ਕੋਰੋਨਾ ਦੇ ਚਲਦੇ ਵਾਰਡ ਨੰ 15 ਵਿਚ ਅਲਗ ਅਲਗ ਮੁਹਲਿਆਂ ਵਿਚ ਜਾ ਕੇ ਕਟੱੀਆਂ ਕਨਕ ਦੀ ਪਰਚੀਆਂ -ਸਰਬੱਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਕਾਰਡ ਵੀ ਬਣਾਏ ਗਏ-ਗੁਰਜੀਤ ਪਾਲ ਵਾਲੀਆ



ਫਗਵਾੜਾ 4 ਮਾਰਚ (ਧਰੁਵ ਕਲੂਚਾ) ਕੋਰੋਨਾ ਮਹਾਂਮਾਰੀ ਦੇ ਚਲਦੇ ਜਿਆਦਾ ਭੀੜ ਇਕਠੀ ਨਾ ਕਰਨ ਦੀ ਸਿਹਤ ਵਿਭਾਗ ਦੀ ਸਲਾਹ ਅਤੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੱਲੋਂ ਲੋਕਾਂ ਦੀ ਸਿਹਤ ਦਾ ਪੂਰਾ ਧਿਆਨ ਰਖਣ ਲਈ ਜਿਆਦਾ ਭੀੜ ਨਾ ਇਕਠੀ ਕਰਕੇ ਅਲਗ ਅਲਗ ਮੁੱਹਲਿਆ ਵਿਚ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆਂ ਦੀ ਅਗਵਾਈ  ਕਣਕ ਦੀ ਪਰਚੀਆਂ ਨੀਲੇ ਕਾਰਡ ਧਾਰਕਾਂ ਨੂੰ ਦਿੱਤੀਆ ਗਈ। ਗੁਰਜੀਤ ਪਾਲ ਵਾਲੀਆ ਦੇ ਦੱਸਿਆ ਕਿ 25-25 ਦੇ ਗਰੂਪ ਬਣਾ ਕੇ ਪਰਚੀਆਂ ਦਿੱਤੀਆ ਗਈ ਅਤੇ ਕਣਕ ਵੀ ਇਸੇ ਤਰਾਂ ਵੰਡੀ ਜਾਵੇਗੀ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲੋਕਾਂ ਦੇ ਬੀਮਾ ਕਾਰਡ ਬਣਾਏ ਗਏ। ਉਨਾਂ ਦੱਸਿਆ ਕਿ ਇਹ ਪ੍ਰੋਗ੍ਰਾਮ ਸ.ਧਾਲੀਵਾਲ ਜੀ ਦੀ ਰਹਨੁਮਾਈ ਹੇਂਠ ਲਗਾਤਾਰ ਚਲ ਰਿਹਾ ਹੈ ਅਤੇ ਬਹੁਤ ਵਾਰਡਵਾਸੀਆਂ ਦੇ ਕਾਰਡ ਬਣਵਾਏ ਜਾ ਚੁਕੇ ਹਨ। ਜਿਨਾਂ ਦੇ ਰਹਿ ਗਏ ਹਨ ਉਨਾਂ ਦੇ ਵੀ ਛੇਤੀ ਬਣਾ ਦਿੱਤੇ ਜਾਣਗੇ। ਇਸ ਤਹਿਤ ਅੱਜ ਆਹਲੂਵਾਲੀਆ ਮੁਹੱਲਾ,ਜੱਟਾਂ ਮੁੱਹਲਾ,ਬੇਦੀਆਂ ਮੁੱਹਲਾ,ਖੇੜਾ ਮਸਜਿਦ  ਵਿਚ ਕਣਕ ਦੀਆ ਪਰਚੀਆਂ ਦਿੱਤੀਆ ਗਈਆ। ਇਸ ਮੌਕੇ ਅਵਤਾਰ ਸਿੰਘ ਲਾਲੀ, ਹਰਵਿੰਦਰ ਸਿੰਘ ਬਸਰਾ, ਬਬਲੂ ਛਤਵਾਲ, ਰਾਹੂਲ ਵਾਲੀਆ, ਸੁਰਿੰਦਰ ਕਲੂਚਾ, ਅੰਕੁਸ਼ ਪ੍ਰਭਾਕਰ, ਮੁਹੰਮਦ ਅਲਾਉਦੀਨ,ਸੁਨੀਲ ਮੁਹੰਮਦ, ਰਿੱਕੀ,ਮਨਜੀਤ ਕੌਰ ਵਾਲੀਆ,ਸੁਰਜੀਤ ਕੌਰ, ਹਰਜਿੰਦਰ ਕੌਰ, ਡਿੰਪੀ ਛਤਵਾਲ ਆਦਿ ਮੁੱਹਲਾ ਵਾਸੀ ਮੌਜੂਦ ਸਨ। ਡਿਪੂ ਹੋਲਡਰ ਗੁਰਵਿੰਦਰ ਸਿੰਘ ਰਾਜੂ ਨੇ ਪਰਚੀਆਂ ਕੱਟਿਆ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन