ਮਾਰਚ ਤੱਕ ਜਿਲ੍ਹੇ ਦੇ ਸਾਰੇ ਸਕੂਲ ਬਣਨਗੇ ਸਮਾਰਟ- ਵਿਧਾਇਕ ਧਾਲੀਵਾਲ ਫਗਵਾੜਾ ਵਿਖੇ ਲੜਕਿਆਂ ਦੇ ਸਕੂਲ ਵਿਚ ਨਵੇਂ ਬਣਨ ਵਾਲੇ ਕਮਰਿਆਂ ਦਾ ਨੀਂਹ ਪੱਥਰ ਰੱਖਿਆ



ਫਗਵਾੜਾ 18 ਫਰਵਰੀ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਸੂਬੇ ਨੂੰ ਮੋਹਰੀ ਬਣਾਉਣ ਲਈ ਜਿੱਥੇ ਲਗਭਗ 2 ਲੱਖ ਤੋਂ ਜਿਆਦਾ ਵਿਦਿਆਰਥੀਆਂ ਨੂੰ 99 ਕਰੋੜ ਰੁਪੈ ਦੀ ਲਾਗਤ ਨਾਲ ਸਮਾਰਟ ਫੋਨ ਵੰਡਕੇ ਡਿਜ਼ੀਟਲ ਸਿੱਖਿਆ ਦਾ ਮੁੱਢ ਬੰਨਿਆ ਗਿਆ ਹੈ ਉੱਥੇ ਹੀ ਸਮਾਰਟ ਸਕੂਲਾਂ ਬਣਨ ਨਾਲ ਸਰਕਾਰੀ  ਸਿੱਖਿਆ ਖੇਤਰ ਦੀ ਨੁਹਾਰ ਬਦਲ ਗਈ ਹੈ। 
ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ 782 ਸਰਕਾਰੀ ਸਕੂਲਾਂ ਵਿਚੋਂ ਹੁਣ ਤੱਕ  728 ਸਕੂਲ ਸਮਾਰਟ ਬਣਾਏ ਜਾ ਚੁੱਕੇ ਹਨ ਜਦਕਿ ਬਾਕੀ ਸਕੂਲਾਂ ਨੂੰ ਵੀ ਮਾਰਚ ਦੇ ਅੰਤ ਤੱਕ ਸਮਾਰਟ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਉਨਾਂ  ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਕਾਰਨ ਹੀ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਭਰੋਸਾ ਬਹਾਲ ਹੋਇਆ ਹੈ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਦਾਖਲੇ ਦੀ ਦਰ 17 ਫੀਸਦੀ ਵਧੀ ਹੈ।
ਉਨ੍ਹਾਂ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਲੜਕੇ ਵਿਖੇ ਨਵੇਂ ਬਣਨ ਵਾਲੇ ਕਮਰਿਆਂ ਦਾ ਨੀਂਹ ਪੱਥਰ ਵੀ ਰੱਖਿਆ। ਉਨਾਂ ਕਿਹਾ ਕਿ ਫਗਵਾੜਾ ਦੇ ਸਰਕਾਰੀ ਸਕੂਲਾਂ ਅੰਦਰ ਫਰਨੀਚਰ, ਡੈਸਕਾਂ ਅਤੇ ਖੇਡਾਂ ਦੇ ਸਾਮਾਨ ਲਈ ਵੀ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਗਿਆ ਹੈ , ਜੋ ਕਿ ਜਲਦ ਹੀ ਸਾਰੇ ਸਕੂਲਾਂ ਅੰਦਰ ਮੁਹੱਈਆ ਕਰਵਾਇਆ ਜਾਵੇਗਾ।  
ਇਸ ਮੌਕੇ ਬਲਵੰਤ ਸਿੰਘ, ਮਲਕੀਤ ਸਿੰਘ ਰਘਬੋਤਰਾ, ਸੰਜੀਵ ਬੁੱਗਾ ਸ਼ਹਿਰੀ ਪ੍ਰਧਾਨ, ਮਨੀਸ਼ ਪ੍ਰਭਾਕਰ ਤੇ ਪਿ੍ਰੰਸੀਪਲ ਰਣਜੀਤ ਕੁਮਾਰ ਵੀ ਹਾਜ਼ਰ ਸਨ।  

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन