ਵਾਰਡ ਨੰਬਰ 15 ਤੰਬਾਕੂ ਕੁੱਟਾਂ ਮੁਹੱਲਾ ਵਿਚ ਜਾਮ ਸੀਵਰੇਜ ਦੀ ਸਫ਼ਾਈ ਕਰਵਾਈ ਗਈ -ਗੁਰਜੀਤ ਵਾਲੀਆ ਅਤੇ ਪਰਮਜੀਤ ਕੌਰ ਵਾਲੀਆ ਨੇ ਕੀਤਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦਾ ਧੰਨਵਾਦ


ਫਗਵਾੜਾ 18 ਫਰਵਰੀ (ਧਰੁਵ ਕਲੂਚਾ) ਫਗਵਾੜਾ ਦੇ ਵਾਰਡ ਨੰਬਰ 15 ਵਿਚ ਪੈਂਦੇ ਮੁਹੱਲਾ ਤੰਬਾਕੂ ਕੁੱਟਾਂ ਵਿਚ ਸੀਵਰੇਜ ਜਾਮ ਹੋਣ ਕਰ ਕੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਵਾਰੇ ਮੁਹੱਲਾ ਵਾਸੀਆਂ ਨੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ। ਵਾਲੀਆ ਨੇ ਇਹ ਮਸਲਾ ਫਗਵਾੜਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਦੇ ਧਿਆਨ ਵਿਚ ਲਿਆਂਦਾ। ਸ.ਧਾਲੀਵਾਲ ਨੇ ਨਗਰ ਨਿਗਮ ਕਮਿਸ਼ਨਰ ਰਾਜੀਵ ਵਰਮਾ ਨੂੰ ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ। ਜਿਸ ਤੇ ਪੰਜਾਬ ਸੀਵਰੇਜ ਬੋਰਡ ਦੀ ਟੀਮ ਨੇ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਦੀ ਨਿਗਰਾਨੀ ਹੇਠ ਸੀਵਰੇਜ ਲਾਈਨ ਦੀ ਮਸ਼ੀਨ ਨਾਲ ਸਫ਼ਾਈ ਕਰਵਾਈ ਗਈ। ਜਿਸ ਨਾਲ ਲੋਕਾਂ ਨੂੰ ਭਾਰੀ ਰਾਹਤ ਮਿਲੀ ਤੇ ਉਨਾਂ ਤੇ ਵਿਧਾਇਕ ਧਾਲੀਵਾਲ ਸਾਹਿਬ,ਗੁਰਜੀਤ ਪਾਲ ਵਾਲੀਆ,ਬੀਬੀ ਪਰਮਜੀਤ ਕੌਰ ਵਾਲੀਆਂ ਦਾ ਧੰਨਵਾਦ ਕੀਤਾ। ਗੁਰਜੀਤ ਪਾਲ ਵਾਲੀਆ ਨੇ ਕਿਹਾ ਕਿ ਵਿਧਾਇਕ ਸਾਹਿਬ ਦੇ ਹੁੰਦੇ ਇਸ ਮੁਹੱਲੇ ਵਿਚ ਪਹਿਲਾਂ ਵੀ ਕੋਈ ਸਮੱਸਿਆ ਨਹੀਂ ਆਈ ਅਤੇ ਹੁਣ ਵੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਵਾਲੀਆ ਨੇ ਕਿਹਾ ਕਿ ਵਾਰਡ ਦਾ ਇੱਕ ਇੱਕ ਮੈਂਬਰ ਉਨਾਂ  ਦੇ ਪਰਿਵਾਰ ਦਾ ਹਿੱਸਾ ਹੈ ਅਤੇ ਕਿਸੇ ਵੀ ਸਮੱਸਿਆ ਲਈ ਉਨਾਂ ਨੂੰ ਮਿਲ ਸਕਦਾ ਹੈ। ਉਨਾਂ ਦੇ ਦਰਵਾਜ਼ੇ ਹਰ ਵੇਲੇ ਖੁਲੇ ਹਨ। ਉਨਾਂ ਦੱਸਿਆ ਕਿ ਵਾਟਰ ਸਪਲਾਈ,ਸਟਰੀਟ ਲਾਈਟਾਂ ਅਤੇ ਬੈਠਣ ਨੂੰ ਬੈਂਚ ਵਾਰਡ ਵਿਚ ਪਹਿਲਾਂ ਹੀ ਲਗਾਏ ਗਏ ਹਨ। ਜ਼ਰੂਰਤਮੰਦ ਪਰਿਵਾਰਾਂ ਦੇ ਨੀਲੇ ਕਾਰਡ ਅਤੇ ਪੈਨਸ਼ਨਾਂ ਵੀ ਲਗਵਾਈਆਂ ਗਈਆਂ ਹਨ। ਇਸ ਮੌਕੇ ਰਮਨ ਕੁਮਾਰ, ਸੋਢੀ ਮਾਨ, ਇੰਦਰਜੀਤ ਅਰੋੜਾ, ਅਮਨ ਓਹਰੀ,ਸ਼ਾਮ ਲਾਲ ਬਿੱਟੂ,ਰਵਿੰਦਰ ਬਿੱਲਾ ਆਦਿ ਮੁਹੱਲਾ ਵਾਸੀ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन