ਕੋਵਿਡ ਰੋਕੋ ਤੀਬਰ ਮੁੰਹਿਮ ਤਹਿਤ ਵਾਰਡ ਨੰਬਰ 41 ਵਿਖੇ ਲਗਾਇਆ ਗਿਆ ਟੀਕਾਕਰਨ ਕੈਂਪ ਕੋਵਿਡ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾਈ ਇਹ ਮੁਹਿੰਮ ; ਡਾ ਕਮਲ ਕਿਸ਼ੋਰ


ਫਗਵਾੜਾ (ਧਰੁਵ ਕਲੂਚਾ) : ਸਿਵਲ ਸਰਜਨ ਕਪੂਰਥਲਾ ਡਾ ਸੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਨੇ ਕਰੋਨਾ ਵਰਗੇ ਮਾਰੂ ਵਾਇਰਸ ਨੂੰ ਹਰਾ ਕੇ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੋ ਤੀਬਰ ਟੀਕਾਕਰਨ ਮੁੰਹਿਮ ਛੇੜ ਦਿੱਤੀ ਹੈ ਅਤੇ ੲਿਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਿਵਲ ਹਸਪਤਾਲ ਫਗਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਦੀ ਯੋਗ ਅਗਵਾਈ ਹੇਠ ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਾਰਡ ਨੰਬਰ 41 ਮੁੱਹਲਾ ਭਗਤਪੁਰਾ ਵਿੱਖੇ ਸਿਹਤ ਕਰਮਚਾਰੀ ਵਲੋਂ ਸਮਾਜ ਸੇਵੀ ਡਾ ਰਮਨ ਸ਼ਰਮਾ ਦੀ ਸੁੱਚਜੀ ਦੇਖਰੇਖ ਹੇਠ ਕੋਵਿਡ ਰੋਕੋ ਤੀਬਰ ਟੀਕਾਕਰਨ ਕੈਂਪ ਲਗਾਇਆ ਗਿਆ ੲਿਸ ਸਬੰਧੀ ਡਾ ਕਮਲ ਕਿਸ਼ੋਰ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਲੋਕਾਂ ਨੂੰ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕੀਤੀਆ ਸਾਵਧਾਨੀਆਂ ਅਤੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਗਰੂਕ ਕਰਨ ਲਈ ੲਿੱਕ ਵਿਆਪਕ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਕੋਵਿਡ ਵਿਰੁੱਧ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਹਿੱਤ ਚਲਾੲੀ ਇਹ ਮੁਹਿੰਮ ਹੁਣ ਲੋਕਾ ਨੂੰ ਟੀਕਾਕਰਨ ਲੲੀ ਪ੍ਰੇਰਿਤ ਕਰਨ ਵਿੱਚ ਸਿਲਸਿਲੇਵਾਰ ਢੰਗ ਨਾਲ ਅੱਗੇ ਵੱਧ ਰਹੀ ਹੈ ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦਾ ਦੌਰਾ ਕਰ ਰਹੀਆ ਹਨ ਅਤੇ ਉੱਥੇ ਦੇ ਆਮ ਲੋਕਾਂ ਨੂੰ ਕੋਵਿਡ ਟੀਕਾਕਰਨ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਕੋਵਿਡ ਦੇ ਨਾਲ ਸੰਬੰਧਿਤ ਭਰਮ ਭੁਲੇਖਿਆਂ ਤੇ ਮਿੱਥਾ ਨੂੰ ਦੂਰ ਕੀਤਾ ਜਾ ਰਿਹਾ ਹੈ ਤਾ ਜੋ ਲੋਕਾ ਦੇ ਸਵਾਲਾ ਦੇ ਤਸੱਲੀਬਖ਼ਸ ਜਬਾਬ ਦੇ ਕੇ ਮੁੰਹਿਮ ਨੂੰ ਕਾਮਯਾਬ ਬਣਾੲਿਆ ਜਾ ਸਕੇ ਸਮਾਜ ਸੇਵੀ ਡਾ ਰਮਨ ਨੇ ਕਿਹਾ ਕਿ ਆਓ ਆਪਾਂ ਸਾਰੇ ਯਕੀਨੀ ਬਣਾਈਏ ਕਿ ਹਰੇਕ ਯੋਗ ਵਿਆਕਤੀ ੲਿਹ ਟੀਕਾ ਲਗਵਾਏ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਅਤੇ ਸਿਹਤਮੰਦ ਅਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਮੱਹਤਵਪੂਰਨ ਭੂਮਿਕਾ ਨਿ਼ਭਾ ਰਹੇ ਹਨ  ਅਤੇ ਸਿਹਤ ਵਿਭਾਗ ਦੀਆ ੲਿਨ੍ਹਾਂ ਕੋਸ਼ਿਸ਼ਾਂ ਵਿੱਚ ਲੋਕਾ ਨੂੰ ਅਪਣਾ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਏ.ਐਨ.ਐਮ. ਦਲਵੀਰ ਕੌਰ, ਏਕਤਾ ਰਾਣੀ , ਨੇਹਾ ਕੰਪਿਊਟਰ ਐਪਲੀਕੇਸਨ , ਹਰਦੀਪ ਕੌਰ , ਆਂਗਨਵਾੜੀ ਵਰਕਰ ਆਦਿ ਵਲੋਂ  40 ਦੇ ਕਰੀਬ ਲੋਕਾ ਨੂੰ ਕੋਵਿਡ ਰੋਕੋ ਟੀਕੇ ਲਗਾਏ ਗਏ ਇਸ ਮੌਕੇ ਸੁਰਿੰਦਰ ਮਰਵਾਹਾ , ਸ਼ਿਵ ਰੂੰਦਰਾ , ਸੋਹਣ ਸਿੰਘ , ਆਸ਼ੂ ਮਰਵਾਹਾ , ਕਿਸ਼ਨ ਕੁਮਾਰ , ਸੋਨੂੰ , ਸੁਦੇਸ਼ ਚੋਪੜਾ , ਨਰੇਸ਼ ਕੁਮਾਰ , ਕੁਲਵਿੰਦਰ , ਅਮਰੀਕ ਸਿੰਘ ਨੀਲਾ , ਆਦਿ ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन