ਪੰਜਾਬ ਸਰਕਾਰ ਬਦਲ ਰਹੀ ਪਾਰਕਾਂ ਦੀ ਨੁਹਾਰ,ਫਗਵਾੜਾ ਦੇ ਸਾਰੇ ਖੇਤਰਾਂ ਵਿਚ ਸੜਕਾਂ ਦਾ ਨਿਰਮਾਣ ਸ਼ੁਰੂ-ਬਲਵਿੰਦਰ ਸਿੰਘ ਧਾਲੀਵਾਲ -ਫਗਵਾੜਾ ਦੇ ਵਾਰਡ ਨੰਬਰ 8,22,23,25,33 (ਪੁਰਾਣੇ ) ਵਿਚ ਸੜਕਾਂ,ਪਾਰਕਾਂ ਦੇ ਰਿਪੇਅਰ ਅਤੇ ੳਪਨ ਜਿੰਮ ਦੇ ਕੰਮਾਂ ਦਾ ਉਦਘਾਟਨ ਕੀਤਾ ਧਾਲੀਵਾਲ ਨੇ


ਫਗਵਾੜਾ 6 ਜਨਵਰੀ (ਧਰੁਵ ਕਲੂਚਾ) ਫਗਵਾੜਾ ਦੇ ਵਿਕਾਸ ਲਈ ਬੇਸ਼ੱਕ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਅਤੇ ਉਸ ਵਿਚੋਂ ਵਿਚ ਵੀ ਬਹੁਤਾ ਸਮਾਂ ਕਰੋਨਾ ਕਾਲ ਦੀ ਚਪੇਟ ਵਿਚ ਆ ਗਿਆ। ਪਰ ਇਸ ਦੇ ਬਾਵਜੂਦ ਵੀ ਵਿਧਾਇਕ ਧਾਲੀਵਾਲ ਨੇ ਫਗਵਾੜਾ ਦੇ ਵਿਕਾਸ ਦੀ ਰਫ਼ਤਾਰ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ। ਪੰਜਾਬ ਸਰਕਾਰ  ਤੋਂ ਕਰੋੜਾ ਰੁਪਏ ਦੀ ਗਰਾਂਟ ਲਿਆ ਕੇ ਫਗਵਾੜਾ ਦਾ ਵਿਕਾਸ ਕੀਤਾ ਹੈ, ਜਿੱਧਰ ਦੇਖੋ ਵਿਕਾਸ ਦੀ ਗੰਗਾ ਬਹਿ ਰਹੀ ਹੈ। ਸ਼ਹਿਰ ਦੇ ਅੰਦਰੂਨੀ ਇਲਾਕੇ ਜਿੱਥੇ ਪਹਿਲਾਂ ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ,ਉੱਧਰ ਵੀ ਸੜਕਾਂ,ਨਾਲੀਆਂ ਦਾ ਕੰਮ ਚੱਲ ਰਿਹਾ ਹੈ ਜਾਂ ਪੂਰਾ ਹੋ ਚੁੱਕਿਆ ਹੈ। ਵਿਧਾਇਕ ਧਾਲੀਵਾਲ ਨੇ ਪਾਰਕਾਂ ਦੇ ਸੁਧਾਰ ਅਤੇ ਓਪਨ ਜਿੰਮ ਲਗਾਉਣ ਦਾ ਪ੍ਰੋਜੈਕਟ ਲਿਆ ਕੇ ਜੋ ਫਗਵਾੜਾ ਨੂੰ ਦਿੱਤਾ ਹੈ,ਉਸ ਦਾ ਲਾਭ ਬਹੁਤ ਲੋਕਾਂ ਨੂੰ ਮਿਲੇਗਾ।
              ਅੱਜ ਸ.ਧਾਲੀਵਾਲ ਨੇ ਫਗਵਾੜਾ ਦੇ ਵਾਰਡ ਨੰਬਰ 8,22,23,25,33 (ਪੁਰਾਣੇ ) ਵਿਚ ਸੜਕਾਂ,ਪਾਰਕਾਂ ਦੇ ਰਿਪੇਅਰ ਅਤੇ ੳਪਨ ਜਿੰਮ ਦੇ ਕੰਮਾਂ ਦਾ ਉਦਘਾਟਨ ਕੀਤਾ। ਸ.ਧਾਲੀਵਾਲ ਨੇ ਕਿਹਾ ਕਿ ਸ਼ਹਿਰ ਨੂੰ ਸਮਾਰਟ ਸਿਟੀ ਦੀ ਤਰਜ਼ ਤੇ ਵਿਕਸਿਤ ਕੀਤਾ ਜਾ ਰਿਹਾ ਹੈ। ਫਗਵਾੜਾ ਦੇ ਸਾਰੇ ਪਾਰਕਾਂ ਦੀ ਰਿਪੇਅਰ,ਰੰਗ ਰੋਗਨ ਕਰ ਓਪਨ ਜਿੰਮ ਖੋਲੇ ਜਾ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਹਿਰ ਦਾ ਅਜਿਹਾ ਕੋਈ ਇਲਾਵਾ ਨਾ ਰਹਿ ਜਾਵੇ ਜਿੱਥੇ ਦਾ ਕੋਈ ਕੰਮ ਅਧੂਰਾ ਰਹਿ ਗਿਆ ਹੋਵੇ। ਸ਼ਹਿਰ ਦੀ ਸਾਰੀ ਗਲੀਆਂ,ਸੜਕਾਂ ਅਤੇ ਨਾਲੀਆਂ ਇੱਕ ਦਮ ਵਧੀਆ ਨਜ਼ਰ ਆਉਣਗੀਆਂ। ਧਾਲੀਵਾਲ ਨੇ ਕਿਹਾ ਅਗਰ ਕਿਸੇ ਇਲਾਕੇ ਦੀ ਕੋਈ ਸੜਕ ਬਣਨੀ ਰਹਿ ਗਈ ਹੈ ਤਾਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਪੰਜਾਬ ਸਰਕਾਰ ਨੇ ਪਾਰਕਾਂ ਦੀ ਨੁਹਾਰ ਬਦਲਣ ਲਈ ਜੋ ਗਰਾਂਟ ਦਿੱਤੀ ਹੈ,ਉਸ ਦੀ ਵਰਤੋਂ ਕਰ ਕੇ ਬਾਕੀ ਰਹਿ ਗਏ ਪਾਰਕਾਂ ਲਈ ਵੀ ਗਰਾਂਟ ਜਾਰੀ ਕਰਵਾਈ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਐਸ.ਡੀ.ਓ ਪੰਕਜ ਕੁਮਾਰ ਹੰਸ,ਬਲਜਿੰਦਰ ਸਿੰਘ, ਜੇਈ ਨਵਦੀਪ ਬੇਦੀ,ਕੰਵਰ ਪਾਲ ਗਿੱਲ,ਸਾਬਕਾ ਕੌਂਸਲਰ ਦਵਿੰਦਰ ਸਪਰਾ,ਹਰਮਿੰਦਰ ਬਸਰਾ, ਤ੍ਰਿਪਤਾ ਸ਼ਰਮਾ, ਅਵਿਨਾਸ਼ ਗੁਪਤਾ, ਸੰਜੀਵ ਭਟਾਰਾ, ਗੁਰਦਿਆਲ ਗਰੇਵਾਲ,ਮਹਿੰਦਰ ਸ਼ਰਮਾ, ਆਸ਼ੂ ਸ਼ਰਮਾ, ਵਿਪਨ ਕੁਮਰਾ,ਭਾਗ ਮਲ ਕੌਲਸਰ, ਅਮਨ ਬਸੂਟਾ,ਗੁਲਸ਼ਨ ਟੱਕਰ, ਦੀਪਕ ਓਹਰੀ,ਅਜੈ ਪੰਡਿਤ,ਰਾਣਾ ਬਸਰਾ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन