋਟਰਾਂ ਦੀ ਗਿਣਤੀ ਦੇ ਹਿਸਾਬ ਨਾਲ ਵੀ ਫਗਵਾੜਾ ਹਲਕੇ ਅੰਦਰ 186598 ਵੋਟਰ ਹਨ, ਜੋ ਕਿ ਬਾਕੀ ਹਲਕਿਆਂ ਤੋਂ ਜਿਆਦਾ ਹਨ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਅੰਦਰ 144854, ਕਪੂਰਥਲਾ ਅੰਦਰ 143432, ਭੁਲੱਥ ਅੰਦਰ 133583 ਵੋਟਰ ਹਨ।
ਚਾਰਾਂ ਹਲਕਿਆਂ ਅੰਦਰ ਮਰਦ ਵੋਟਰਾਂ ਦੀ ਗਿਣਤੀ ਔਰਤਾਂ ਦੇ ਮੁਕਾਬਲੇ ਜਿਆਦਾ ਹੈ, ਜਿਸ ਤਹਿਤ ਫਗਵਾੜਾ ਵਿਖੇ ਮਰਦ 98268 ਤੇ ਔਰਤ ਵੋਟਰ 88323, ਸੁਲਤਾਨਪੁਰ ਲੋਧੀ ਅੰਦਰ ਮਰਦ 76739 ਤੇ ਮਹਿਲਾ ਵੋਟਰ 68113, ਕਪੂਰਥਲਾ ਅੰਦਰ ਮਰਦ 75300 ਜਦਕਿ ਮਹਿਲਾ ਵੋਟਰ 68113 , ਭੁਲੱਥ ਹਲਕੇ ਅੰਦਰ ਮਰਦ ਵੋਟਰ 67821 ਤੇ ਮਹਿਲਾ ਵੋਟਰ 65760 ਹਨ।
ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪ੍ਰਾਪਤ ਸਮਾਂ ਸਾਰਣੀ ਮੁਤਾਬਿਕ 5 ਤੇ 6 ਦਸੰਬਰ ਨੂੰ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਦੇ ਬੀ ਐਲ ਓਜ਼ ਸਬੰਧਿਤ ਪੋਲਿੰਗ ਬੂਥ 'ਤੇ ਬੈਠਕੇ ਜਨਤਾ ਕੋਲੋਂ ਦਾਅਵੇ ਤੇ ਇਤਰਾਜ਼ ਪ੍ਰਾਪਤ ਕਰਨਗੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन