ਸਰਬ ਨੌਜਵਾਨ ਸਭਾ ਨੇ ਮਨਾਇਆ ਅੰਤਰ ਰਾਸ਼ਟਰੀ ਮਹਿਲਾ ਦਿਵਸ ਔਰਤਾਂ ਨੂੰ ਆਪਸ ਵਿਚ ਇਕ ਦੂਸਰੇ ਦਾ ਸਨਮਾਨ ਕਰਨਾ ਚਾਹੀਦਾ ਹੈ - ਤਹਿਸੀਲਦਾਰ ਮਨਦੀਪ ਕੌਰ * ਸਭਾ ਨੇ ਪੰਜ ਔਰਤਾਂ ਦਾ ਕੀਤਾ ਸਨਮਾਨ


ਫਗਵਾੜਾ 7 ਮਾਰਚ (ਧਰੁਵ ਕਲੂਚਾ) ਸਰਬ ਨੌਜਵਾਨ ਸਭਾ ਫਗਵਾੜਾ (ਰਜਿ.) ਵਲੋਂ ਨਵਗਠਿਤ ਮਹਿਲਾ ਹਰਿਆਵਲ ਦਸਤੇ ਦੀ ਅਗਵਾਈ ਵਿਚ ਇਨਰਵ੍ਹੀਲ ਕਲੱਬ ਸਾਉਥ-ਈਸਟ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਹਿਲਾ ਦਿਵਸ ਸਬੰਧੀ ਇਕ ਸਮਾਗਮ ਦਾ ਆਯੋਜਨ ਸੀਨੀਅਰ ਸਿਟੀਜਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖਰੇਖ ਹੇਠ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਹਰਿਆਵਲ ਦਸਤੇ ਦੀ ਕਨਵੀਨਰ ਸ੍ਰੀਮਤੀ ਸਾਕਸੀ ਤ੍ਰਿਖਾ ਅਤੇ ਇਨਰਵ੍ਹੀਲ ਕਲੱਬ ਸਾਉਥ-ਈਸਟ ਦੀ ਪ੍ਰਧਾਨ ਸ੍ਰੀਮਤੀ ਸੰਤੋਸ਼ ਕੁਮਾਰੀ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਦੀਪ ਕੌਰ ਸਿੱਧੂ (ਪੀ.ਸੀ.ਐਸ.) ਤਹਿਸੀਲਦਾਰ ਫਗਵਾੜਾ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਨਵਦੀਪ ਸਿੰਘ ਸ਼ਾਮਲ ਹੋਏ। ਵਿਸ਼ੇਸ਼ ਮਹਿਮਾਨਾ ਵਜੋਂ ਸਾਹਿਤਕਾਰ ਗੁਰਮੀਤ ਪਲਾਹੀ, ਐਸ.ਐਲ. ਵਿਰਦੀ ਐਡਵੋਕੇਟ, ਰਿਟਾ. ਈ.ਟੀ.ਓ. ਰਵਿੰਦਰ ਸਿੰਘ ਚੋਟ ਅਤੇ ਧੀਰਜ ਸਿੰਘ ਸੱਗੂ ਨੇ ਹਾਜਰੀ ਲਗਵਾਈ। ਸਮਾਗਮ ਦੌਰਾਨ ਸਮਾਜ ਦੇ ਵੱਖ ਵੱਖ ਖੇਤਰਾਂ ‘ਚ ਵਢਮੁੱਲਾ ਯੋਗਦਾਨ ਪਾਉਣ ਵਾਲੀਆਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿਹਨਾਂ ਔਰਤਾਂ ਨੂੰ ਸਨਮਾਨਤ ਕੀਤਾ ਗਿਆ ਹੈ ਉਹਨਾਂ ਵਿਚ ਤਹਿਸੀਲਦਾਰ ਮਨਦੀਪ ਕੌਰ ਸਿੱਧੂ, ਡਾ. ਸੁਲਭਾ ਸਿੰਗਲਾ (ਹਾਰਟ/ਚੈਸਟ ਸਪੈਸ਼ਲਿਸਟ), ਸ੍ਰੀਮਤੀ ਬੰਸੋ ਦੇਵੀ (ਪਤਨੀ ਐਡਵੋਕੇਟ ਐਸ.ਐਲ. ਵਿਰਦੀ) ਤੋਂ ਇਲਾਵਾ ਮਨਜੀਤ ਕੌਰ ਅਤੇ ਗੀਤਾ ਸ਼ਾਮਲ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਤਹਿਸੀਲਦਾਰ ਮਨਦੀਪ ਕੌਰ ਸਿੱਧੂ ਨੇ ਕਿਹਾ ਕਿ ਸਮਾਜ ਵਿਚ ਔਰਤਾਂ ਦੇ ਪਿਛੜਨ ਲਈ ਵਧੇਰੇ ਔਰਤਾਂ ਹੀ ਜਿੰਮੇਵਾਰ ਰਹੀਆਂ ਹਨ। ਇਸ ਸੱਚਾਈ ਨੂੰ ਪਰਿਵਾਰਕ ਰਿਸ਼ਤਿਆਂ ਵਿਚ ਝਾਤ ਮਾਰ ਕੇ ਸਹਿਜੇ ਸਮਝਿਆ ਜਾ ਸਕਦਾ ਹੈ। ਇਸ ਲਈ ਇਕ ਔਰਤਾਂ ਨੂੰ ਦੂਸਰੀ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸਭਾ ਵਲੋਂ ਔਰਤਾਂ ਦਾ ਸਨਮਾਨ ਕਰਕੇ ਉਹਨਾਂ ਦੀ ਹੌਸਲਾ ਅਫਜਾਈ ਕਰਨਾ ਸ਼ਲਾਘਾਯੋਗ ਹੈ। ਉਹਨਾਂ ਸਭਾ ਦੇ ਸਮਾਜ ਸੇਵੀ ਕੰਮਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਤੌਰ ਤੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਸਰਬ ਨੌਜਵਾਨ ਸਭਾ ਤੋਂ ਬੇਹਦ ਪ੍ਰਭਾਵਿਤ ਹੋਏ ਹਨ ਅਤੇ ਇਸ ਨਾਲ ਹਮੇਸ਼ਾ ਜੁੜੇ ਰਹਿਣਗੇ। ਇੰਸਪੈਕਟਰ ਨਵਦੀਪ ਸਿੰਘ ਨੇ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਖਾਸ ਤੌਰ ਤੇ ਸਭਾ ਵਲੋਂ ਬਣਾਏ ਗਏ ਮਹਿਲਾ ਹਰਿਆਵਲ ਦਸਤੇ ਨੂੰ ਵਧੀਆ ਉਪਰਾਲਾ ਦੱਸਿਆ। ਇਸ ਸਮਾਗਮ ਦੌਰਾਨ ਸਭਾ ਵਲੋਂ ਚਲਾਏ ਜਾ ਰਹੇ ਵੋਕੇਸ਼ਨਲ ਸੈਂਟਰ ਦੀਆਂ ਸਿੱਖਿਆਰਥਣਾਂ ਵਲੋਂ ਕੀਤੀ ਕੋਰੀਓਗਰਾਫੀ ਦੀ ਪੇਸ਼ਕਾਰੀ ‘ਖੇਡਣ ਦੇ ਦਿਨ ਚਾਰ’ ਅਤੇ ‘ਮੇਰਾ ਪੰਜਾਬ’ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਅਖੀਰ ਵਿਚ ਹਰਿਆਵਲ ਦਸਤੇ ਦੀ ਡਾਇਰੈਕਟਰ ਤ੍ਰਿਪਤਾ ਸ਼ਰਮਾ ਨੇ ਸਮੂਹ ਮਹਿਮਾਨਾ ਅਤੇ ਪਤਵੰਤਿਆਂ ਦਾ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਵਿਜੇ ਕੁਮਾਰ ਜਨਰਲ ਸਕੱਤਰ, ਮਹਿੰਦਰਪਾਲ ਸੇਠੀ, ਉਂਕਾਰ ਜਗਦੇਵ, ਕੁਲਵੀਰ ਬਾਵਾ, ਅਨੰਤ ਦੀਕਸ਼ਿਤ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਸਾਹਿਬਜੀਤ ਸਾਬੀ, ਪਰਵਿੰਦਰਜੀਤ ਸਿੰਘ, ਰਾਮ ਲੁਭਾਇਆ, ਜਸ਼ਨ ਮਹਿਰਾ, ਰਮਨ ਨਹਿਰਾ, ਪਿ੍ਰੰਸ ਸ਼ਰਮਾ, ਮੈਡਮ ਸੁਖਜੀਤ ਕੌਰ, ਬਲਜੀਤ ਕੌਰ, ਮੋਨਿਕਾ, ਜੋਤੀ, ਸਰਬਜੀਤ ਕੌਰ, ਡਾ. ਨਰੇਸ਼ ਬਿੱਟੂ, ਸ਼ਿਵਾਨੀ, ਸਪਨਾ, ਨਿਸ਼ਾ, ਜੋਇਆ, ਸੁਜਾਤਾ, ਚੇਤਨਾ ਰਾਜਪੂਤ, ਸੇਜਲ ਆਦਿ ਹਾਜਰ ਸਨ।



Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन