ਨੰਗਲੀ ਕੁਟਿਆ ਦੇ ਵੱਡੇ ਬਾਈਜੀ ਦੇ ਚੋਲਾ ਪਹਿਨਣ ਦਾ ਦਿਨ ਮਨਾਇਆ ਗਿਆ, ਸੰਗਤਾ ਨੇ ਕੀਤਾ ਗੁਰੂ ਗਾਣ -ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਨੇ ਲਿਆ ਅਸ਼ੀਰਵਾਦ


ਫਗਵਾੜਾ 16 ਮਾਰਚ (ਧਰੁਵ ਕਲੂਚਾ) ਅੱਜ ਤੋਂ 43 ਸਾਲ ਪਹਿਲਾਂ ਨੰਗਲੀ ਕੁਟੀਆ,ਪ੍ਰੀਤਮ ਨਗਰ ਫਗਵਾੜਾ ਦੇ ਵੱਡੇ ਬਾਈ ਜੀ ਨੇ ਚੋਲਾ ਪਹਿਨਿਆ ਸੀ। ਜਿਸਦੇ ਸੰਬੰਧ ਵਿਚ ਕੁਟਿਆ ਵਿਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਲਾਕ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਜੀਤ ਪਾਲ ਵਾਲੀਆ ਅਤੇ ਬੀਬੀ ਪਰਮਜੀਤ ਕੌਰ ਵਾਲੀਆ ਨੇ ਸ਼ਿਰਕਤ ਕੀਤੀ ਅਤੇ ਬਾਈ ਜੀ ਪਾਸੋਂ ਅਸ਼ੀਰਵਾਦ ਲਿਆ। ਇਸ ਮੌਕੇ ਬਾਈ ਜੀ ਨੇ ਕੇਕ ਕੱਟਿਆ ਤੇ ਸਾਰਿਆ ਨੇ ਉਨਾਂ ਨੂੰ ਵਧਾਈ ਦੇਕੇ ਅਸ਼ੀਰਵਾਦ ਲਿਆ। ਫਿਰ ਬਾਈ ਜੀ ਨੇ ਆਪਣੇ ਮੁੱਖ ਤੋ ਭਜਨ ਬੰਦਨਾ ਕਰਕੇ ਭਗਤਾਂ ਨੂੰ ਝੂਮਨ ਲਾ ਦਿੱਤਾ। ਸੰਤਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਕਿਹਾ ਕਿ ਸਹੀਂ ਭਗਤੀ ਮਨ ਨੂੰ ਸ਼ਾਂਤ ਕਰ ਗੁਰੂ ਲੜ ਲਗਨ ਅਤੇ ਗੁਰੂ ਨੂੰ ਸਮਰਪਿਤ ਹੋਣ ਦਾ ਹੀ ਨਾਮ ਹੈ। ਗੁਰੂ ਹੀ ਹੈ ਜੋ ਇਨਸਾਨੀ ਜੀਵ ਨੂੰ ਇਸ ਦੁਨਿਆਵੀ ਨਰਕ ਵਿਚੋਂ ਕਢ ਕੇ ਉਸਦੀ ਮੁਕਤੀ ਦਾ ਮਾਰਗ ਖੋਲਦਾ ਹੈ। ਸਾਰੀਆਂ ਸੰਗਤਾ ਨੇ ਮਿਲ ਕੇ ਗੁਰ ਗਾਣ ਕੀਤਾ। ਇਸ ਮੌਕੇ ਸੰਤ ਦਇਆਨੰਦ ਪੁਰੀ ਜੀ,ਸੰਤ ਕੈਲਾਸ਼ ਪੁਰੀ ਜੀ, ਸੰਤ ਸਮਰਾਟ ਪੁਰੀ ਜੀ,ਸੰਤ ਵਿਰਾਟ ਪੁਰੀ  ਜੀ ਨੇ ਇਸ ਵਾਰੇ ਵਿਸਤਾਰ ਵਿਚ ਜਾਣਕਾਰੀ ਦਿੱਤੀ ਅਤੇ ਸੰਗਤਾ ਨੂੰ ਪ੍ਰਸ਼ਾਦ ਦੀ ਵੰਡ ਕੀਤੀ। ਇਸ ਮੌਕੇ ਕਮਲ ਅਰੋੜਾ,ਦੀਪਕ ਵਧਵਾ, ਅਸ਼ਵਨੀ ਕੁਮਾਰ, ਅੰਕੁਸ਼ ਪ੍ਰਭਾਕਰ, ਰਾਹੁਲ ਵਾਲੀਆ,ਵਿਨੋਦ ਕਲੂਚਾ, ਰੋਮੀ ਵਧਵਾ,ਅੰਕੁਰ ਵਧਵਾ, ਰਾਧਾ ਰਾਣੀ, ਰਾਮਾ ਪ੍ਰਭਾਕਰ,ਚੰਚਲ ਬਿਲਗਾ ਨੇ ਭਾਗ ਲਿਆ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन