ਫਗਵਾੜਾ ਅਕਾਲੀ ਹਲਕਾ ਇੰਚਾਰਜ ਖ਼ਿਲਾਫ਼ ਬਾਗ਼ੀ ਸੁਰ, ਪਾਰਟੀ ਹਾਈਕਮਾਂਡ ਪਾਸੋਂ ਸਰਬਸੰਮਤੀ ਨਾਲ ਹਲਕਾ ਇੰਚਾਰਜ ਨੂੰ ਬਦਲਣ ਦੀ ਮੰਗ - ਸੀਨੀਅਰ ਅਕਾਲੀ ਆਗੂਆਂ ਵੱਲੋਂ ਹਲਕਾ ਇੰਚਾਰਜ ਤੇ ਅਣਗੌਲਿਆ ਕਰਨ ਦੇ ਗੰਭੀਰ ਦੋਸ


ਫਗਵਾੜਾ 31 ਜਨਵਰੀ (ਧਰੁਵ ਕਲੂਚਾ) ਨਿਗਮ ਚੋਣਾਂ ਤੋਂ ਪਹਿਲਾ ਸ਼੍ਰੋਮਣੀ ਅਕਾਲੀ ਦਲ ਫਗਵਾੜਾ ਵਿਚ ਹਲਕਾ ਇੰਚਾਰਜ ਦੀ ਮਨਮਰਜ਼ੀ, ਭਾਜਪਾ ਨਾਲ ਮਿਲੀਭੁਗਤ ਕਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਪਾਰਟੀ ਵਰਕਰਾਂ ਦੀ ਪਰਵਾਹ ਨਾ ਕਰਨ ਦੇ ਚਲਦੇ ਬਾਗ਼ੀ ਸੁਰ ਉੱਠਣੇ ਸ਼ੁਰੂ ਹੋ ਗਏ ਹਨ। ਜਿਸ ਲਈ ਸ੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਸੀਨੀਅਰ ਅਕਾਲੀ ਆਗੂਆਂ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿਚ ਅਕਾਲੀ ਆਗੂਆਂ ਨੇ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ  ਤੇ ਪਾਰਟੀ ਆਗੂਆਂ ਨੂੰ ਅਣਗੌਲਿਆ ਕਰਨ ਦੇ ਗੰਭੀਰ ਦੋਸ਼ ਲਗਾੳੰਦੇ  ਹੋਏ ਪਾਰਟੀ ਹਾਈਕਮਾਨ ਤੋਂ ਤੁਰੰਤ ਹਲਕਾ ਇੰਚਾਰਜ ਨੂੰ ਬਦਲਣ ਦੀ ਮੰਗ ਕੀਤੀ। ਮੀਟਿੰਗ ਵਿਚ ਰਣਜੀਤ ਸਿੰਘ ਖੁਰਾਣਾ ਜਿੱਲਾ ਪ੍ਰਧਾਨ ਯੂਥ ਅਕਾਲੀ ਦਲ ਅਤੇ ਸਾਬਕਾ ਡਿਪਟੀ ਮੇਅਰ ਫਗਵਾੜਾ, ਅਵਤਾਰ ਸਿੰਘ ਭੁੰਗਰਨੀ ਸੀਨੀਅਰ ਅਕਾਲੀ ਆਗੂ , ਠੇਕੇਦਾਰ ਬਲਜਿੰਦਰ ਸਿੰਘ ਮੀਤ ਪ੍ਰਧਾਨ ਐਸ.ਸੀ.ਵਿੰਗ ਪੰਜਾਬ ਅਤੇ ਸਾਬਕਾ ਕੌਂਸਲਰ , ਪ੍ਰਿਤਪਾਲ ਸਿੰਘ ਮੰਗਾ ਜਿੱਲਾ ਜਨਰਲ ਸਕੱਤਰ, ਬੀਬੀ ਸਰਬਜੀਤ ਕੌਰ ਸਾਬਕਾ ਕੌਂਸਲਰ, ਗੁਰਮੀਤ ਸਿੰਘ ਬਡਵਾਲ ਸਰਕਲ ਪ੍ਰਧਾਨ ਸ਼ਹਿਰੀ , ਹਰਮੇਲ ਸਿੰਘ ਪਾਹਵਾ ਸੀਨੀਅਰ ਮੀਤ ਪ੍ਰਧਾਨ ਨੇ ਕਿਹਾ ਕਿ ਸਰਵਨ ਸਿੰਘ ਕੁਲਾਰ ਵਲ਼ੋਂ ਭਾਜਪਾ ਨਾਲ ਮਿਲੀਭੁਗਤ ਕਰ ਕੇ ਫਗਵਾੜਾ ਅਕਾਲੀ ਦਲ ਨੂੰ ਦਿਨੋਂ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ ਉਨਾਂ ਵਿਚਾਰ ਵਟਾਂਦਰੇ ਤੋਂ ਬਾਅਦ ਕਿਹਾ ਕਿ ਜੇ ਹਲਕਾ ਇੰਚਾਰਜ ਨੂੰ ਨਾ ਬਦਲਿਆ ਗਿਆ ਤਾਂ ਉਨਾਂ ਦੀ ਨੀਤੀਆਂ ਦੇ ਚਲਦੇ ਅਕਾਲੀ ਦਲ ਨੂੰ ਨਿਗਮ ਚੋਣਾਂ ਵਿਚ ਭਾਰੀ ਨੁਕਸਾਨ ਹੋ ਸਕਦਾ ਹੈ। ਉਨਾ ਕਿਹਾ ਕਿ ਇਸ ਸਬੰਧੀ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਜਲਦੀ ਮਿਲ ਕਿ ਸਾਰੀ ਸਥਿਤੀ ਤੋ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਨਗਰ ਨਿਗਮ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਸੰਬੰਧੀ ਵੀ ਵਿਚਾਰਾ  ਕੀਤੀਆਂ ਗਈਆਂ ਅਤੇ ਸ਼ਹਿਰੀ ਸਰਕਲ ਨੂੰ ਮਜ਼ਬੂਤ ਕਰਨ ਸਬੰਧੀ ਅਹਿਮ ਵਿਚਾਰਾ ਹੋਈਆ
                    ਸ੍ਰੋਮਣੀ ਅਕਾਲੀ ਦਲ ਆਗੂਆਂ ਨੇ ਦੋ ਮਿੰਟ ਦਾ ਮੋਨ ਰੱਖ ਕਿ ਦਿਲੀ ਕਿਸਾਨ ਧਰਨੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਅਤੇ ਭਾਜਪਾ ਦੀ ਕਾਰਗੁਜ਼ਾਰੀ ਦੀ ਘੋਰ ਨਿੰਦਾ ਕੀਤੀ। ਇਸ ਮੌਕੇ  ਜਥੇਦਾਰ ਗੁਰਮੁਖ ਸਿੰਘ ਚਾਨਾ ਸਾਬਕਾ ਸਰਕਲ ਪ੍ਰਧਾਨ, ਜਥੇਦਾਰ ਪਤਵਿੰਦਰ ਸਿੰਘ ਛਾਬੜਾ ਜਿੱਲਾ ਸੀਨੀਅਰ ਮੀਤ ਪ੍ਰਧਾਨ, ਗੁਰਮੀਤ ਸਿੰਘ ਰਾਵਲਪਿੰਡੀ ਜਿੱਲਾ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਚਾਨਾ ਜਿੱਲਾ ਜਨਰਲ ਸਕੱਤਰ, ਸਾਬਕਾ ਕੌਂਸਲਰ ਇਕਬਾਲ ਸਿੰਘ ਕੁੰਦੀ, ਸਾਬਕਾ ਕੌਂਸਲਰ ਬੀਬੀ ਪਰਮਜੀਤ ਕੌਰ ਕੰਬੋਜ, ਸਾਬਕਾ ਕੌਂਸਲਰ ਕੁਲਵਿੰਦਰ ਸਿੰਘ ਕਿੰਦਾ, ਸਾਬਕਾ ਕੌਂਸਲਰ ਬੀਬੀ ਪੁਸ਼ਪਿੰਦਰ ਕੌਰ, ਸੁਖਬੀਰ ਸਿੰਘ ਕਿਨੰੜਾ ਜਿੱਲਾ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਕੰਬੋਜ (ਪ੍ਰਧਾਨ), ਹਰਵਿੰਦਰ ਸਿੰਘ ਵਾਲੀਆ ਪ੍ਰਧਾਨ ਗੁਰੂਦੁਆਰਾ  ਸਿੰਘ ਸਭਾ ਅਰਬਨ ਐਸਟੇਟ,ਅਜੀਤ ਸਿੰਘ ਬਜ਼ਾਜ, ਬਹਾਦਰ ਸਿੰਘ ਸੰਗਤਪੁਰ, ਸੁਰਿੰਦਰ ਸਿੰਘ ਪਾਹਵਾ,ਜਸਵਿੰਦਰ ਸਿੰਘ ਭਗਤਪੁਰਾ, ਗੁਰਮੁਖ  ਸਿੰਘ ਚਾਨਾ, ਮੋਹਨ ਸਿੰਘ ਵਾਹਦ , ਸੁਖਜਿੰਦਰ ਸਿੰਘ ਛਾਬੜਾ,ਮਾਸਟਰ ਰਵੇਲ ਸਿੰਘ ਸੰਗਤਪੁਰ, ਦਵਿੰਦਰ ਸਿੰਘ, ਰਣਬੀਰ ਸਿੰਘ ਤੁਲੀ, ਸੰਨੀ ਵਾਲੀਆ ਪ੍ਰਧਾਨ ਯੂਥ ਅਕਾਲੀ ਦਲ ਪੂਰਬੀ ਫਗਵਾੜਾ, ਰਣਜੀਤ ਸਿੰਘ ਫ਼ਤਿਹ ਸਾਬਕਾ ਪ੍ਰਧਾਨ, ਅੰਮ੍ਰਿਤਪਾਲ ਚਾਨਾ, ਰਣਜੀਤ ਸਿੰਘ ਸੰਦਲ, ਅਮਰੀਕ ਸਿੰਘ ਰਿਟਾਇਰਡ ਐਸਡੀਓ, ਪਵਨ ਸੇਠੀ, ਬਲਜੀਤ ਸਿੰਘ ਗੁਲਾਟੀ , ਹਰਕੀਰਤ ਸਿੰਘ ਪੱਪੂ, ਅਵਤਾਰ ਸਿੰਘ ਬਤਰਾ , ਸਰਬਜੀਤ ਸਿੰਘ ਕਾਕਾ , ਜਤਿੰਦਰ ਸ਼ਰਮਾ, ਗੁਰਬਖ਼ਸ਼ ਸਿੰਘ ਪਨੇਸਰ, ਕੁਲਵਿੰਦਰ ਕੁਮਾਰ , ਮਨਜੀਤ ਸਿੰਘ ਆਦਿ ਹਾਜ਼ਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन