ਵਿਧਾਇਕ ਧਾਲੀਵਾਲ ਵਲੋਂ ਧਾਰਮਿਕ ਸਥਾਨਾਂ ਨੂੰ ਗਰਾਂਟਾਂ ਤਕਸੀਮ


ਫਗਵਾੜਾ 16 ਮਾਰਚ (ਧਰੁਵ ਕਲੂਚਾ) : ਫਗਵਾੜਾ ਤੋਂ ਵਿਧਾਇਕ ਸ. ਬਲਵਿੰਦਰ ਸਿੰਘ ਧਾਲੀਵਾਲ ਵਲੋਂ ਅੱਜ ਭਗਵਾਨ ਵਾਲਮੀਕਿ ਬ੍ਰਹਮਾਲਿਆ ਵੈਲਫੇਅਰ ਕਮੇਟੀ, ਜਗਤ ਰਾਮ ਸੂੰਢ ਕਾਲੋਨੀ ਅਤੇ ਦਰਬਾਰ ਪੀਰ ਬਾਬਾ ਸ਼ਪਾਈਆ ਸ਼ਾਹ ਚਿਸ਼ਤੀ ਦੀ ਦਰਗਾਹ ਨੂੰ 5-5 ਲੱਖ ਰੁਪੈ ਦੀ ਗਰਾਂਟ ਦੇ ਚੈਕ ਸੌਂਪੇ ਗਏ। 
ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਧਾਰਮਿਕ ਸਥਾਨ ਦੇ ਨੇੜੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਸ਼ਰਧਾਲੂਅÎਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਜਿਸ ਉੱਪਰ ਸਮੂਹ ਲੋਕ ਸਰਬਸਾਂਝੀਵਾਲਤਾ ਨਾਲ ਰਹਿ ਰਹੇ ਹਨ।
ਇਸ ਮੌਕੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਵਲੋਂ ਵਿਧਾਇਕ ਧਾਲੀਵਾਲ ਦਾ ਸਨਮਾਨ ਵੀ ਕੀਤਾ ਗਿਆ। 
ਇਸ ਮੌਕੇ ਨਰੇਸ਼ ਭਾਰਦਵਾਜ ਚੇਅਰਮੈਨ, ਸੰਜੀਵ ਬੁੱਗਾ ਪ੍ਰਧਾਨ ਸ਼ਹਿਰੀ ਕਾਂਗਰਸ, ਮੁਨੀਸ਼ ਪ੍ਰਭਾਕਰ, ਵਿਨੋਦ ਵਰਮਾਨੀ, ਵਿਮਨ ਵਰਮਾਨੀ, ਕਿ੍ਸ਼ਨ ਕਮਾਰ, ਜਗਜੀਤ ਸਿੰਘ , ਅਵਿਨਾਸ਼ ਗੁਪਤਾ, ਸੰਜੀਵ ਜੈਜੀ, ਤਰਲੋਕ ਨਾਮਧਾਰੀ, ਅਮਰਜੀਤ , ਤਜਿੰਦਰ ਬਾਵਾ, ਸੁਖਪਾਲ ਸਿੰਘ, ਮੁਕੇਸ਼ ਭਾਟੀਆ ਤੇ ਹੋਰ ਹਾਜ਼ਰ ਸਨ। 

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन