ਫਗਵਾੜਾ ਵਾਸੀ ਕਿਸੀ ਪ੍ਰਕਾਰ ਦੀ ਮੁਸ਼ਕਿਲ ਨੂੰ ਲੈ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ,ਉਨ੍ਹਾਂ ਦੇ ਘਰ ਦੇ ਦਰਵਾਜ਼ੇ 24 ਘੰਟੇ ਖੁਲੇ-ਬਲਵਿੰਦਰ ਸਿੰਘ ਧਾਲੀਵਾਲ ਫਗਵਾੜਾ ਦੇ ਵਾਰਡ ਨੰਬਰ 26,27,28,37,39,40 ਵਿਚ 50 ਲੱਖ ਦੇ ਕੰਮਾਂ ਦਾ ਉਦਘਾਟਨ ਕੀਤਾ ਵਿਧਾਇਕ ਧਾਲੀਵਾਲ ਨੇ


ਫਗਵਾੜਾ 5 ਦਸੰਬਰ (ਧਰੁਵ ਕਲੂਚਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਫਗਵਾੜਾ ਸ਼ਹਿਰ ਵਿਚ ਦਿਨ ਪ੍ਰਤੀ ਦਿਨ ਵਿਕਾਸ ਕੰਮਾਂ ਨਾਲ ਸ਼ਹਿਰ ਦੀ ਕਾਇਆ ਪਲਟ ਹੋ ਰਹੀ ਹੈ। ਕੁੱਝ ਦਿਨ ਬਾਅਦ ਹੀ ਜਦੋਂ ਕੰਮ ਮੁਕੰਮਲ ਹੋ ਜਾਣਗੇ ਤਾਂ ਲੋਕ ਦੇਖਣਗੇ ਕਿ ਸ਼ਹਿਰ ਦੀ ਕੋਈ ਸੜਕ ਟੁੱਟੀ ਨਹੀਂ ਹੋਵੇਗੀ ਅਤੇ ਸ਼ਹਿਰ ਸਾਫ਼ ਸੁਥਰਾ ਬਣ ਜਾਵੇਗਾ। ਉਹ ਅੱਜ ਫਗਵਾੜਾ ਦੇ ਵਾਰਡ ਨੰਬਰ 26,27,28,37,39,40 ਵਿਚ 50 ਲੱਖ 58 ਹਜ਼ਾਰ ਦੀ ਲਾਗਤ ਨਾਲ ਸੜਕਾਂ ਦੇ ਕੰਮ ਦਾ ਉਦਘਾਟਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਡਾ ਅਹੁਦਾ ਛੱਡ ਕੇ ਸਿਰਫ਼ ਸਮਾਜ ਸੇਵਾ ਲਈ ਰਾਜਨੀਤੀ ਵਿਚ ਆਏ ਹਨ ਅਤੇ ਫਗਵਾੜਾ ਉਨ੍ਹਾਂ ਦਾ ਆਪਣਾ ਸ਼ਹਿਰ ਹੈ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਦਾ ਕੋਈ ਵੀ ਵਾਸੀ ਕਿਸੀ ਪ੍ਰਕਾਰ ਦੀ ਮੁਸ਼ਕਿਲ ਲੈ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ,ਤੁਰੰਤ ਹੱਲ ਕੀਤਾ ਜਾਵੇਗੀ। ਧਾਲੀਵਾਲ ਨੇ ਕਿਹਾ ਕਿ ਫਗਵਾੜਾ ਵਿਚ ਕੀਤੇ ਵਿਕਾਸ ਨੂੰ ਲੈ ਕੇ ਉਹ ਕਿਸੇ ਨਾਲ ਵੀ ਖੁਲੀ ਬਹਿਸ ਲਈ ਤਿਆਰ ਹਨ। ਕਿਉਂਕਿ ਜਿਸ ਕੰਮ ਦਾ ਉਦਘਾਟਨ ਕਰਦੇ ਹਨ ਜਾਂ ਤਾਂ ਉਹ ਕੰਮ ਚਾਲੂ ਹੋ ਚੁਕਾ ਹੈ ਅਤੇ ਕੁੱਝ ਪੁਰੇ ਹੋਣ ਵਾਲੇ ਹਨ। ਉਨ੍ਹਾਂ ਕਿਹਾ ਕਿ ਨਿਗਮ ਚੋਣਾ ਵਿਚ ਕਾਂਗਰਸ ਸਾਹਮਣੇ ਕੋਈ ਚੁਨੌਤੀ ਨਹੀਂ ਹੈ। ਕਾਂਗਰਸ ਜਿੱਤ ਦੇ ਮਿਸ਼ਨ ਨੂੰ ਹਰ ਹਾਲ ਵਿਚ ਪੂਰਾ ਕਰੇਗੀ ਅਤੇ ਫਗਵਾੜਾ ਨਿਗਮ ਦਾ ਮੇਅਰ ਕਾਂਗਰਸ ਦਾ ਹੀ ਹੋਵੇਗਾ। ਇਸ ਨੂੰ ਲੈ ਕੇ ਕੋਈ ਗ਼ਲਤਫ਼ਹਿਮੀ ਨਾ ਪਾਲੇ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਤ ਸਿੰਘ ਰਘਬੋਤਰਾ, ਸੁਸ਼ੀਲ ਮੈਣੀ,ਰਾਜ ਕੁਮਾਰ ਰਾਜੂ ਭਗਤਪੁਰਾ, ਅਮਰਿੰਦਰ ਸਿੰਘ ਪੀਏ ਟੂ ਵਿਧਾਇਕ, ਮੈਡਮ ਬਲਜੀਤ ਕੋਰ ਬੁੱਟਰ, ਸ਼ਰਨਜੀਤ ਸਿੰਘ, ਕਿਰਪਾਲ ਸਿੰਘ, ਤਰਿਪਤਾ ਸ਼ਰਮਾ, ਤਿਲਕ ਰਾਮ, ਯਾਦ ਰਾਮ, ਹਰਸ਼ ਸ਼ਰਮਾ, ਮੋਨੂੰ ਸਰਵਟੇ, ਰਾਹੁਲ, ਸ਼ਰਧਾਨੰਦ,ਸੁਨੀਲ ਪਾਂਡੇ, ਡਾ.ਰਮਨ ਸ਼ਰਮਾ, ਸੰਜੀਵ ਟੀਟੂ,ਗੁਰਦਿਆਲ ਸਿੰਘ, ਪਵਿੱਤਰ ਸਿੰਘ, ਪਰਮਜੀਤ ਸਿੰਘ ਆਦਿ ਮੌਜੂਦ ਸਨ। ਇਲਾਕਾ ਵਾਸੀਆਂ ਨੇ ਵਿਕਾਸ ਕੰਮਾਂ ਲਈ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन