ਮੁਸਲਿਮ ਭਾਈਚਾਰੇ ਦੇ ਲੋਕ ਅਕਾਲੀ ਦਲ ਛੱਡ ਕਾਂਗਰਸ ਵਿਚ ਸ਼ਾਮਲ,ਵਿਧਾਇਕ ਧਾਲੀਵਾਲ ਨੇ ਕੀਤਾ ਸਵਾਗਤ -ਕਾਂਗਰਸ ਹਮੇਸ਼ਾ ਆਪਸੀ ਭਾਈਚਾਰੇ ਦੀ ਰਖਵਾਲੀ ਪਾਰਟੀ ਅਤੇ ਵਿਕਾਸ ਸਾਡਾ ਮੁੱਖ ਉਦੇਸ਼-ਬਲਵਿੰਦਰ ਸਿੰਘ ਧਾਲੀਵਾਲ


ਫਗਵਾੜਾ 25 ਜਨਵਰੀ (ਧਰੁਵ ਕਲੂਚਾ) ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈਏਐਸ) ਦੀ ਹਲਕੇ ਪ੍ਰਤੀ ਸਮਰਪਣ ਅਤੇ ਵਿਕਾਸ ਦੇ ਉਦੇਸ਼ ਨੂੰ ਲੈ ਕੇ ਲੋਕਾਂ ਦੀ ਸੇਵਾ ਕਰਨ ਦੀ ਨੀਤੀ ਤੋ ਪ੍ਰਭਾਵਿਤ ਹੋਕੇ ਹਲਕੇ ਦੇ ਮੁਸਲਿਮ ਸਮਾਜ ਦੇ ਲੋਕਾਂ ਨੇ ਅੱਜ ਪਾਂਛਟਾ ਵਿਚ ਇੱਕ ਸਮਾਗਮ ਦੌਰਾਨ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਨਾਲ ਅਕਾਲੀ ਦਲ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਇਸ ਮੌਕੇ ਵਿਸ਼ੇਸ਼ ਤੋਰ ਤੇ ਪੁੱਜ ਕੇ ਵਿਧਾਇਕ ਧਾਲੀਵਾਲ ਨੇ ਬਲਾਕ ਸਮੰਤੀ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ,ਮੀਡੀਆ ਇੰਚਾਰਜ ਗੁਰਜੀਤ ਪਾਲ ਵਾਲੀਆ ਦੇ ਨਾਲ ਉਨਾਂ ਦਾ ਸਵਾਗਤ ਕਰਦਿਆਂ,ਪਾਰਟੀ ਵਿਚ ਜੀ ਆਇਆ ਆਖਿਆ। 
                   ਧਾਲੀਵਾਲ ਨੇ ਕਿਹਾ ਕਾਂਗਰਸ ਹਮੇਸ਼ਾ ਹੀ ਆਪਸੀ ਭਾਈਚਾਰੇ,ਅਮਨ ਅਤੇ ਏਕਤਾ ਹੀ ਰਖਵਾਲੀ ਰਹੀਂ ਹੈ ਅਤੇ ਪਾਰਟੀ ਵਿਚ ਸ਼ਾਮਲ ਹੋਣ ਤੇ ਮੁਸਲਿਮ ਭਾਈਚਾਰੇ ਨੂੰ ਪਾਰਟੀ ਵਿਚ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਫਗਵਾੜਾ ਦੇ ਵਿਕਾਸ ਅਤੇ ਲੋਕਾਂ ਵਿਚ ਭਾਈਚਾਰਾ ਬਣਾਏ ਰੱਖਣ ਦੇ ਉਦੇਸ਼ ਨੂੰ ਲੈ ਕੇ ਉਹ ਸਰਕਾਰੀ ਨੌਕਰੀ ਛੱਡ ਕੇ ਰਾਜਨੀਤੀ ਵਿਚ ਆਏ ਹਨ। ਇਸ ਇਸ ਸੇਵਾ ਨੂੰ ਪੂਰਾ ਇਮਾਨਦਾਰੀ ਨਾਲ ਨਿਭਾਉਣ ਦਾ ਯਤਨ ਕੀਤਾ ਹੈ ਅਤੇ ਫਗਵਾੜਾ ਦੇ ਲੋਕਾਂ ਦਾ ਉਨਾਂ ਨੂੰ ਬਹੁਤ ਪਿਆਰ ਮਿਲਿਆ ਹੈ। ਫਗਵਾੜਾ ਹਲਕੇ ਵਿਚ ਕਰੋੜਾ ਰੁਪਏ ਦੇ ਵਿਕਾਸ ਕੰਮ ਕਰਵਾਏ ਹਨ। ਪਿੰਡਾ ਵਿਚ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹਿਆਂ ਹਨ। ਸ਼ਹਿਰ ਦਾ ਕੋਈ ਇਲਾਕਾ ਐਸਾ ਨਹੀਂ ਹੈ ਜਿੱਥੇ ਵਿਕਾਸ ਕੰਮ ਨਾ ਚੱਲ ਰਿਹਾ ਹੋਵੇ ਜਾਂ ਪੁਰਾ ਨਾ ਹੋ ਚੁਕਾ ਹੋਵੇ। ਪਿੰਡਾ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਤੇ ਲੱਖਾ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਛੇਤੀ ਹੀ ਹੋਣ ਜਾ ਰਹੀ ਹਨ। ਜਿਸ ਵਿਚ ਕਾਂਗਰਸ ਵਿਕਾਸ ਦੇ ਕਰਵਾਏ ਕੰਮਾਂ ਨੂੰ ਲੈ ਕੇ ਚੋਣ ਮੈਦਾਨ ਵਿਚ ਉੱਤਰੇਗੀ ਅਤੇ ਚੋਣਾਂ ਜਿੱਤ ਕੇ ਆਪਣਾ ਮੇਅਰ ਬਣਾਏਗੀ। ਵਿਰੋਧੀ  ਇਸ ਗੱਲ ਦਾ ਸੁਫ਼ਨਾ ਵੀ ਲੈਣਾ ਛੱਡ ਦੇਣ। ਕਾਂਗਰਸ ਵਿਚ ਰੌਸ਼ਨ ਦੀਨ,ਹੁਸਨ ਦੀਨ,ਸੁਰਮ ਵਾਸੀ ਭੁੱਲਾਰਾਈ, ਮੁਹੰਮਦ ਬਸ਼ੀਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹੰਮਦ ਹੁਸੈਨ ਬਰਨਾਂ,ਸੁਲਮਾਨ ਪਾਂਛਟਾ, ਅਲੀ  ਰੇਹਾਣਾ ਜੱਟਾਂ, ਲਿਆਕਤ ਅਲੀ ਭੁਲਾਰਾਈ,ਦਲਬੀਰ ਅਲੀ ਭੁੰਗਰਨੀ, ਸ਼ਰੀਫ਼,ਅਲੀ ਹੁਸੈਨ ਰੇਹਾਣਾ ਜੱਟਾਂ, ਨੁਗੀ ਸ਼ਾਹ ਪਾਂਛਟਾ ਆਦਿ ਸਾਥੀਆਂ ਸਮੇਤ ਸ਼ਾਮਲ ਹੋਏ। ਉਨਾਂ ਕਿਹਾ ਕਿ ਉਹ ਪਾਰਟੀ ਵਿਚ ਰਹਿ ਕੇ ਪੂਰੀ ਇਮਾਨਦਾਰੀ ਅਤੇ ਸਮਰਪਿਤ ਹੋਕੇ ਕੰਮ ਕਰਨਗੇ। ਇਸ ਮੌਕੇ  ਰਿੰਕੂ ਵਾਲੀਆ,ਰਾਜੂ ਭਗਤਪੁਰਾ, ਹਰਬੰਸ ਲਾਲ ਸ਼ਿਵਪੁਰੀ, ਜਗਜੀਵਨ ਸੰਧੀ, ਜੰਗ ਬਹਾਦਰ ਭਾਖੜੀਆਨਾ, ਤਰਲੋਚਨ ਸਿੰਘ ਨੰਬਰਦਾਰ, ਕੈਪਟਨ ਹਰਮਿੰਦਰ ਸਿੰਘ ਪਾਂਛਟਾ, ਰਾਜੂ ਪੰਚ ਭੁਲਾਰਾਈ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन