ਉੱਘੇ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਲਗਵਾਈ ਕੌਵਿਡ 19 ਵੈਕਸੀਨ, ਆਖਿਆ ਵਹਿਮਾਂ ਭਰਮਾਂ ਵਿੱਚ ਪੈਣ ਦੀ ਲੋੜ ਨਹੀਂ


ਫਗਵਾੜਾ (ਧਰੁਵ ਕਲੂਚਾ) ਲਾਈਫ ਲਾਈਨ ਬਲੱਡ ਡੋਨਰਜ ਕਲੱਬ ਰਜਿ.ਫਗਵਾੜਾ ਦੇ ਪ੍ਰਧਾਨ ਡਾਕਟਰ ਰਮਨ ਸ਼ਰਮਾ ਨੇ ਸ਼ਨੀਵਾਰ ਸਿਵਲ ਹਸਪਤਾਲ ਫਗਵਾੜਾ ਵਿਖੇ ਕੋਵਿਡ 19 ਕੋਰੋਨਾ ਵੈਕਸੀਨ ਲਗਵਾਈ ਵੈਕਸੀਨ ਲਗਵਾਉਣ ਉਪਰੰਤ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੇਸ਼ਾਨੀ ਪੇਸ਼ ਨਹੀ ਆਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕੋਵਿਡ 19 ਕੋਰੋਨਾ ਵੈਕਸੀਨ ਕੋਰੋਨਾ ਬਿਮਾਰੀ ਦੇ ਖਿਲਾਫ ਸੰਜੀਵਨੀ ਬੂਟੀ ਦਾ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵੈਕਸੀਨ ਪ੍ਰਤੀ ਕੋਈ ਵੀ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਬਲਕਿ ਇਹ ਸੇਫ ਵੈਕਸੀਨ ਲੋਕਾ ਨੂੰ ਲਗਵਾਉਣੀ ਚਾਹੀਦੀ ਹੈ ਤਾਂ ਜੋ ਅਸੀ ਕੋਵਿਡ 19 ਕੋਰੋਨਾ ਮਹਾਂਮਾਰੀ ਤੋਂ ਬੱਚ ਸਕੀਏ।  ਉਨ੍ਹਾਂ ਕਿਹਾ ਕਿ ਕੋਵਿਡ 19 ਕਰੋਨਾ ਵੈਕਸੀਨ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੂਰਾਕ 28 ਦਿਨ ਬਾਅਦ ਲਗਵਾ ਸਕਦੇ ਹਨ। ਜਿਕਰਯੋਗ ਹੈ ਕਿ ਇਹ ਭਿਆਨਕ ਜਾਨਲੇਵਾ ਬੀਮਾਰੀ ਜੋ ਬੀਤੇ ਵਰ੍ਹੇ 22 ਮਾਰਚ ਨੂੰ ਪੂਰੇ ਵਿਸ਼ਵ ਵਿੱਚ ਜੰਗਲ ਦੀ ਅੱਗ ਵਾਂਗ ਫੈਲੀ ਸੀ ਜਿਸ ਐਸਾ ਘਾਤਕ ਅੰਤਕ ਮਚਾਇਆ ਜਿਸ ਨਾਲ ਕਾਫੀ ਸਾਡੇ ਆਪਣੇ ਸਾਡੇ ਸਦਾ ਲਈ ਦੂਰ ਚੱਲੇ ਗਏ, ਕੰਮਕਾਜ ਬਿਲਕੁਲ ਠੱਪ ਹੋਣ ਕਾਰਨ ਗਰੀਬੀ ਰੇਖਾ ਤੋਂ ਹੇਠਾਂ ਵੱਸਣ ਵਾਲੇ ਪਰਿਵਾਰ ਜਿਊਂਦੇ ਜੀਅ ਮਰਨ ਕਿਨਾਰੇ ਪਹੁੰਚ ਗਏ ਸੀ ਜਿਸ ਤੋਂ ਬਾਅਦ 2021 ਵਿੱਚ ਇਸ ਖਤਰਨਾਕ ਜਾਨਲੇਵਾ ਬੀਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਸਰਕਾਰਾਂ ਅਤੇ ਡਬਲਯੂ.ਐਚ.ਓ.ਵੱਲੋਂ ਸੁਹਿਰਦ ਯਤਨ ਕਰਦਿਆਂ ਹੋਇਆ ਇਹ ਵੈਕਸੀਨ ਤਿਆਰ ਕੀਤੀ ਗਈ ਹੈ ਜੋ ਸਾਨੂੰ ਸਾਰਿਆਂ ਨੂੰ ਆਪਣੀ ਕੀਮਤੀ ਜਾਨ ਬਚਾਉਣ ਲਈ ਬਿਨਾਂ ਡਰੇ ਜਰੂਰ ਲਗਾਉਣੀ ਚਾਹੀਦੀ ਹੈ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन