ਜੁਆਰੀਆਂ ਦਾ ਗਿਰੋਹ ਕਾਬੂ- 19 ਗਿ੍ਫਤਾਰ, 70 ਹਜ਼ਾਰ ਤੋਂ ਵੱਧ ਦੀ ਰਾਸ਼ੀ ਬਰਾਮਦ


ਕਪੂਰਥਲਾ : (ਧਰੁਵ ਕਲੂਚਾ) ਕਪੂਰਥਲਾ ਪੁਲਿਸ ਵਲੋਂ ਜੁਆਰੀਆਂ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 19 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਭਾਰਤੀ ਕਰੰਸੀ ਦੇ 70,260 ਰੁਪੈ ਵੀ ਬਰਾਮਦ ਕੀਤੇ ਗਏ ਹਨ।
ਇਨ੍ਹਾਂ ਨੂੰ ਜਾਮਾ ਮਸਜਿਦ ਕੰਪਲੈਕਸ ਨੇੜੇ ਗੁਲਾਨੀ ਗੈਸ ਏਜੰਸੀ ਦੇ ਦਫਤਰ ਵਿਖੇ ਇਕ ਖਾਲੀ ਇਮਾਰਤ ਵਿਚੋਂ ਗਿ੍ਰਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ  ਸਿਟੀ ਪੁਲਿਸ ਸਟੇਸ਼ਨ ਨੂੰ ਮਿਲੀ ਸੂਹ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕੀਤੀ ਗਈ ਅਤੇ 19 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। 
ਦੋਸ਼ੀਆਂ ਦੀ ਪਛਾਣ ਹਰੀਸ਼ ਅਰੋੜਾ ਪੁੱਤਰ  ਜਸਪਾਲ ਵਾਲੀ ਰੋਜ਼ ਐਵੀਨਿਊ, ਮਨੀਸ਼ ਸ਼ਰਮਾ ਪੁੱਤਰ ਸਵਾਮੀ  ਵਾਸੀ ਮੁਹੱਬਤ ਨਗਰ , ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਸ਼ਰਮਾ ਕਾਲੋਨੀ, ਦਵਿੰਦਰ ਸਾਗਰ ਪੁੱਤਰ ਸ਼ਿਵ ਕੁਮਾਰ ਸਾਗਰ ਵਾਸੀ ਜਫਰ ਅਲੀ, ਪਿ੍ਰੰਸ ਨਾਹਰ ਪੁੱਤਰ ਧਰਮਪਾਲ ਵਾਸੀ ਕਾਦੂਪੁਰ, ਪਵਨ ਕੁਮਾਰ ਪੁੱਤਰ ਯੋਗਰਾਜ ਵਾਸੀ ਸਦਰ ਬਜ਼ਾਰ, ਦੀਪੂ ਪੁੱਤਰ ਵਿਜੇ ਕੁਮਾਰ ਵਾਸੀ ਮੁਹੱਲਾ ਲਾਹੌਰੀ ਗੇਟ , ਸੁਰਜੀਤ ਸਿੰਘ ਪੁੱਤਰ ਪਰਸਨ ਸਿੰਘ ਵਾਸੀ ਬਾਬਾ ਨਾਮਦੇਵ ਕਾਲੋਨੀ, ਕਿ੍ਰ੍ਰਸ਼ਨ ਕੁਮਾਰ ਪੁੱਤਰ ਰਾਮਦੇਵ ਵਾਸੀ ਸੀਨਪੁਰਾ, ਦੀਪਕ ਪੁੱਤਰ ਜੋਇੰਦਰ ਪਾਲ ਵਾਸੀ ਪਿੰਡ ਦਬੁਰਜੀ, ਜਸਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਅਜੀਤ ਨਗਰ , ਭਾਰਤ ਭੂਸ਼ਣ ਪੁੱਤਰ ਧਰਮਵੀਰ ਵਾਸੀ ਅਮਨ ਨਗਰ, ਜਤਿੰਦਰ ਸਹਿਗਲ ਪੁੱਤਰ ਭੂਸਣ ਲਾਲ ਵਾਸੀ ਲਾਹੌਰੀ ਗੇਟ, ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਪਿੰਡ ਗੜ੍ਹੀ ਬਖਸ਼ , ਪਰਮਜੀਤ ਪੁੱਤਰ ਰਾਮ ਸਰੂਪ ਲਾਹੌਰੀ ਗੇਟ , ਸਿਕੰਦਰ ਪੁੱਤਰ ਹਰਬੰਸ ਲਾਲ ਵਾਸੀ ਜੱਟਪੁਰਾ , ਅਰੁਣ ਕੁਮਾਰ ਪੁੱਤਰ ਮੱਖਣ ਲਾਲਾ ਵਾਸੀ ਜੱਟਪੁਰਾ, ਰਾਜੀਵ ਕੁਮਾਰ ਪੁੱਤਰ ਪ੍ਰੇਮ ਨਾਥ ਵਾਸੀ ਪੁਰਾਣਾ ਹਸਪਤਾਲ ਕਪੂਰਥਲਾ ਵਜੋਂ ਹੋਈ ਹੈ। ਇਨ੍ਹਾਂ ਵਿਚੋਂ ਕੁਝ ਅਪਰਾਧਿਕ ਗਤੀਵਿਧੀਆਂ ਵਿਚ ਵੀ ਸ਼ਾਮਿਲ ਹਨ। ਦੋਸ਼ੀਆਂ ਵਿਰੁੱਧ ਪੁਲਿਸ ਸਟੇਸ਼ਨ ਸਿਟੀ ਵਿਖੇ ਗੈਂਬਲਿੰਗ ਐਕਟ ਦੀਆਂ ਧਾਰਾਵਾਂ 13-3-67  ਤਹਿਤ ਐਫ ਆਈ ਆਰ ਨੰਬਰ 9 ਦਰਜ ਕੀਤੀ ਗਈ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन

ਕਪੂਰਥਲਾ ਜਿਲ੍ਹੇ ਵਿਚ ਨਵੀਆਂ ਪਾਬੰਦੀਆਂ ਲਾਗੂ ਗੈਰ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਰਹਿਣਗੀਆਂ ਬੰਦ ਕਾਰ, ਟੈਕਸੀ ਵਿਚ ਕੇਵਲ 2 ਵਿਅਕਤੀ ਕਰ ਸਕਣਗੇ ਸਫਰ 10 ਲੋਕਾਂ ਤੋਂ ਵੱਧ ਦਾ ਇਕੱਠ ਨਹੀਂ ਹੋਵੇਗਾ ਧਾਰਮਿਕ ਅਸਥਾਨ ਰੋਜ਼ਾਨਾ ਸ਼ਾਮ 6 ਵਜੇ ਤੋਂ ਪਹਿਲਾਂ ਬੰਦ ਹੋਣਗੇ ਸਰਕਾਰੀ ਦਫਤਰ ਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ