ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਨੇ ਥਾਣਾ ਸਤਨਾਮਪੁਰਾ ਦੇ ਨਵਨਿਯੁਕਤ ਇੰਚਾਰਜ ਇੰਸਪੈਕਟਰ ਰੇਸ਼ਮ ਸਿੰਘ ਦਾ ਕੀਤਾ ਸਵਾਗਤ


ਫਗਵਾੜਾ 9 ਜਨਵਰੀ (ਧਰੁਵ ਕਲੂਚਾ) ਗਰੀਬ, ਬੇਸਹਾਰਾ ਅਤੇ ਮਜ਼ਲੂਮ ਲੋਕਾਂ ਨੂੰ ਇਨਸਾਫ਼ ਦੇਣ ਲਈ ਜਾਣੇ ਜਾਂਦੇ ਅਤੇ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਵਾਲੇ ਇਮਾਨਦਾਰ ਇੰਸਪੈਕਟਰ ਰੇਸ਼ਮ ਸਿੰਘ ਵੱਲੋਂ ਸਬ ਡਵੀਜ਼ਨ ਫਗਵਾੜਾ ਦੇ ਥਾਣਾ ਸਤਨਾਮਪੁਰਾ ਵਿਖੇ ਬਤੌਰ ਐੱਸ.ਐੱਚ.ਓ. ਅਹੁਦਾ ਸੰਭਾਲ ਲਿਆ ਜਿਨ੍ਹਾਂ ਦਾ ਅੱਜ ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਦੇਖ-ਰੇਖ ਅਤੇ ਪ੍ਰੋਜੈਕਟ ਡਾਇਰੈਕਟਰ ਇਕਾਈ ਦੇ ਸਰਪ੍ਰਸਤ ਕੇ.ਐਸ.ਨੂਰ ਅਤੇ ਮੀਤ ਪ੍ਰਧਾਨ ਮਨਜੀਤ ਰਾਮ ਦੀ ਅਗਵਾਈ ਹੇਠ ਇੰਸਪੈਕਟਰ ਰੇਸ਼ਮ ਸਿੰਘ ਨੂੰ ਸਰੋਪਾ ਭੇਂਟ ਕਰਕੇ ਉਨ੍ਹਾਂ ਦਾ ਭਰਵਾ ਸਵਾਗਤ ਕੀਤਾ। ਇਸ ਮੌਕੇ ਨਵਨਿਯੁਕਤ ਇੰਚਾਰਜ ਇੰਸਪੈਕਟਰ ਰੇਸ਼ਮ ਸਿੰਘ ਨੇ ਜਰਨਲਿਸਟ ਪ੍ਰੈਸ ਕਲੱਬ ਰਜਿ. ਪੰਜਾਬ ਯੂਨਿਟ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ਜਿੱਥੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਉੱਥੇ ਹੀ ਹਰ ਲੋੜਵੰਦ ਤੇ ਬੇਸਹਾਰਾ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਇਨਸਾਫ ਦਿਵਾਉਣਗੇ ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਲਈ ਦਰ-ਦਰ ਭਟਕਣਾ ਨਾ ਪਵੇ। ਇਸ ਮੌਕੇ ਇੰਸਪੈਕਟਰ ਰੇਸ਼ਮ ਸਿੰਘ ਨੇ ਨਸ਼ਾ ਤਸਕਰੀ ਕਰ ਰਹੇ ਨਸ਼ੇ ਸੌਦਾਗਰਾਂ ਨੂੰ ਸਖਤ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਨਸ਼ਾ ਵੇਚਣ ਜਾਂ ਫਿਰ ਕਰਨ ਤੇ ਹੁਣ ਰੋਕ ਲਾ ਦੇਣ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਨਸ਼ਾ ਵੇਚਦਾ ਜਾਂ ਫਿਰ ਕਰਦਾ ਫੜ੍ਹ ਲਿਆ ਤਾਂ ਕਿਸੇ ਵੀ ਤਰ੍ਹਾਂ ਦੀ ਹਮਦਰਦੀ ਜਾਂ ਫਿਰ ਅਪੀਲ ਨਹੀ ਸੁਣੀ ਜਾਵੇਗੀ। ਯੂਨਿਟ ਫਗਵਾੜਾ ਦੇ ਪ੍ਰਧਾਨ ਡਾ ਰਮਨ ਸ਼ਰਮਾ ਨੇ ਨਵਨਿਯੁਕਤ ਇੰਚਾਰਜ ਇੰਸਪੈਕਟਰ ਰੇਸ਼ਮ ਸਿੰਘ ਨੂੰ ਜੀ ਆਇਆ ਆਖਿਆ ਅਤੇ ਭਵਿੱਖ ਵਿੱਚ ਵਧੀਆ ਡਿਊਟੀ ਦੀ ਆਸ ਪ੍ਰਗਟਾਈ  ਅਤੇ ਜਰਨਲਿਸਟ ਪ੍ਰੈਸ ਕਲੱਬ ਯੂਨਿਟ ਫਗਵਾੜਾ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅਖੀਰ ਪ੍ਰੋਜੈਕਟ ਡਾਇਰੈਕਟਰ ਸਰਪ੍ਰਸਤ ਕੇ.ਐਸ.ਨੂਰ ਅਤੇ ਮੀਤ ਪ੍ਰਧਾਨ ਮਨਜੀਤ ਰਾਮ ਨੇ ਇੰਸਪੈਕਟਰ ਰੇਸ਼ਮ ਸਿੰਘ ਜੀ ਨੂੰ ਥਾਣਾ ਸਤਨਾਮਪੁਰਾ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਨਸ਼ਾ ਵੇਚ ਰਹੇ ਤਸਕਰਾਂ ਅਤੇ ਸਿਆਸੀ ਆਗੂਆਂ ਦੀ ਸ਼ਹਿ ਹੇਠ ਗੁੰਡਾਗਰਦੀ ਕਰ ਰਹੇ ਭੈੜੇ ਅਨਸਰਾਂ ਨੂੰ ਨੱਥ ਪਾਉਣ ਲਈ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ    ਡਾਕਟਰ ਰਮਨ ਸ਼ਰਮਾ, ਕੇ.ਐਸ.ਨੂਰ, ਮਨਜੀਤ ਰਾਮ, ਸੁਰਿੰਦਰ ਕੁਮਾਰ ਸੋਨੂੰ, ਧੰਨਪਾਲ ਸਿੰਘ ਪੰਮ ਮਹਾਰਾਜਾ, ਕੁਲਵੀਰ ਸਿੰਘ ਮੌਲੀ, ਬਲਵੀਰ ਬਹੂਆ, ਅਜੇ ਕੋਛੜ, ਬੀ.ਕੇ.ਰੱਤੂ, ਆਸ਼ੂ, ਅਮਰਜੀਤ ਸਿੰਘ, ਨਰਿੰਦਰ ਸੈਣੀ, ਜਸਪਾਲ ਸਿੰਘ ਪਾਲੀ, ਕਮਲਪ੍ਰੀਤ ਸਿੰਘ ਨੂਰ, ਰਿਤਿਕ ਸ਼ਰਮਾ,  ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन