ਪ੍ਰਸ਼ਾਸ਼ਨ ਵਲੋਂ ਕਰੋਨਾ ਵੈਕਸੀਨ ਲਈ ਵਿਆਪਕ ਯੋਜਨਾਬੰਦੀ ਵਾਸਤੇ ਤਿਆਰੀਆਂ ਜ਼ੋਰਾਂ 'ਤੇ ਐਸ ਡੀ ਐਮਜ਼ ਨੂੰ ਵੈਕਸ਼ੀਨੇਸ਼ਨ ਪੁਆਇੰਟਾਂ, ਕੋਲਡ ਚੇਨਾਂ ਦੀ ਵਿਵਸਥਾ ਨਿੱਜੀ ਤੌਰ 'ਤੇ ਜਾਂਚਣ ਦੇ ਹੁਕਮ ਬਲਾਕ ਪੱਧਰੀ ਟਾਸਕ ਫੋਰਸਾਂ ਦਾ ਵੀ ਹੋਵੇਗਾ ਗਠਨ-ਪਹਿਲੇ ਦੌਰ ਵਿਚ ਸਿਹਤ ਵਰਕਰ ਹੋਣਗੇ ਕਵਰ


ਕਪੂਰਥਲਾ 16 ਦਸੰਬਰ (ਧਰੁਵ ਕਲੂਚਾ) : ਕਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਵੈਕਸ਼ੀਨੇਸ਼ਨ ਵਾਸਤੇ ਜਿਲਾ ਪ੍ਰਸ਼ਾਸ਼ਨ ਵਲੋਂ ਵਿਆਪਕ ਯੋਜਨਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਹਰ ਜਿਲਾ ਵਾਸੀ ਨੂੰ ਵੈਕਸੀਨ ਦਿੱਤੀ ਜਾ ਸਕੇ। ਇਸ ਸਬੰਧੀ ਜਿਲਾ ਟਾਸਕ  ਫੋਰਸ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ 'ਆਪਰੇਸ਼ਨਲ ਪਲਾਨਿੰਗ' ਦੀ ਵਿਸਥਾਰ ਨਾਲ ਜਾਣਕਾਰੀ ਲਈ।
ਉਨਾਂ ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮਜ਼ ਨੂੰ ਨਿਰਦੇਸ਼ ਦਿੱਤੇ ਕਿ ਉਹ ਬਲਾਕ ਪੱਧਰ 'ਤੇ ਵੀ ਟਾਸਕ ਫੋਰਸ ਦਾ ਗਠਨ ਕਰਨ ਅਤੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਵੈਕਸੀਨੇਸ਼ਨ ਪੁਆਇੰਟਾਂ, ਕੋਲਡ ਚੈਨ ਸੈਂਟਰ (ਜਿੱਥੇ  ਵੈਕਸੀਨ ਰੱਖੀ ਜਾਣੀ ਹੈ)  ਤੇ ਵੈਕਸੀਨੇਸ਼ਨ ਨਾਲ ਸੰਬੰਧਤ ਹੋਰ ਉਪਕਰਨਾਂ ਦੀ ਤਿਆਰੀ ਦਾ ਨਿੱਜੀ ਤੌਰ 'ਤੇ ਜਾਇਜ਼ਾ  ਲੈਣ। ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਿਹਤ ਵਰਕਰਾਂ ਨੂੰ ਵੈਕਸੀਨ ਲੱਗੇਗੀ ਅਤੇ 490 ਦੇ ਕਰੀਬ ਵੈਕਸੀਨੇਸ਼ਨ ਪੁਆਇੰਟ ਬਣਾਏ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਵਿਡ ਵੈਕਸੀਨ ਜਨਵਰੀ ਮਹੀਨੇ ਦੇ ਪਹਿਲੇ ਹਫਤੇ ਆਉਣ ਦੀ ਸੰਭਾਵਨਾ ਹੈ, ਜਿਸ ਲਈ ਪੂਰੀ ਤਿਆਰੀ ਰੱਖੀ ਜਾਏੇ।
ਇਸ ਮੌਕੇ ਡਾ ਕੰਵਲਜੀਤ ਵੱਲੋਂ ਵੈਕਸੀਨ ਮੈਨੈਜਮੈਂਟ 'ਤੇ ਇੱਕ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਰਾਹੀਂ ਵੈਕਸੀਨ ਪਹਿਲ ਗਰੁੱਪ, ਵੈਕਸੀਨੇਟਰ ਟੀਮ, ਹਦਾਇਤਾਂ ਬਾਰੇ ਜਾਣੂੰ ਕਰਵਾਇਆ ਗਿਆ।  ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਵੈਕਸੀਨੇਸ਼ਨ ਲਈ ਵੱਖ ਵੱਖ ਵਿਭਾਗਾਂ ਤੇ ਵਿਸ਼ੇਸ਼ ਕਰਕੇ ਪੁਲਿਸ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਦੀ ਜ਼ਰੂਰਤ ਹੈ।
ਵੈਕਸੀਨ ਲਵਾਉਣ ਲਈ ਯੋਗ ਵਿਅਕਤੀਆਂ ਨੂੰ ਪੜਾਅਵਾਰ ਅਗਾਊਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਅਤੇ ਬਿਨਾਂ ਰਜਿਸਟ੍ਰੇਸ਼ਨ ਵੈਕਸੀਨ ਨਹੀਂ ਲੱਗੇਗੀ।  
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ  ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ ਫਗਵਾੜਾ ਰਾਜੀਵ ਵਰਮਾ, ਐਸ ਡੀ ਐਮ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਐਮ. ਸੁਲਤਾਨਪੁਰ ਡਾ. ਚਾਰੂਮਿਤਾ, ਐਸ ਡੀ ਐਮ ਫਗਵਾੜਾ ਪਵਿੱਤਰ ਸਿੰਘ, ਐਸ ਡੀ  ਐਮ ਭੁਲੱਥ ਟੀ ਬੈਨਿਥ,  ਡਾ. ਜੀ.ਐਸ.ਬੇਦੀ, ਸੁਦੇਸ਼ ਸ਼ਰਮਾ, ਡਾ.ਸੁਖਵਿੰਦਰ ਕੌਰ ਹਾਜ਼ਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन