ਮਹਾਸ਼ਿਵਰਾਤ੍ਰੀ ਮੌਕੇ ਫਗਵਾੜਾ ਕਾਰਪੋਰੇਸ਼ਨ ਦਾ ਹਿੰਦੂ ਸਮਾਜ ਨਾਲ ਵਿਤਕਰਾ ਨਿੰਦਣਯੋਗ - ਅਰੁਣ ਖੋਸਲਾ * ਸ਼ੋਭਾ ਯਾਤਰਾ ਦੇ ਰੂਟ ਵਾਲੀਆਂ ਸੜਕਾਂ ਦੀ ਹਾਲਤ ਨੂੰ ਦੱਸਿਆ ਖਸਤਾ * ਵਾਰ-ਵਾਰ ਦੱਸਣ ਦੇ ਬਾਵਜੂਦ ਠੀਕ ਨਹੀਂ ਹੋਈਆਂ ਸਟਰੀਟ ਲਾਈਟਾਂ * ਨਿਗਮ ਕਮੀਸ਼ਨਰ ਤੇ ਲਾਇਆ ਫਲੈਕਸ ਬੋਰਡ ਉਤਾਰਨ ਦਾ ਦੋਸ਼


ਫਗਵਾੜਾ 7 ਮਾਰਚ (ਧਰੁਵ ਕਲੂਚਾ) ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਗੱਲਬਾਤ ਦੌਰਾਨ ਕਿਹਾ ਕਿ ਮਹਾਸ਼ਿਵਰਾਤ੍ਰੀ ਦੇ ਪਵਿੱਤਰ ਤਿਓਹਾਰ ਨੂੰ ਲੈ ਕੇ ਕਾਰਪੋਰੇਸ਼ਨ ਫਗਵਾੜਾ ਦਾ ਰਵੱਈਆ ਹਿੰਦੂ ਸਮਾਜ ਨਾਲ ਵਿਤਕਰੇ ਵਾਲਾ ਹੈ। ਨਿਗਮ ਪ੍ਰਸ਼ਾਸਨ ਨੇ ਸੜਕਾਂ ਦੀ ਹਾਲਤ ਸੁਧਾਰਣ ਜਾਂ ਸਾਫ ਸਫਾਈ ਕਰਵਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ। ਕਾਫੀ ਸਮੇਂ ਤੋਂ ਖਰਾਬ ਸਟਰੀਟ ਲਾਈਟਾਂ ਦੀ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਇਹਨਾਂ ਨੂੰ ਠੀਕ ਨਾ ਕਰਵਾਉਣਾ ਇਸ ਗੱਲ ਦੀ ਤਸਦੀਕ ਹੈ ਕਿ ਹਿੰਦੂ ਆਸਥਾ ਪ੍ਰਤੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਫਗਵਾੜਾ ਕਾਰਪੋਰੇਸ਼ਨ ਦੇ ਮਨ ਵਿਚ ਕੋਈ ਸਤਿਕਾਰ ਨਹੀਂ ਹੈ। ਉਹਨਾਂ ਦੱਸਿਆ ਕਿ 9 ਮਾਰਚ ਨੂੰ ਮਹਾਸ਼ਿਵਰਾਤ੍ਰੀ ਦੀ ਵਿਸ਼ਾਲ ਸ਼ੋਭਾ ਯਾਤਰਾ ਠਾਕੁਰਦੁਆਰਾ ਪ੍ਰਾਚੀਨ ਸ਼ਿਵ ਮੰਦਰ ਸਰਾਏ ਰੋਡ ਤੋਂ ਸਜਾਈ ਜਾਣੀ ਹੈ ਜੋ ਕਿ ਸਿਨੇਮਾ ਰੋਡ, ਗਉਸ਼ਾਲਾ ਬਾਜਾਰ, ਬਾਂਸਾਵਾਲਾ ਬਾਜਾਰ, ਬੰਗਾ ਰੋਡ, ਮੰਡੀ ਰੋਡ, ਸੈਂਟਰਲ ਟਾਊਨ, ਜੀ.ਟੀ. ਰੋਡ ਤੋਂ ਹੁੰਦਿਆਂ ਵਾਪਸ ਪ੍ਰਾਚੀਨ ਸ਼ਿਵ ਮੰਦਰ ਵਿਖੇ ਸਮਾਪਤ ਹੋਵੇਗੀ। ਲੇਕਿਨ ਇਸ ਸਾਰੇ ਰੂਟ ਦੀ ਸਾਫ ਸਫਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸੜਕਾਂ ਉਪਰ ਡੂੰਘੇ ਟੋਏ ਪਏ ਹਨ ਜਿਹਨਾਂ ਦਾ ਪੈਚ ਵਰਕਰ ਨਹੀਂ ਕਰਵਾਇਆ ਗਿਆ। ਇਸੇ ਤਰ੍ਹਾਂ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਜਿੱਥੇ ਮਹਾਸ਼ਿਵਰਾਤ੍ਰੀ ਮੌਕੇ ਹਜਾਰਾਂ ਦੀ ਗਿਣਤੀ ਵਿਚ ਸੰਗਤ ਦੇਸ਼-ਵਿਦੇਸ਼ ਤੋਂ ਸਾਰਾ ਦਿਨ ਅਤੇ ਦੇਰ ਰਾਤ ਤਕ ਨਤਮਸਤਕ ਹੋਣ ਲਈ ਪਹੁੰਚਦੀ ਹੈ ਉੱਥੇ ਵੀ ਮੰਦਰ ਦੇ ਬਿਲਕੁਲ ਮੋਹਰੇ ਵੱਡੇ ਟੋਏ ਹਨ। ਸਟਰੀਟ ਲਾਈਟਾਂ ਖਰਾਬ ਹਨ ਜਿਸ ਨੂੰ ਲੈ ਕੇ ਹਿੰਦੂ ਸਮਾਜ ਵਿਚ ਭਾਰੀ ਰੋਸ ਹੈ। ਉਹਨਾਂ ਦੋਸ਼ ਲਾਇਆ ਕਿ ਕਾਰਪੋਰੇਸ਼ਨ ਫਗਵਾੜਾ ਦੇ ਕਰਮਚਾਰੀ ਨਿਗਮ ਕਮੀਸ਼ਨਰ ਰਾਜੀਵ ਵਰਮਾ ਦੇ ਇਸ਼ਾਰੇ ‘ਤੇ ਮਹਾਸ਼ਿਵਰਾਤ੍ਰੀ ਅਤੇ ਸ਼ੋਭਾ ਯਾਤਰਾ ਸੰਬੰਧੀ ਲਗਾਏ ਫਲੈਕਸ ਬੋਰਡ ਉਤਾਰ ਰਹੇ ਹਨ ਜੋ ਕਿ ਨਿੰਦਣਯੋਗ ਹੈ। ਇਸ ਤੋਂ ਇਲਾਵਾ ਕੁੱਝ ਸਰਕਾਰੀ ਸ਼ਹਿ ਪ੍ਰਾਪਤ ਸ਼ਰਾਰਤੀ ਅਨਸਰਾਂ ਵਲੋਂ ਵੀ ਫਲੈਕਸ ਬੋਰਡਾਂ ਨਾਲ ਛੇੜਛਾੜ ਅਤੇ ਫਾੜਨ ਦੀਆਂ ਸਾਹਮਣੇ ਆਈਆਂ ਘਟਨਾਵਾਂ ਦੀ ਉਹਨਾਂ ਸਖਤ ਨਖੇਦੀ ਕੀਤੀ। ਸਾਬਕਾ ਮੇਅਰ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਤੋਂ ਮੰਗ ਕੀਤੀ ਕਿ ਸਟਰੀਟ ਲਾਈਟਾਂ ਦੀ ਮੁਰੱਮਤ ਅਤੇ ਸੜਕਾਂ ਦੇ ਟੋਇਆਂ ਦਾ ਪੈਚ ਵਰਕਰ ਜੰਗੀ ਪੱਧਰ ਤੇ ਕਰਵਾਇਆ ਜਾਵੇ ਅਤੇ ਸ਼ੋਭਾ ਯਾਤਰਾ ਦੇ ਰੂਟ ਅਤੇ ਸ਼ਿਵ ਮੰਦਰਾਂ ਦੇ ਆਲੇ ਦੁਆਲੇ ਚੂਨੇ ਦਾ ਛਿੜਕਾਅ ਕਰਦਿਆਂ ਸਫਾਈ ਦਾ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਰੋਨਾ ਵਰਗੀ ਮਹਾਮਾਰੀ ਦੇ ਚਲਦਿਆਂ ਸੰਗਤਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਖਿਲਵਾੜ ਨਾ ਹੋਵੇ।

Advertisement......



Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन