ਪਿੰਡ ਢੱਕ ਪੰਡੋਰੀ ਵਿਖੇ ਸੜੇ ਬਿਜਲੀ ਦੇ ਛੇ ਮੀਟਰ, ਬਿਜਲੀ ਦੇ ਮੀਟਰਾਂ ਦਾ ਸੜਨਾ ਚਰਚਾ ਦਾ ਵਿਸ਼ਾ ਬਣਿਆ


ਫਗਵਾੜਾ 20 ਫਰਵਰੀ (ਧਰੁਵ ਕਲੂਚਾ) ਫਗਵਾੜਾ ਦੇ ਨਜਦੀਕੀ ਪਿੰਡ ਢੱਕ ਪੰਡੋਰੀ ਵਿਖੇ ਬੀਤੀ ਸ਼ਾਮ ਬਿਜਲੀ ਦੇ ਇਕ ਬਕਸੇ ਵਿਚ ਲੱਗੇ ਛੇ ਬਿਜਲੀ ਦੇ ਮੀਟਰਾਂ ਦਾ ਸੜਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਸ਼ਾਮ ਕਰੀਬ 7.30 ਵਜੇ ਰਾਹਗੀਰਾਂ ਨੇ ਵਾਲਮੀਕਿ ਮੰਦਰ ਦੇ ਨਜਦੀਕ ਲੱਗੇ ਬਿਜਲੀ ਦੇ ਬਕਸੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ। ਜਿਸ ਤੇ ਨੇੜਲੇ ਘਰਾਂ ਵਿਚ ਰਹਿੰਦੇ ਨੌਜਵਾਨਾ ਨੇ ਰੇਤਾ ਪਾ ਕੇ ਅੱਗ ਤੇ ਕਾਬੂ ਪਾਇਆ ਪਰ ਇਸ ਦੌਰਾਨ ਬਿਜਲੀ ਦੇ ਛੇ ਮੀਟਰ ਸੜ ਚੁੱਕੇ ਸਨ। ਸੂਚਨਾ ਮਿਲਣ ਤੇ ਪੀ.ਐਸ.ਪੀ.ਸੀ.ਐਲ. ਦੇ ਕਰਮਚਾਰੀ ਮੌਕੇ ਤੇ ਪੁੱਜੇ ਅਤੇ ਬਕਸੇ ਦੀਆਂ ਤਾਰਾਂ ਦੀ ਸਪਲਾਈ ਕੱਟ ਕੇ ਬਕਸੇ ਵਿਚ ਲੱਗੇ ਬਾਕੀ ਦੇ 14 ਮੀਟਰਾਂ ਨੂੰ ਸੜਨ ਤੋਂ ਬਚਾਇਆ। ਖਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन