ਵਾਰਡ ਨੰਬਰ 41 ਅਧੀਨ ਆਉਂਦੇ ਇਲਾਕੇ ਸਤਨਾਮਪੁਰਾ ਤੋਂ ਅਕਾਲ ਸਟੇਡੀਅਮ ਨੂੰ ਜਾਂਦੀ ਰੋਡ ਜੋ ਕਿ ਕਾਫੀ ਸਮੇਂ ਤੋ ਖਸਤਾ ਹਾਲਤ ਵਿੱਚ ਸੀ ਅਤੇ ਲੋਕ ਕਾਫੀ ਸਮੇਂ ਤੋਂ ਇੰਤਜਾਰ ਵਿੱਚ ਸੀ


ਫਗਵਾੜਾ : (ਧਰੁਵ ਕਲੂਚਾ) ਵਾਰਡ ਨੰਬਰ 41 ਅਧੀਨ ਆਉਂਦੇ ਇਲਾਕੇ  ਸਤਨਾਮਪੁਰਾ ਤੋਂ ਅਕਾਲ ਸਟੇਡੀਅਮ ਨੂੰ ਜਾਂਦੀ ਰੋਡ ਜੋ ਕਿ ਕਾਫੀ  ਸਮੇਂ ਤੋ ਖਸਤਾ ਹਾਲਤ ਵਿੱਚ ਸੀ ਅਤੇ ਲੋਕ ਕਾਫੀ ਸਮੇਂ ਤੋਂ ਇੰਤਜਾਰ ਵਿੱਚ ਸੀ ਕਿ ਕਦੋਂ ਇਸ ਸੜਕ ਦੀ ਉਸਾਰੀ ਹੋਵੇਗੀ ਕਿਉੰਕਿ ਕਾਫੀ ਇਲਾਕੇ ਦੇ ਲੋਕ ਇਸ ਰਸਤੇ ਤੋ ਜਾਂਦੇ ਸੀ ਤੇ ਬਹੁਤ ਪ੍ਰੇਸ਼ਾਨ ਹੁੰਦੇ ਸੀ।ਇਹਨਾ ਲੋਕਾ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ  ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ  ਅੱਜ ਆਪਣੇ ਕਰ ਕਮਲਾਂ ਨਾਲ ਇਸ ਰੋਡ ਦਾ ਉਦਘਾਟਨ ਕੀਤਾ ਤੇ ਕਿਹਾ ਕਿ ਇਸ ਰੋਡ ਜੋ ਕਿ 38 ਲੱਖ ਦੀ ਲਾਗਤ ਨਾਲ ਬਣਾੲੀ ਜਾ ਰਹੀ ਹੈ ਤਾਂਕਿ ਇਸ ਰਸਤੇ ਤੋ ਲੰਘਣ ਵਾਲੇ ਲੋਕਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ।ਅਤੇ ਮੌਕੇ ਤੇ ਮੌਜੂਦ ਲੋਕਾ ਨੇ ਕਿਹਾ ਕਿ ਸਾਨੂੰ ਇਸ ਰੋਡ ਤੋਂ ਰਾਤ ਨੂੰ ਲੰਘਣ ਵੇਲੇ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ੲਿਸ ਰੋਡ ਤੇ ਕੋੲੀ ਵੀ ਲਾਈਟ ਨਾ ਹੋਣ ਕਾਰਨ ਹਨੇਰੇ ਵਿੱਚ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ ਜਿਸ ਤੇ ਧਾਲੀਵਾਲ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ੲਿਸ ਰੋਡ ਤੇ ਅੈਲ ਈ ਡੀ ਲਾਈਟਾਂ ਲਗਾ ਦਿੱਤੀਆਂ ਜਾਣਗੀਆਂ ਇਸ ਮੌਕੇ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ , ਮਨੀਸ਼ ਪ੍ਰਭਾਕਰ , ਅਸ਼ਵਨੀ ਸ਼ਰਮਾ , ਵਰਿੰਦਰ ਢੀਂਗਰਾ , ਅਗਮ ਪ੍ਰਾਸ਼ਰ , ਡਾ ਰਮਨ ਸ਼ਰਮਾ , ਪਵਿੱਤਰ ਸਿੰਘ , ਗੁਰਦਿਆਲ ਸਿੰਘ ਨੰਨੜਾ , ਸੰਜੀਵ ਸ਼ਰਮਾ ਟੀਟੂੰ , ਵਿੱਕੀ ਸ਼ਰਮਾ ਜਸਵੀਰ ਸਿੰਘ , ਕਮਲਾ ਦੇਵੀ ,  ਰਾਜ ਕੁਮਾਰ ,  ਪ੍ਰਿੰਸੀਪਲ ਜਸਵੀਰ ਸਿੰਘ , ਆਸੁ ਮਰਵਾਹਾ , ਤੋਂ ੲਿਲਾਵਾ ੲਿਲਾਕਾ ਨਿਵਾਸੀ ਮੋਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन