ਕਾਂਗਰਸ ਦੀ ਸ਼ਾਨਦਾਰ ਜਿੱਤ ਤੇ ਪ੍ਧਾਨ ਖੁੱਲਰ ਨੇ ਨਡਾਲਾ ਚ ਲੱਡੂ ਵੰਡੇ ਪੰਜਾਬ ਚੋ ਭਾਜਪਾ ਦਾ ਵਜੂਦ ਹੋਇਆ ਖਤਮ- ਸੌਰਵ ਖੁੱਲਰ



ਨਡਾਲਾ 18 ਫਰਵਰੀ (ਧਰੁਵ ਕਲੂਚਾ) ਨਗਰ ਨਿਗਮ ਚੌਣਾ ਤੇ ਨਗਰ ਪੰਚਾਇਤ ਚੌਣਾ ਵਿੱਚ ਸੂਬੇ ਭਰ ਵਿੱਚ ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ ਤੇ ਅੱਜ ਕਾਂਗਰਸ ਦਿ ਜ਼ਿਲਾ ਯੂਥ ਪ੍ਧਾਨ ਸੌਰਵ ਖੁੱਲਰ ਦੀ ਅਗਵਾਈ ਹੇਠ ਨਡਾਲਾ ਚੌਂਕ ਵਿੱਚ ਲੱਡੂ ਵੰਡੇ ਗਏ ।  ਇਸ ਮੌਕੇ ਗੱਲਬਾਤ ਕਰਦਿਆ ਪ੍ਧਾਨ ਖੁੱਲਰ ਨੇ ਆਖਿਆ ਕਿ  ਕਿਸਾਨ ਵਿਰੋਧੀ ਫੈਸਲਿਆਂ ਕਾਰਨ ਭਾਜਪਾ ਦਾ ਪੰਜਾਬ ਵਿੱਚ ਵਜੂਦ ਖਤਮ ਹੋ ਰਿਹਾ ਹੈ ਜਿਸ ਦਾ ਸਬੂਤ ਲੰਘੇ ਦਿਨੀ ਹੋਏ ਚੋਣ ਨਤੀਜਿਆਂ ਵਿੱਚ ਦਿੱਤਾ ਹੈ ਤੇ ਕਾਂਗਰਸ ਦੀ ਸ਼ਾਨਦਾਰ ਜਿੱਤ ਹੋਈ ਹੈ  ਉਹਨਾਂ ਆਖਿਆ ਕਿ ਪੇਂਡੂ ਵਰਗ ਦੇ ਨਾਲ ਨਾਲ ਸ਼ਹਿਰੀ ਵਰਗ ਦੇ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਜੋ ਕਿ ਪੰਜਾਬ ਲਈ ਚੰਗੇ ਸੰਕੇਤ ਹਨ  ਜਿਸ ਤਰਾ ਭਾਜਪਾ ਸਰਕਾਰ ਦੀ ਸ਼ਰਮਨਾਕ ਹਾਰ ਹੋਈ ਹੈ ਪੰਜਾਬ ਭਾਜਪਾ ਦੇ ਲੀਡਰ ਲੋਕਾ਼ ਨੂੰ ਮੂੰਹ ਦਿਖਾਉਣ ਜੋਗੇ ਨਹੀ ਰਹੇ  ਅਤੇ  ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਵਜੂਦ ਖਤਮ ਹੋ ਜਾਵੇਗਾ ।ਅਕਾਲੀਆਂ ਨੂੰ ਘੇਰਦਿਆ ਕਿਹਾ ਕਿ ਪਹਿਲਾ ਕਿਸਾਨ ਵਿਰੋਧੀ ਬਿੱਲਾਂ ਨੂੰ ਲਿਆਉਣ ਵਾਲੀ ਮੀਟਿੰਗ ਚ ਅਕਾਲੀ ਸ਼ਾਮਿਲ ਹੁੰਦੇ ਰਹੇ ਜਦਪ ਪੰਜਾਬ ਵਿੱਚ ਕਿਸਾਨਾ ਨੇ ਇਹਨਾ ਬਿੱਲਾਂ ਦਾ ਵਿਰੋਧ ਕੀਤਾ ਤਾਂ ਪੈਰਾਂ ਹੇਠੋ ਜਮੀਨ ਖਿਸਕਦੀ ਵੇਖ ਕੇਂਦਰ ਚੋ ਅਸਤੀਫਾ ਦੇ ਦਿੱਤਾ ।ਪੰਜਾਬ ਵਿੱਚ ਅਕਾਲੀ ਦਲ ਵੀ ਭਾਜਪਾ ਵਾ਼ਗ ਹਾਸ਼ੀਏ ਤੇ ਚਲਾ ਗਿਆ ਹੈ  ਤੇ ਝਾੜੂ ਵੀ ਤੀਲਾ ਤੀਲਾ ਹੋਇਆ ਪਿਆ ਹੈ। ਇਸ ਮੌਕੇ ਕਾਂਗਰਸ ਆਲ ਇੰਡੀਆ ਵਰਕਰ ਕਮੇਟੀ ਕਿਸਾਨ ਸੈੱਲ  ਦੇ ਕੌਮੀ ਪ੍ਧਾਨ ਸੁਖਦੇਵ ਸਿੰਘ ਅਭੀ,ਸੂਰਜ ਪ੍ਕਾਸ਼ ਰਵੀ, ਜਸਵੰਤ ਸਿੰਘ ਚੀਮਾਾ, ਸੇਵਾ ਰਾਮ ਦਮੂਲੀਆ, ਪ੍ਧਾਨ ਗੁਰਮੀਤ ਸਿੰਘ, ਮਨਦੀਪ ਸਿੰਘ ਭੁੱਲਰ, ਮੇਵਾ ਰਾਮ, ਅਜੇ,  ਬੰਟੀ,  ਹਰਪੀ੍ਤ ਸਿੰਘ ਘਨੂੰ ਅਤੇ ਹੋਰ ਹਾਜ਼ਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन