ਸ਼ਹੀਦ ਦੇਸ਼ ਦਾ ਸਰਮਾਇਆ ਅਤੇ ਨੌਜਵਾਨ ਪੀੜੀ ਦੇ ਮਾਰਗਦਰਸ਼ਕ-ਬਲਵਿੰਦਰ ਸਿੰਘ ਧਾਲੀਵਾਲ ਸ਼ਹੀਦੇ ਆਜ਼ਮ ਸ.ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਫਗਵਾੜਾ ਕਾਂਗਰਸ ਵੱਲੋਂ ਸ਼ਰਧਾਂਜਲੀ ਸਮਾਰੋਹ ਵਿੱਚ ਦਿੱਤੀ ਗਈ ਸ਼ਰਧਾਂਜਲੀ


ਫਗਵਾੜਾ 23 ਮਾਰਚ (ਧਰੁਵ ਕਲੂਚਾ) ਸ਼ਹੀਦੇ ਆਜ਼ਮ ਸ.ਭਗਤ ਸਿੰਘ , ਰਾਜਗੁਰੂ  ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਫਗਵਾੜਾ ਕਾਂਗਰਸ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੀਵ ਬੁੱਗਾ ਦੀ ਅਗਵਾਈ ਵਿੱਚ ਸਿਟੀ ਕਲੱਬ ਫਗਵਾੜਾ ਵਿੱਚ ਕੀਤਾ ਗਿਆ,ਜਿਸ ਵਿੱਚ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ (ਰਿਟਾਇਰਡ ਆਈ.ਏ.ਐਸ) ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸ.ਧਾਲੀਵਾਲ ਨੇ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਨੌਜਵਾਨ ਪੀੜੀ ਦੇ ਮਾਰਗ ਦਰਸ਼ਕ। ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀ ਸਦਕਾ ਅੱਜ ਅੱਸੀ ਆਜ਼ਾਦੀ ਦਾ ਸੁਖ ਮਾਣ ਰਹੇ ਹਾਂ। ਧਾਲੀਵਾਲ ਨੇ ਕਿਹਾ ਕਿ ਭਰੀ ਜਵਾਨੀ ਵਿਚ ਇਨਾਂ ਮਹਾਨ ਯੋਧਿਆਂ ਨੇ ਆਪਣੇ ਆਪ ਦੀ  ਪਰਵਾਹ ਕੀਤੇ ਵਗ਼ੈਰਾ ਦੇਸ਼ ਲਈ ਆਜ਼ਾਦੀ ਹਾਸਲ ਕਰਨ ਲਈ ਫਾਂਸੀ ਦਾ ਰੱਸਾ ਚੁੰਮਿਆ। ਉਨਾਂ ਕਿਹਾ ਕਿ ਦੇਸ਼ ਹਮੇਸ਼ਾ ਇਨਾਂ ਸ਼ਹੀਦਾ ਦੀ ਕੁਰਬਾਨੀ ਨੂੰ ਯਾਦ ਰੱਖੇਗਾ। ਉਨਾਂ ਕਿਹਾ ਕਿ ਸਾਂਨੂੰ ਸਾਰਿਆਂ ਨੂੰ ਹੀ ਉਨਾਂ ਵੱਲੋਂ ਦਿਖਾਏ ਦੇਸ਼ ਭਗਤੀ ਦੇ ਜਜ਼ਬੇ ਨੂੰ ਬਰਕਰਾਰ ਰੱਖਣ ਅਤੇ ਉਨਾਂ ਦੇ ਸੁਪਨੇਆ ਦਾ ਭਾਰਤ ਬਣਾਉਣ ਦੀ ਸੋਂਹ ਚੁੱਕਣੀ ਚਾਹੀਦੀ ਹੈ। ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਨਰੇਸ਼ ਭਾਰਦਵਾਜ,ਬਲਾਕ ਸੰਮਤੀ ਚੇਅਰਮੈਨ ਗੁਰਦਿਆਲ ਸਿੰਘ ਭੁਲਾਰਾਈ ਅਤੇ ਬਲਾਕ ਕਾਂਗਰਸ ਪ੍ਰਧਾਨ ਸੰਜੀਵ ਬੁੱਗਾ ਨੇ ਕਿਹਾ ਕਿ ਅੱਜ ਦੇਸ਼ ਅਤੇ ਅਸੀਂ ਇਨਾਂ ਮਹਾਨ ਸ਼ਹੀਦਾਂ ਦੀ ਕੁਰਬਾਨੀਆਂ ਸਦਕਾ ਖੜਾਂ ਹੈ। ਸਾਂਨੂੰ ਹਮੇਸ਼ਾ ਉਨਾਂ ਦੇ ਦੱਸੇ ਮਾਰਗ ਤੇ ਚਲਨਾ ਚਾਹੀਦਾ ਹੈ। ਇਸ ਮੌਕੇ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ, ਪੀਪੀਸੀਸੀ ਦੇ ਸਾਬਕਾ ਸਕੱਤਰ ਮਨੀਸ਼ ਭਾਰਦਵਾਜ, ਸਾਬਕਾ ਕਾਂਗਰਸ ਪ੍ਰਧਾਨ ਅਸ਼ੋਕ ਪਰਾਸ਼ਰ, ਵਿਨੋਦ ਵਰਮਾਨੀ, ਮੀਡੀਆ ਐਡਵਾਈਜ਼ਰ ਗੁਰਜੀਤ ਪਾਲ ਵਾਲੀਆ, ਸਾਬਕਾ ਕੌਂਸਲਰ ਪਦਮ ਦੇਵ ਸੁਧੀਰ, ਵਿਕੀ ਸੂਦ, ਰਵਿੰਦਰ ਸੰਧੂ, ਅਸ਼ੋਕ ਡੀਲਕਸ, ਜਿੱਲਾ ਮਹਿਲਾ ਕਾਂਗਰਸ ਪ੍ਰਧਾਨ ਸਰਜੀਵਨ ਲਤਾ, ਜਿੱਲਾ ਪਰਿਸ਼ਦ ਮੈਂਬਰ ਨਿਸ਼ਾ ਰਾਣੀ,ਫਗਵਾੜਾ ਮਹਿਲਾ ਕਾਂਗਰਸ ਪ੍ਰਧਾਨ ਸੁਮਨ ਸ਼ਰਮਾ, ਸੀਤਾ ਦੇਵੀ,ਤ੍ਰਿਪਤਾ ਦੇਵੀ, ਕੁਸਮ ਸ਼ਰਮਾ, ਮਲਕੀਤ ਕੌਰ,ਬਲਜੀਤ ਕੌਰ ਬੁੱਟਰ, ਗੁਰਪ੍ਰੀਤ ਕੌਰ,ਅਵਿਨਾਸ਼ ਗੁਪਤਾ, ਸੁਖਵਿੰਦਰ ਸਿੰਘ ਕਾਲਾ ਸਰਪੰਚ,ਪ੍ਰਮੋਦ ਜੋਸ਼ੀ, ਵਿਜੈ ਬਸੰਤ ਨਗਰ, ਬੌਬੀ,ਧੀਰਜ,ਪ੍ਰੋ ਹਰਭਜਨ ਸਿੰਘ, ਜਗਜੀਤ ਬਿੱਟੂ,ਰਾਜੂ ਭਗਤਪੁਰਾ, ਕਮਲਜੀਤ ਸ਼ਿਵਪੁਰੀ,ਗੁਰਦੀਪ ਦੀਪਾ,ੳਮ ਪਰਕਾਸ਼ ਬਿੱਟੂ,ਸੁਖਪਾਲ ਸਿੰਘ ਬਨਿੰਗ ਚਾਚੋਕੀ, ਨਰਿੰਦਰ ਠੇਕੇਦਾਰ, ਅਮਰਜੀਤ, ਸੈਫੀ ਚੱਢਾ,ਜਵਾਏ ਉੱਪਲ਼, ਅਮਰਜੀਤ ਬਸੂਟਾ, ਸੰਜੀਵ ਟੀਟੂ ਗੁਰਦਿਆਲ ਸਿੰਘ,ਪਵਿੱਤਰ ਸਿੰਘ, ਸੋਹਣ ਸਿੰਘ,ਰਿੰਕੂ ਵਾਲੀਆ,ਰਾਜੂ ਪੰਚ,ਇੰਸਪੈਕਟਰ ਬਿਕਰਮ ਸਿੰਘ, ਹਰਸ਼ ਉਂਕਾਰ ਨਗਰ, ਭਾਗ ਮਲ ਕੌਂਸਲਰ ਮੁਹੱਲਾ,ਮੁਕੇਸ਼ ਭਾਟੀਆ ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन