ਡਾ. ਰਾਜਨ ਆਈ ਕੇਅਰ ’ਚ ਮਨਾਇਆ ਕਾਲਾ ਮੋਤੀਆ ਜਾਗਰੁਕਤਾ ਹਫਤਾ ਲੰਬੀ ਦੇਰ ਤੋਂ ਹੋਣ ਵਾਲੇ ਸਿਰ ਦਰਦ ਦਾ ਕਾਰਨ ਕਾਲਾ ਮੋਤੀਆ ਹੋ ਸਕਦੈ - ਡਾ. ਐਸ. ਰਾਜਨ


ਫਗਵਾੜਾ 23 ਮਾਰਚ (ਧਰੁਵ ਕਲੂਚਾ) ਕਾਲਾ ਮੋਤੀਆ ਅੱਖਾਂ ਦੀ ਸਭ ਤੋਂ ਖਤਰਨਾਕ ਰੋਗ ਇਸ ਲਈ ਹੈ ਕਿਉਂਕਿ ਇਸ ਬਿਮਾਰੀ ਨਾਲ ਗਈ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਮੁੜਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਸ਼ਵ ਕਾਲਾ ਮੋਤੀਆ ਜਾਗਰੁਕਤਾ ਹਫਤਾ ਦੇ ਸਬੰਧ ਵਿਚ ਸਥਾਨਕ ਡਾ. ਰਾਜਨ ਆਈ ਕੇਅਰ ਵਿਖੇ ਆਯੋਜਿਤ ਵਿਸ਼ੇਸ਼ ਜਾਗਰੁਕਤਾ ਸਮਾਗਮ ਦੌੌੌਰਾਨ ਅੱਖਾਂ ਦੇ ਮਾਹਿਰ ਡਾ. ਐਸ. ਰਾਜਨ ਨੇ ਕੀਤਾ। ਉਹਨਾਂ ਦੱਸਿਆ ਕਿ ਕਾਲਾ ਮੋਤੀਆ ਦਾ ਇਲਾਜ ਹਾਲਾਂਕਿ ਬੇਹਦ ਸਧਾਰਣ ਹੈ ਲੇਕਿਨ ਜੇਕਰ ਸਮੇਂ ਸਿਰ ਬਿਮਾਰੀ ਦੀ ਪਹਿਚਾਣ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ 40 ਸਾਲ ਦੀ ਉਮਰ ਤੋਂ ਬਾਅਦ ਸ਼ੁਗਰ ਅਤੇ ਬਲੱਡ ਪ੍ਰੈਸ਼ਰ ਦੀ ਤਕਲੀਫ ਹੋਵੇ, ਲੰਬੀ ਬਿਮਾਰੀ ਤੋਂ ਪੀੜ੍ਹਤ ਮਰੀਜ, ਪਰਿਵਾਰ ਵਿਚ ਕਿਸੇ ਬਜੁਰਗ ਨੂੰ ਪਹਿਲਾਂ ਇਹ ਰੋਗ ਰਿਹਾ ਹੋਵੇ ਜਾਂ ਅੱਖ ਵਿਚ ਕਦੇ ਕੋਈ ਸੱਟ ਲੱਗੀ ਹੋਵੇ ਤਾਂ ਕਾਲਾ ਮੋਤੀਆ ਦੀ ਜਾਂਚ ਜਰੂਰ ਕਰਵਾਈ ਜਾਵੇ। ਇਸ ਤੋਂ ਇਲਾਵਾ ਜੇਕਰ ਐਨਕ ਦਾ ਨੰਬਰ ਵਾਰ-ਵਾਰ ਬਦਲ ਰਿਹਾ ਹੋਵੇ, ਲੰਬੇ ਸਮੇਂ ਤੋਂ ਸਿਰ ਵਿਚ ਦਰਦ ਰਹਿੰਦਾ ਹੋਵੇ ਤਾਂ ਇਹ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ। ਇਸ ਮੌਕੇ ਲੋੜਵੰਦ ਮਰੀਜਾਂ ਨੂੰ ਕਾਲੇ ਮੋਤੀਏ ਦੀ ਦਵਾਈ ਫਰੀ ਦਿੱਤੀ ਗਈ। ਇਸ ਮੌੌਕੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन