ਮਨੀ ਲਾਂਡਰਿੰਗ ਤੇ ਡਰੱਗ ਮਾਫੀਆ ਨਾਲ ਸਬੰਧਾਂ ਬਾਰੇ ਜਨਤਾ ਨੂੰ ਜਵਾਬ ਦੇਣ ਖਹਿਰਾ - ਸੌਰਵ ਖੁੱਲਰ/ਅੰਗਦ ਦੱਤਾ * ਕਿਹਾ - ਬਿਨਾ ਵਜ੍ਹਾ ਛਾਪੇ ਨਹੀਂ ਮਾਰ ਸਕਦੀ ਈ.ਡੀ


ਫਗਵਾੜਾ 10 ਮਾਰਚ (ਧਰੁਵ ਕਲੂਚਾ) ਜਿਲ੍ਹਾ ਕਪੂਰਥਲਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਵ ਖੁੱਲਰ ਅਤੇ ਅੰਗਦ ਦੱਤਾ ਯੂਥ ਪ੍ਰਧਾਨ ਜਲੰਧਰ ਨੇ ਅੱਜ ਇੱਥੇ ਜਾਰੀ ਇਕ ਸਾਂਝੇ ਪ੍ਰੈਸ ਬਿਆਨ ‘ਚ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਘਰ ਅਤੇ ਟਿਕਾਣਿਆਂ ‘ਤੇ ਈ.ਡੀ. ਦੇ ਛਾਪਿਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਖਹਿਰਾ ਦੇ ਘਰ ਪਹਿਲੀ ਵਾਰ ਈ.ਡੀ. ਦੀ ਰੇਡ ਨਹੀਂ ਹੋਈ ਬਲਕਿ ਵਿਵਾਦਾਂ ਨਾਲ ਉਹਨਾਂ ਦਾ ਪੁਰਾਣਾ ਰਿਸ਼ਤਾ ਹੈ। ਇਸ ਤੋਂ ਪਹਿਲਾਂ ਸਾਲ 2015 ‘ਚ ਵੀ ਡਰੱਗ ਤਸਕਰੀ ਦੇ ਮਾਮਲੇ ‘ਚ ਕੇਸ ਦਰਜ ਹੋਇਆ ਸੀ। ਸੌਰਵ ਖੁੱਲਰ ਨੇ ਕਿਹਾ ਕਿ ਮਨੀ ਲਾਂਡਰਿੰਗ ਦੇ ਦੋਸ਼ ਖਹਿਰਾ ਉਪਰ ਕਾਫੀ ਸਮੇਂ ਤੋਂ ਲੱਗਦੇ ਰਹੇ ਹਨ। ਈ.ਡੀ. ਵਰਗੀ ਏਜੰਸੀ ਬਿਨਾ ਠੋਸ ਸਬੂਤ ਦੇ ਉਹਨਾਂ ਵਰਗੀ ਸ਼ਖਸੀਅਤ ਦੇ ਘਰ ਜਾਂ ਟਿਕਾਣੇ ਤੇ ਰੇਡ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਭੁਲੱਥ ਦੇ ਜਨ ਪ੍ਰਤੀਨਿਧਿ ਹੋਣ ਦੇ ਨਾਤੇ ਖਹਿਰਾ ਲੋਕਾਂ ਨੂੰ ਦੱਸਣ ਕੇ ਆਖਿਰ ਈ.ਡੀ. ਦੇ ਰਾਡਾਰ ਤੇ ਉਹ ਕਿਉਂ ਆਏ ਹਨ। ਕਿਉਂਕਿ ਉਹ ਅਕਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਣਾ ਗੁਰਜੀਤ ਸਿੰਘ ਵਰਗੀਆਂ ਬੇਦਾਗ ਸ਼ਖਸੀਅਤਾਂ ਉਪਰ ਝੂਠੇ ਦੋਸ਼ ਲਗਾ ਕੇ ਜਵਾਬ ਮੰਗਦੇ ਰਹੇ ਹਨ। ਯੂਥ ਆਗੂਆਂ ਨੇ ਸੁਖਪਾਲ ਖਹਿਰਾ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੂਸਰਿਆਂ ਉਪਰ ਦੋਸ਼ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਹੇਠਾਂ ਸੋਟਾ ਫੇਰਨ ਕਿਉਂਕਿ ਚੋਰ ਬੇਸ਼ਕ ਕਿੰਨਾ ਵੀ ਚਤਰ ਕਿਉਂ ਨਾ ਹੋਵੇ ਅਖੀਰ ਚੋਰੀ ਫੜੀ ਜਾਂਦੀ ਹੈ। ਇਸੇ ਤਰ੍ਹਾਂ ਖਹਿਰਾ ਦੀ ਸੱਚਾਈ ਵੀ ਜਲਦੀ ਹੀ ਜਨਤਾ ਦੇ ਸਾਹਮਣੇ ਆਵੇਗੀ ਤੇ ਭੁਲੱਥ ਦੀ ਜਨਤਾ ਦੁਬਾਰਾ ਉਹਨਾਂ ਨੂੰ ਮੂੰਹ ਨਹੀਂ ਲਗਾਏਗੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन