ਸਿਵਲ ਹਸਪਤਾਲ ਵਿਚ ਕੋਰੋਨਾ ਵੈਕਸੀਨ ਲਗਵਾਉਣ ਲਈ ਵਾਰਡ ਨੰਬਰ 15 ਵਿਚ ਰਜਿਸਟਰੇਸ਼ਨ ਸ਼ੁਰੂ -60 ਸਾਲ ਤੋਂ ਉੱਪਰ ਬਜ਼ੁਰਗ ਇਸ ਦਾ ਲਾਭ ਉਠਾ ਸਕਦੇ ਹਨ-ਗੁਰਜੀਤ ਪਾਲ ਵਾਲੀਆ


ਫਗਵਾੜਾ 5 ਮਾਰਚ (ਧਰੁਵ ਕਲੂਚਾ) ਕੋਰੋਨਾ ਵਰਗੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰੇਂਦਰ ਸਿੰਘ ਅਤੇ ਸਿਹਤ ਮੰਤਰੀ ਬਲਵੀਰ ਸਿੱਧੂ ਦੀ ਨਿਗਰਾਨੀ ਹੇਠ ਪੁਰੀ ਤਰਾਂ ਨਾਲ ਜੱਦੋ ਜਹਿਦ ਕਰ ਰਹੀ ਹੈ। ਜਿਸ ਲਈ ਕੋਰੋਨਾ ਵੈਕਸੀਨ ਲਗਵਾਉਣ ਲਈ ਸਿਵਲ ਹਸਪਤਾਲ ਵਿਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹੈ। ਇਸ ਕੰਮ ਲਈ 60 ਸਾਲ ਤੋ ਉੱਪਰ ਦੇ ਬਜ਼ੁਰਗਾ ਲਈ ਰਜਿਸਟਰੇਸ਼ਨ ਕਰਵਾਉਣੀ ਪੈਂਦੀ ਹੈ। ਜਿਸ ਨਾਲ ਉਨਾਂ ਨੂੰ ਕਈ ਪਰੇਸ਼ਾਨੀਆਂ ਆ ਰਹੀਆਂ ਸਨ। ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ.) ਦੀ ਅਗਵਾਈ ਵਿਚ ਬਜ਼ੁਰਗਾ ਨੂੰ ਇਸ ਪਰੇਸ਼ਾਨੀ ਤੋ ਬਚਾਉਣ ਲਈ ਵਾਰਡ ਨੰਬਰ 15 ਵਿਚ ਵਿਸ਼ੇਸ਼ ਪ੍ਰਬੰਧਾ ਤਹਿਤ ਸਿਵਲ ਹਸਪਤਾਲ ਦੇ ਐਸ.ਐਮ.ੳ ਡਾ. ਕਮਲ ਕਿਸ਼ੋਰ ਅਤੇ ਉਨਾਂ ਦੀ ਟੀਮ ਦੇ ਸਹਿਯੋਗ ਨਾਲ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਦੇ ਦਫ਼ਤਰ  ਵਿਚ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਗੁਰਜੀਤ ਵਾਲੀਆ ਨੇ ਦੱਸਿਆ ਕਿ ਆਪਣੀ ਪਛਾਣ ਦਾ ਕੋਈ ਪਰੂਫ਼ ਲੈ ਕੇ ਉਨਾਂ ਦੇ ਦਫ਼ਤਰ ਵਿਚ ਰਜਿਸਟਰੇਸ਼ਨ ਕਰਵਾ ਸਕਦਾ ਹੈ,ਉਸ ਦੀ ਵਾਰੀ ਆਉਣ ਤੇ ਸਿਵਲ ਹਸਪਤਾਲ ਵਿਚ ਟੀਕਾ ਫ਼ਰੀ ਲਗਾਇਆ ਜਾਵੇਗਾ। ਵਾਲੀਆਂ ਨੇ ਦੱਸਿਆ ਕਿ ਟੀਕਾ ਬਿਲਕੁਲ ਸੇਫ਼ ਹੈ ,ਲੋਕ ਅਫ਼ਵਾਹਾਂ ਤੇ ਧਿਆਨ ਨਾ ਦੇਣ। ਪੰਜਾਬ ਦੇ ਮੁੱਖ ਮੰਤਰੀ ਸ.ਅਮਰੇਂਦਰ ਸਿੰਘ, ਮੰਤਰੀ ਮੰਡਲ ਦੇ ਸਾਰੇ ਮੈਂਬਰ ਅਤੇ ਪੰਜਾਬ ਦੇ ਸਾਰੇ ਫ਼ਰੰਟ ਲਾਈਨ ਕੋਰੋਨਾ ਵਾਰੀਅਰ ਦੇ ਟੀਕਾ ਲੱਗ ਚੁਕਾ ਹੈ। ਇਸ ਨਾਲ ਹੀ ਅਸੀਂ ਆਪਣੇ ਆਪ ਨੂੰ ਤੇ ਆਪਣੇ ਚੌਗਿਰਦੇ ਨੂੰ ਇਸ ਬਿਮਾਰੀ ਤੋਂ ਬਚਾ ਸਕਦੇ ਹਾਂ। ਗੁਰਜੀਤ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਨੇ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਉਹ ਵੱਧ ਤੋ ਵੱਧ ਗਿਣਤੀ ਵਿਚ ਆਕੇ ਰਜਿਸਟਰੇਸ਼ਨ ਕਰਵਾ ਕੇ ਟੀਕਾ ਲਗਵਾਉਣ। ਇਸ ਮੌਕੇ ਬਿੱਲਾ ਪ੍ਰਭਾਕਰ, ਬੱਬਲੂ ਛਤਵਾਲ, ਰਾਹੁਲ ਵਾਲੀਆ, ਸੁਰਿੰਦਰ ਕਲੂਚਾ, ਅੰਕੁਸ਼ ਪ੍ਰਭਾਕਰ, ਮੁਹੰਮਦ ਅਲਾਦੀਨ,ਸੁਨੀਲ ਮੁਹੰਮਦ, ਰਿੱਕੀ,ਮਨਜੀਤ ਕੌਰ ਵਾਲੀਆ,ਸੁਰਜੀਤ ਕੌਰ, ਹਰਜਿੰਦਰ ਕੌਰ, ਡਿੰਪੀ ਛਤਵਾਲ, ਗੁਰਦੇਵ ਕੌਰ, ਸਤਨਾਮ ਕੋਰ,ਪਰਸ਼ੋਤਮ ਲਾਲ, ਰਾਜਿੰਦਰ ਕੁਮਾਰ, ਹੈਨਰੀ ਚੱਢਾ ਆਦਿ ਮੁਹੱਲਾ ਵਾਸੀ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन