ਵਿਧਾਇਕ ਧਾਲੀਵਾਲ ਦੀ ਅਗਵਾਈ ਹੇਠ ਮਨਾਇਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜਨਮ ਦਿਨ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਤੇ ਦਿ੍ਰੜਤਾ ਸਦਕਾ ਹੀ ਸੀਮਤ ਵਿੱਤੀ ਸਾਧਨਾਂ ਦੇ ਬਾਵਜੂਦ ਵਿਕਾਸ ਕੰਮ ਤੇਜੀ ਨਾਲ ਜਾਰੀ- ਧਾਲੀਵਾਲ


ਫਗਵਾੜਾ 11 ਮਾਰਚ (ਧਰੁਵ ਕਲੂਚਾ) ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦਾ ਸਿਟੀ ਕਲੱਬ ਵਿਖੇ ਜਨਮ ਦਿਨ ਮਨਾਇਆ ਗਿਆ। 
ਵਿਧਾਇਕ ਧਾਲੀਵਾਲ ਨੇ ਇਸ ਮੌਕੇ ਸਮੂਹ ਪੰਜਾਬ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਜੀ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਵਲੋਂ ਕਰੋਨਾ ਕਾਰਨ ਆਈਆਂ ਵਿੱਤੀ ਔਕੜਾਂ ਤੇ ਕੇਂਦਰ ਸਰਕਾਰ ਵਲੋਂ 8000 ਕਰੋੜ ਰੁਪੈ ਤੋਂ ਜਿਆਦਾ ਦੇ ਜੀ.ਐਸ.ਟੀ. ਦੇ ਬਕਾਏ ਰੋਕਕੇ ਪੰਜਾਬ ਨਾਲ ਕੀਤੇ ਜਾ ਰਹੇ ਧੱਕੇ ਦੇ ਬਾਵਜੂਦ ਸੂਬੇ ਵਿਚ ਵਿਕਾਸ ਦੇ ਕੰਮ ਤੇਜੀ ਨਾਲ ਚੱਲ ਰਹੇ ਹਨ। 
ਹਾਲ ਹੀ ਵਿਚ ਪੇਸ਼ ਕੀਤੇ ਬਜਟ ਵਿਚ ਸਮਾਜ ਦੇ ਹਰ ਵਰਗ ਅਤੇ ਵਿਸ਼ੇਸ਼ ਕਰਕੇ ਔਰਤਾਂ ਨੂੰ ਮੁਫਤ ਬੱਸ ਸਫਰ, ਆਸ਼ੀਰਵਾਦ ਸਕੀਮ ਤਹਿਤ ਰਕਮ 51 ਹਜ਼ਾਰ ਕਰਨ ਅਤੇ ਪੈਨਸ਼ਨ ਦੁੱਗਣੀ ਕਰਨ ਨੂੰ ਲਾਮਿਸਾਲ ਦੱਸਦਿਆਂ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਇਹ ਸਭ ਕੁਝ ਕੇਵਲ ਕੈਪਟਨ ਅਮਰਿੰਦਰ ਸਿੰਘ ਵਰਗੇ ਦਿ੍ੜ ਇਰਾਦੇ ਵਾਲੇ ਆਗੂ ਕਰਕੇ ਹੀ ਸੰਭਵ ਹੈ। 
ਇਸ ਮੌਕੇ ਸਮੂਹ ਕਾਂਗਰਸੀ ਵਰਕਰਾਂ ਵਲੋਂ ਕੇਕ ਵੀ ਕੱਟਿਆ ਗਿਆ। ਇਸ ਮੌਕੇ ਨਰੇਸ਼ ਭਾਰਦਵਾਜ ਚੇਅਰਮੈਨ ਮਾਰਕੀਟ ਕਮੇਟੀ, ਸੰਜੀਵ ਬੁੱਗਾ ਪ੍ਰਧਾਨ ਕਾਂਗਰਸ ਸ਼ਹਿਰੀ, ਨਿਸ਼ਾ ਰਾਣੀ ਮੈਂਬਰ ਜਿਲ੍ਹਾ ਪ੍ਰੀਸ਼ਦ, ਰੇਸ਼ਮ ਕੌਰ ਉਪ ਚੇਅਰਮੈਨ ਬਲਾਕ ਸੰਮਤੀ,  ਮੁਨੀਸ਼ ਭਾਰਦਵਾਜ, ਵਿਨੋਦ ਵਰਮਾਨੀ, ਮੁਨੀਸ਼ ਪ੍ਰਭਾਕਰ, ਰਾਮ ਕੁਮਾਰ ਚੱਢਾ, ਤਜਿੰਦਰ ਬਾਵਾ, ਨਿੱਕਾ ਸੁਧੀਰ, ਅਮਰਜੀਤ ਕੁੱਕੀ, ਗੁਰਦੀਪ ਦੀਪਾ, ਜਤਿੰਦਰ ਵਰਮਾਨੀ, ਰਾਮਪਾਲ ਉੱਪਲ, ਬੰਟੀ ਵਾਲੀਆ, ਓਮ ਪ੍ਰਕਾਸ਼ ਬਿੱਟੂ, ਗੁਰਜੀਤ ਵਾਲੀਆ, ਦਰਸ਼ਨ ਧਰਮਸੋਤ, ਸੰਜੀਵ ਜੈਜੀ, ਸੀਤਾ ਦੇਵੀ, ਸਵਿੰਦਰ ਨਿਸ਼ਚਲ, ਮੀਨਾਕਸ਼ੀ ਸ਼ਰਮਾ, ਪ੍ਰੇਮ ਕੌਰ ਚਾਨਾ, ਕੁਸਮ ਸ਼ਰਮਾ, ਮਲਕੀਤ ਕੌਰ, ਸੰਜੀਵ ਟੀਟੂ, ਸੁਨੀਲ ਪਾਂਡੇ, ਹਰਸ਼ ਓਨਕਾਰ ਨਾਗਰ, ਨਰੇਸ਼ ਗੰਗਰ, ਕਮਲਜੀਤ ਸ਼ਿਵਪੁਰੀ, ਜਗਜੀਵਨ ਸੰਧੀ, ਸੁਨੀਲ ਪਰਾਸ਼ਰ, ਅਸ਼ੋਕ ਪਰਾਸ਼ਰ, ਪ੍ਰੋ. ਹਰਭਜਨ ਸਿੰਘ, ਗੁਰਦਿਆਲ ਸਿੰਘ, ਰਾਜਨ ਸ਼ਰਮਾ, ਮੁਕੇਸ਼ ਭਾਟੀਆ ਤੇ ਬੌਬੀ ਵੋਹਰਾ ਹਾਜ਼ਰ ਸਨ।      

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन