ਸ਼ਿਵ ਸੈਨਾ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਹਿਲਾ ਇਕਾਈ ਦਾ ਕੀਤਾ ਗਠਨ ਮਹਾਸ਼ਿਵਰਾਤ੍ਰੀ ਸ਼ੋਭਾ ਯਾਤਰਾ ਦਾ 11 ਮੈਂਬਰੀ ਕਮੇਟੀ ਕਰੇਗੀ ਭਰਵਾਂ ਸਵਾਗਤ - ਕਮਲ ਸਰੋਜ


ਫਗਵਾੜਾ 7 ਮਾਰਚ (ਧਰੁਵ ਕਲੂਚਾ) ਸ਼ਿਵ ਸੈਨਾ ਫਗਵਾੜਾ ਇਕਾਈ ਦੀ ਇਕ ਮੀਟਿੰਗ ਮੁਹੱਲਾ ਪ੍ਰੀਤ ਨਗਰ ਵਿਖੇ ਸ਼ਹਿਰੀ ਯੂਥ ਪ੍ਰਧਾਨ ਕਮਲ ਕੁਮਾਰ ਅਤੇ ਕੁਨਾਲ ਗਾਬਾ ਯੂਥ ਪ੍ਰੈਸ ਸਕੱਤਰ ਫਗਵਾੜਾ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਜਿਸ ਵਿਚ ਸ਼ਿਵ ਸੈਨਾ ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਹਿਲਾ ਵਿੰਗ ਦਾ ਗਠਨ ਕਰਦਿਆਂ ਭਗਤਪੁਰਾ ਅਤੇ ਪ੍ਰੀਤ ਨਗਰ ਦੀਆਂ ਕਰੀਬ ਇਕ ਦਰਜਨ ਔਰਤਾਂ ਨੂੰ ਸ਼ਿਵ ਸੈਨਾ ਵਿਚ ਸ਼ਾਮਲ ਕਰਦਿਆਂ ਲਲਿਤਾ ਰਾਣੀ ਨੂੰ ਵਾਰਡ ਨੰਬਰ 42 ਦੀ ਪ੍ਰਧਾਨ, ਗੀਤਾ ਚੌਧਰੀ, ਤਾਰਾ ਸ਼ਰਮਾ ਨੂੰ ਮੀਤ ਪ੍ਰਧਾਨ, ਰੋਨਾ ਨੂੰ ਕੈਸ਼ੀਅਰ ਤੇ ਪਾਇਲ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ ਜਦਕਿ ਪੂਜਾ, ਨੂਤਨ, ਸ਼ੀਲਾ ਸ਼ਰਮਾ ਨੂੰ ਕਾਰਜਕਾਰੀ ਮੈਂਬਰਾਂ ਵਜੋਂ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ ਫਗਵਾੜਾ ਸ਼ਹਿਰੀ ਯੂਥ ਇਕਾਈ ਦਾ ਵਿਸਥਾਰ ਕਰਦੇ ਹੋਏ ਸੰਤੋਸ਼ ਸ਼ਰਮਾ, ਸੁਮਿਤ ਕਪੂਰ, ਅਤੁਲ ਤੇ ਗੌਰਵ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ। ਇਸ ਮੌਕੇ ਕਮਲ ਸਰੋਜ ਨੇ ਸਮੂਹ ਮਹਿਲਾਵਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼ਿਵ ਸੈਨਾ ਔਰਤਾਂ ਦਾ ਪੂਰਾ ਮਾਣ ਸਤਿਕਾਰ ਕਰਦੀ ਹੈ ਅਤੇ ਨੇੜਲੇ ਭਵਿੱਖ ਵਿਚ ਔਰਤਾਂ ਨੂੰ ਉਹਨਾਂ ਨੂੰ ਯੋਗਤਾ ਅਨੁਸਾਰ ਅਹਿਮ ਅਹੁਦਿਆਂ ਨਾਲ ਨਵਾਜਿਆ ਜਾਵੇਗਾ। ਹਰ ਵਾਰਡ ਵਿਚ ਸ਼ਿਵ ਸੈਨਾ ਦੇ ਯੁਨਿਟ ਕਾਇਮ ਕੀਤੇ ਜਾਣਗੇ ਅਤੇ ਮਜਬੂਤੀ ਨਾਲ ਔਰਤਾਂ ਦੇ ਅਧਿਕਾਰ ਦੀ ਰਾਖੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ਼ਿਵ ਸੈਨਾ ਮਹਿਲਾ ਵਿੰਗ ਸਮਾਜ ਵਿਚ ਔਰਤਾਂ ਨੂੰ ਨਿਆ ਦੁਆਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਏਗੀ। ਕਮਲ ਸਰੋਜ ਅਨੁਸਾਰ ਪਾਰਟੀ ਹਾਈਕਮਾਂਡ ਵਲੋਂ ਗਠਿਤ 11 ਮੈਂਬਰੀ ਕਮੇਟੀ ਮਹਾਸ਼ਿਵਰਾਤਰੀ ਦੀ 9 ਮਾਰਚ ਨੂੰ ਫਗਵਾੜਾ ਵਿਖੇ ਸਜਾਈ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਦਾ ਹਰਗੋਬਿੰਦ ਨਗਰ ਚੌਕ ਫਗਵਾੜਾ ਵਿਖੇ ਭਰਵਾਂ ਸਵਾਗਤ ਕੀਤਾ ਜਾਵੇਗਾ। ਜਿਲ੍ਹਾ ਦਿਹਾਤੀ ਯੂਥ ਪ੍ਰਧਾਨ ਕਰਨਵੀਰ ਸ਼ਰਮਾ ਨੇ ਦੱਸਿਆ ਕਿ ਜਲਦੀ ਹੀ ਜਿਲ੍ਹਾ ਯੂਥ ਇਕਾਈ ਨਾਲ ਵੱਡੀ ਪੱਧਰ ਤੇ ਨੌਜਵਾਨਾਂ ਨੂੰ ਜੋੜਨ ਦੀ ਮੁਹਿਮ ਅਰੰਭੀ ਜਾਵੇਗੀ। ਇਸ ਮੌਕੇ ਜਿਲ੍ਹਾ ਉਪ ਪ੍ਰਧਾਨ ਸ਼ੰਮੀ ਕੁਮਾਰ, ਟਰਾਂਸਪੋਰਟ ਸੈਲ ਦੇ ਪ੍ਰਧਾਨ ਪਵਨ ਕੁਮਾਰ, ਮੀਤ ਪ੍ਰਧਾਨ ਅਜੇ ਵਰਮਾ, ਪ੍ਰੈਸ ਸਕੱਤਰ ਰਾਕੇਸ਼ ਕੇਸ਼ਾ, ਵਿਵੇਕ ਸ਼ਰਮਾ, ਗੁਰਪ੍ਰੀਤ, ਅਵਿਨਾਸ਼ ਕੁਮਾਰ, ਕੁਲਬੀਰ ਸਿੰਘ ਆਦਿ ਹਾਜਰ ਸਨ।


Advertisement



Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन