ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਸਿੰਘੂ ਬਾਰਡਰ ਪੁੱਜ ਕੇ ਦਰਸਾਈ ਕਿਸਾਨਾ ਨਾਲ ਇਕਜੁਟਤਾ * ਕਿਹਾ - ਪੂਰੀ ਤਰਾ ਬੁਲੰਦ ਹਨ ਕਿਸਾਨਾ ਦੇ ਹੌਸਲੇ


ਫਗਵਾੜਾ 6 ਦਸੰਬਰ (ਧਰੁਵ ਕਲੂਚਾ) ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਕਿਹਾ ਕਿ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਸਮੂਹ ਕਿਸਾਨ ਜੱਥੇਬੰਦੀਆਂ ਵਲੋਂ 8 ਦਸੰਬਰ ਮੰਗਲ ਨੂੰ ਕੀਤੇ ਜਾ ਰਹੇ ਭਾਰਤ ਬੰਦ ਦਾ ਪੂਰਣ ਤੌਰ ਤੇ ਸਮਰਥਨ ਕੀਤਾ ਜਾਵੇਗਾ। ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨ ਸਾਥੀਆਂ ਨਾਲ ਇਕਜੁਟਤਾ ਦਿਖਾ ਕੇ ਅੱਜ ਵਾਪਸ ਪਰਤੇ ਦਿਹਾਤੀ ਪ੍ਰਧਾਨ ਰਾਜੂ ਨੇ ਦੱਸਿਆ ਕਿ ਸਿੰਘੂ ਬਾਰਡਰ ਤੇ ਹਰ ਪਾਸੇ ਕਿਸਾਨਾ ਦਾ ਸੈਲਾਬ ਹੈ ਜਿਹਨਾਂ ਦੇ ਉਤਸ਼ਾਹ 'ਚ ਬਾਰਾਂ ਦਿਨ ਬਾਅਦ ਵੀ ਕੋਈ ਕਮੀ ਨਜਰ ਨਹੀਂ ਆ ਰਹੀ ਸਗੋਂ ਦਿੱਲੀ ਦੀ ਜਿੱਦ ਦੇ ਅੱਗੇ ਕਿਸਾਨਾਂ ਦਾ ਹੌਲਸਲਾ ਵੱਧਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਿਆਣਾ ਅਤੇ ਦਿੱਲੀ ਦੀਆਂ ਬਹੁਤ ਸਾਰੀਆਂ ਕਿਸਾਨ ਅਤੇ ਸਮਾਜਿਕ, ਧਾਰਮਿਕ ਜੱਥੇਬੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਹਰ ਸੰਭਵ ਸੇਵਾ ਸਹਾਇਤਾ ਮੁਹੱਈਆ ਕਰਵਾ ਰਹੇ ਹਨ। ਲੰਗਰ ਦੀ ਸੇਵਾ ਦਿਨ ਰਾਤ ਨਿਰਵਿਘਨ ਵਰਤਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਿੰਘੂ ਬਾਰਡਰ ਦਾ ਨਜਾਰਾ ਇਸ ਸਮੇਂ 'ਜੰਗਲ 'ਚ ਮੰਗਲ' ਵਾਂਗੁ ਬਣਿਆ ਹੋਇਆ ਹੈ। ਇਸ ਮੌਕੇ ਉਹਨਾਂ ਦੇ ਨਾਲ ਹੀ ਦਿੱਲੀ ਬਾਰਡਰ ਤੋਂ ਪਰਤੇ ਸ੍ਰ.ਅਵਤਾਰ ਸਿੰਘ ਪੰਡਵਾ, ਸਤਨਾਮ ਸਿੰਘ ਸ਼ਾਮਾ ਭਖਾੜੀਆਣਾ, ਹਰਬੰਸ ਸਿੰਘ ਖਲਿਆਣ, ਹਰਨੇਕ ਸਿੰਘ ਹਰਦਾਸਪੁਰ, ਬਲਾਕ ਪ੍ਰਧਾਨ ਮਹਿਲਾ ਕਾਂਗਰਸ ਫਗਵਾੜਾ ਸੁਮਨ ਸਰਮਾ, ਮਨਦੀਪ ਸਿੰਘ ਮੰਗੀ, ਬਲਜਿੰਦਰ ਸਿੰਘ, ਮਨਜੋਤ ਸਿੰਘ, ਸਾਬ ਸਿੰਘ, ਸਨੀ ਨਾਰੰਗਪੁਰ, ਕਮਲ ਖਜੂਰਲਾ ਅਤੇ ਗਗਨਦੀਪ ਸਿੰਘ ਆਦਿ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਇਕ ਵਾਰ ਫਿਰ ਪੁਰਜੋਰ ਮੰਗ ਕੀਤੀ ਕਿ ਜੋ ਕਾਨੂੰਨ ਕਿਸਾਨਾ ਨੂੰ ਮੰਜੂਰ ਨਹੀਂ ਉਹਨਾਂ ਨੂੰ ਲਾਗੂ ਨਾ ਕੀਤਾ ਜਾਵੇ। ਜੇਕਰ ਮੋਦੀ ਸਰਕਾਰ ਨੇ ਜਿੱਦ ਨਾ ਛੱਡੀ ਤਾਂ ਇਹ ਅੰਦੋਲਨ ਕੇਂਦਰ ਦੀ ਮੋਦੀ ਸਰਕਾਰ ਦੇ ਤਾਬੁਤ ਦਾ ਆਖਰੀ ਕਿੱਲ ਸਾਬਤ ਹੋਵੇਗਾ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन