ਹੈਰੀਟੇਜ ਹੱਬ ਸੰਸਥਾ ਨੇ ਬਲੱਡ ਬੈਂਕ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਓਹਾਰ


ਫਗਵਾੜਾ 21 ਫਰਵਰੀ (ਧਰੁਵ ਕਲੂਚਾ) ਸ੍ਰੀ ਕੇ.ਕੇ. ਸਰਦਾਨਾ ਚੇਅਰਮੈਨ ਬਲੱਡ ਬੈਂਕ ਵਲੋਂ ਚਲਾਈ ਜਾ ਰਹੀ ਭਾਰਤੀ ਸੰਸਕ੍ਰਿਤੀ ਨੂੰ ਪ੍ਰਫੁੱਲਤ ਕਰਨ ਦੇ ਉਪਰਾਲੇ ਤਹਿਤ ਹੈਰੀਟੇਜ ਹੱਬ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਬਸੰਤ ਪੰਚਮੀ ਦਾ ਤਿਓਹਾਰ ਬਲੱਡ ਬੈਂਕ ਹਰਗੋਬਿੰਦ ਨਗਰ ਫਗਵਾੜਾ ਵਿਖੇ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਮਾਂ ਸਰਸਵਤੀ ਦੀ ਪੂਜਾ ਵੰਦਨਾ ਕੀਤੀ ਗਈ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਹੈਰੀਟੇਜ ਹੱਬ ਵਲੋਂ ਬੱਚਿਆਂ ਨੂੰ ਕਲਾਸਿਕਲ ਡਾਂਸ ਦੀ ਸਿਖਲਾਈ ਦੇਣ ਦਾ ਉਪਰਾਲਾ ਵੀ ਕੀਤਾ ਜਾਂਦਾ ਹੈ। ਆਯੋਜਿਤ ਸਮਾਗਮ ਵਿਚ ਸਵਗਰ ਡਾਂਸ ਸਟੂਡੀਓ ਦੇ ਸਿੱਖਿਆਰਥੀਆਂ ਨੇ ਵੱਖ ਵੱਖ ਨਿ੍ਰਤ ਪੇਸ਼ ਕਰਕੇ ਖੂਬ ਸਮਾ ਬੰਨਿ੍ਹਆ। ਆਰਟ ਅਤੇ ਕਲਾ ਨੂੰ ਸਮਰਪਿਤ ਸ੍ਰੀਮਤੀ ਨੀਰੂ ਗਰੋਵਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਹਾਜਰੀ ਲਗਵਾਈ। ਕਰਨਲ ਆਰ.ਕੇ. ਭਾਟੀਆ ਨੇ ਬਸੰਤ ਉਤਸਵ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਵੀਰ ਹਕੀਕਤ ਰਾਏ ਦੀ ਇਸੇ ਦਿਨ ਹੋਈ ਸ਼ਹਾਦਤ ਨੂੰ ਵੀ ਯਾਦ ਕੀਤਾ। ਮੁੱਖ ਮਹਿਮਾਨ ਨੀਰੂ ਗਰੋਵਰ ਨੇ ਸਮੂਹ ਹਾਜਰੀਨ ਨੂੰ ਬਸੰਤ ਉਤਸਵ ਦੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਨਿ੍ਰਤ ਦੀ ਵਧੀਆ ਪ੍ਰਸਤੁਤੀ ਦੇਣ ਵਾਲੇ ਬੱਚਿਆਂ ਨੂੰ ਸਨਮਾਨਤ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਅਖੀਰ ਵਿਚ ਬਸੰਤ ਉਤਸਵ ਦੇ ਸਬੰਧ ਵਿਚ ਪੀਲੇ ਰੰਗ ਦੇ ਮਹੱਤਵ ਨੂੰ ਦੇਖਦੇ ਹੋਏ ਪੀਲੇ ਚਾਵਲਾਂ ਦਾ ਪ੍ਰਸਾਦ ਵੰਡਿਆ ਗਿਆ ਅਤੇ ਪਤਵੰਤਿਆਂ ਦੇ ਗੁਟਾਂ ਤੇ ਪੀਲੇ ਰੰਗ ਦੀਆਂ ਰਖੜੀਆਂ ਬੰਨ੍ਹੀਆਂ ਗਈਆਂ। ਇਸ ਮੌਕੇ ਗੁਰਪ੍ਰੀਤ ਸਿੰਘ ਸੈਣੀ, ਸ਼ਾਮ ਲਾਲ ਸ਼ੇਖੂਪੁਰੀਆ, ਵਿਨੋਦ ਮੜੀਆ ਤੋਂ ਇਲਾਵਾ ਰਜਿੰਦਰ ਸਾਹਨੀ, ਜੁਨੇਸ਼ ਜੈਨ, ਸੁਭਾਸ਼ ਦੁਆ, ਪਿ੍ਰਤਪਾਲ ਕੌਰ ਤੁਲੀ, ਮੋਹਨ ਲਾਲ ਤਨੇਜਾ, ਸੁਧੀਰ ਸ਼ਰਮਾ, ਸੁਰਿੰਦਰ ਪਾਲ, ਠਾਕੁਰ ਗੁਲਾਬ ਸਿੰਘ, ਸ਼ਾਮ ਅਰੋੜਾ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन