ਕ੍ਰਿਸਮਿਸ ਦਾ ਤਿਉਹਾਰ ਸਾਨੂੰ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦਿੰਦਾ ਹੈ-ਬਲਵਿੰਦਰ ਸਿੰਘ ਧਾਲੀਵਾਲ -ਵਿਧਾਇਕ ਧਾਲੀਵਾਲ ਨੇ ਅਲੱਗ ਅਲੱਗ ਜਗਾ ਤੇ ਚਰਚਾ ਵਿਚ ਜਾ ਕੇ ਕ੍ਰਿਸਮਿਸ ਦੀ ਦਿੱਤੀ ਵਧਾਈ


ਫਗਵਾੜਾ 25 ਦਸੰਬਰ (ਧਰੁਵ ਕਲੂਚਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਨੇ ਕਿਹਾ ਕਿ ਕ੍ਰਿਸਮਿਸ ਦਾ ਪਵਿੱਤਰ ਤਿਉਹਾਰ ਸਾਨੂੰ ਮਾਨਵਤਾ ਦੀ ਭਲਾਈ ਅਤੇ ਚੰਗੇ ਲਈ ਕੁਰਬਾਨੀ ਦਾ ਸੰਦੇਸ਼ ਦਿੰਦਾ ਹੈ। ਸਮੇਂ ਦੇ ਜ਼ਾਲਮ ਲੋਕਾਂ ਨੇ ਜਦੋਂ ਭਗਵਾਨ ਈਸਾ ਨੂੰ ਸੂਲੀ ਤੇ ਚੜਾਇਆ ਤਾਂ ਉਨਾਂ ਨੇ ਉਫ਼ ਤਕ ਨਹੀਂ ਕੀਤੀ , ਕਿਸੇ ਦੇ ਖ਼ਿਲਾਫ਼ ਕੁੱਝ ਨਹੀਂ ਬੋਲੇ, ਸਗੋਂ ਸਹਿਣਸ਼ੀਲਤਾ ਦਾ ਪਰਿਚੈ ਦਿੰਦੇ ਕਿਹਾ ਹੇ ਪਰਮੇਸ਼ਵਰ, ਇਨਾਂ ਨੂੰ ਮਾਫ਼ ਕਰੀਂ, ਇਨਾਂ ਨੂੰ ਨਹੀਂ ਪਤਾ ਕਿ ਇਹ ਕੀ ਕਰ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਈਸਾ ਨੇ ਸਭ ਨੂੰ ਪਰਮਾਤਮਾ ਦਾ ਅੰਸ਼ ਮੰਨਦੇ ਉਨਾਂ ਨੂੰ ਮਾਫ਼ ਕਰਨ ਦੀ ਪ੍ਰਾਰਥਨਾ ਕੀਤੀ। ਧਾਲੀਵਾਲ ਨੇ ਅੱਜ ਫਗਵਾੜਾ ਦੇ ਪਿੰਡ ਪਲਾਹੀ ਵਿਚ ਹੈਪੀ ਲਾਈਫ਼ ਐਂਡ ਪ੍ਰਾਸਪੈਰਿਟੀ ਚਰਚ ਵਿਚ ਬਿਸ਼ਪ ਹਰਬੰਸ ਲਾਲ ਦੀ ਅਗਵਾਈ ਵਿਚ ਅਤੇ  ਹਦਿਆਬਾਦ ਵਿਚ ਫਾਇਰ ਆਫ਼ ਗਾਡ ਚਰਚ ਵਿਚ ਕਰਵਾਏ ਗਏ ਸਮਾਗਮਾਂ ਵਿਚ ਸ਼ਿਰਕਤ ਕੀਤੀ ਅਤੇ ਭਾਈਚਾਰੇ ਨੂੰ ਕ੍ਰਿਸਮਿਸ ਦੀ ਵਧਾਈ ਦਿੰਦੇ ਉਨਾਂ ਦੀ ਖ਼ੁਸ਼ੀ ਅਤੇ ਸਿਹਤਮੰਦ ਜ਼ਿੰਦਗੀ ਲਈ ਪ੍ਰ੍ਰਾਥਨਾ ਕੀਤੀ। ਇਸ ਮੌਕੇ ਹਦਿਆਬਾਦ ਫਾਇਰ ਆਫ਼ ਗਾਡ ਚਰਚ ਵੱਲੋਂ ਇੱਕ ਮੈਡੀਕਲ ਲੈਬੋਰੇਟਰੀ ਖੋਲੀ ਗਈ, ਜਿਸ ਦਾ ਉਦਘਾਟਨ ਵਿਧਾਇਕ ਧਾਲੀਵਾਲ ਨੇ ਕੀਤਾ। ਉਨਾਂ ਕਿਹਾ ਕਿ ਸਹੀ ਮਾਅਨਿਆ ਵਿਚ ਇਨਸਾਨੀਅਤ ਦੀ ਸੇਵਾ ਹੈ। ਇਸ ਨਾਲ ਕਈ ਲੋਕਾਂ ਨੂੰ ਲਾਭ ਮਿਲੇਗਾ। ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ, ਕਾਂਗਰਸੀ ਨੇਤਾ ਗੁਰਦੀਪ ਦੀਪਾ, ਸਾਬਕਾ ਕੌਂਸਲਰ ਰਵੀ ਸੰਧੂ, ਜਗਜੀਤ ਬਿੱਟੂ,ਗੁਰਮੀਤ ਪਲਾਹੀ, ਦੀਪੂ ਹਦਿਆਬਾਦ, ਮੋਨੂੰ ਨਾਹਰ,ਤੀਰਥ ਨਾਹਰ, ਸੁਖਵਿੰਦਰ ਸਿੰਘ ਸਰਪੰਚ, ਮੋਹਨ ਲਾਲ ਸਾਬਕਾ ਸਰਪੰਚ,ਜਸਵੀਰ ਸਿੰਘ, ਰਵੀ ਪਲਾਹੀ, ਕੁਲਦੀਪ ਸਿੰਘ ਆਦਿ ਦੇ ਇਲਾਵਾ ਇਲਾਕਾ ਨਿਵਾਸੀ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन