ਭਾਰਤ ਸਰਕਾਰ ਵਲੋਂ ਨਗਰ ਨਿਗਮ ਫਗਵਾੜਾ ਓ ਡੀ ਐਫ ++ ਘੋਸ਼ਿਤ ਸਵੱਛ ਸਰਵੇਖਣ ਵਿਚ ਪਹਿਲਾ ਸਥਾਨ ਹਾਸਿਲ ਕਰਨ ਲਈ ਕਰਾਂਗੇ ਹੋਰ ਮਿਹਨਤ -ਕਮਿਸ਼ਨਰ ਵਰਮਾ


ਫਗਵਾੜਾ 12 ਜਨਵਰੀ (ਧਰੁਵ ਕਲੂਚਾ) : ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵਲੋਂ ਨਗਰ ਨਿਗਮ ਫਗਵਾੜਾ ਨੂੰ (ਓ ਡੀ ਐਫ ਪਲੱਸ ਪਲੱਸ) ਖੁੱਲੇ ਵਿਚ ਸ਼ੌਚ ਮੁਕਤ ਸਬੰਧੀ ਦੂਹਰੀ ਪਲੱਸ ਰੇਟਿੰਗ ਦਿੱਤੀ ਗਈ ਹੈ, ਜੋ ਕਿ ਕੁਝ ਸਾਲ ਪਹਿਲਾਂ ਹੀ ਨਗਰ ਨਿਗਮ ਬਣੇ ਇਸ ਸ਼ਹਿਰ ਲਈ ਮਾਣ ਵਾਲੀ ਗੱਲ ਹੈ।
ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਰਾਜੀਵ ਵਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਫਗਵਾੜਾ ਨਗਰ ਨਿਗਮ ਦੀ ਸਿਹਤ ਸ਼ਾਖਾ ਤੇ ਸਮੂਹ ਅਮਲੇ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਇਹ ਅਹਿਮ ਪ੍ਰਾਪਤੀ ਸੰਭਵ ਹੋ ਸਕੀ ਹੈÎ। 
ਉਨ੍ਹਾਂ ਦੱਸਿਆ ਕਿ ਹੁਣ ਨਗਰ ਨਿਗਮ ਵਲੋਂ ਅਗਲਾ ਟੀਚਾ  ਸਵੱਛ ਸਰਵੇਖਣ 2021 ਵਿਚ ਭਾਗ ਲੈਣ ਨਾਲ ਪਹਿਲਾ ਸਥਾਨ ਹਾਸਿਲ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। 
ਉੁੁਨ੍ਹਾਂ ਕਿਹਾ ਕਿ ਫਗਵਾੜਾ ਨਗਰ ਨਿਗਮ ਵਲੋਂ ਜਿੱਥੇ ਜਨਤਕ ਥਾਵਾਂ ’ਤੇ ਪਖਾਨਿਆਂ ਦੀ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਗਈ ਉੱਥੇ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਤਹਿਤ ਪਖਾਨਿਆਂ ਦੀ ਉਸਾਰੀ ਵੱਡੀ ਪੱਧਰ ’ਤੇ ਕੀਤੀ  ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਖੁੱਲੇ ਵਿਚ ਮਲ ਮੂਤਰ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੇ ਸਮਾਜਿਕ ਸਮੱਸਿਆਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ, ਜੋ ਕਿ ਇਸ ਪ੍ਰਾਪਤੀ ਵਿਚ ਬਹੁਤ ਸਹਾਈ ਰਿਹਾ।  
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਫਗਵਾੜਾ ਸ਼ਹਿਰ ਨੂੰ ਸਵੱਛ ਸਰਵੇਖਣ 2021 ਵਿਚ ਪਹਿਲੇ ਸਥਾਨ ’ਤੇ ਲਿਆਉਣ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਰਣਬੀਰ ਸਿੰਘ, ਸਕੱਤਰ ਸ੍ਰੀ ਪ੍ਰਦੀਪ ਕੁਮਾਰ, ਹੈਲਥ ਅਫਸਰ ਡਾ. ਸ਼੍ਰੀ ਕ੍ਰਿਸ਼ਨ, ਸੁਪਰਡੈਂਟ ਸ੍ਰੀ ਅਮਿਤ ਕਾਲੀਆ, ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਮਲਕੀਤ ਸਿੰਘ, ਸੈਨੇਟਰੀ ਇੰਸਪੈਕਟਰ ਸ੍ਰੀ ਅਜਮੇਰ ਸਿੰਘ, ਸ਼੍ਰੀ ਸੰਨੀ ਗੁਪਤਾ ਹਾਜ਼ਰ ਸਨ।

Comments

  1. (O. D. F) Sir please interest SIde of central Market PHAGWARA conditions is vary vary Down position

    Bansa Bzr Phagwara
    (6,ve) Patsahi gurudwara

    Sh Balmiki Chownk

    Bohar thalla Bansa Bzr
    To zama Masjid

    Old Electric House Bansa Bzr

    And many more Area to most thresh Condition

    Kindily take interest of
    This Areas

    Etc water, Sewrage, monsoon time on Water Jaam as ( Dall lake ) view in Shri Nagar JK in pgw City

    ReplyDelete

Post a Comment

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन