ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਨਰਜੋਤ ਵਲੋਂ ਅਰੰਭੇ ਮਿਸ਼ਨ ਨੂੰ ਦੱਸਿਆ ਸਲਾਘਾਯੋਗ * ਡਾ. ਰਾਜਨ ਆਈ ਕੇਅਰ ਦੀਆਂ ਵਿਸ਼ਵ ਪੱਧਰੀ ਸੇਵਾਵਾਂ ਨੂੰ ਵੀ ਸਰਾਹਿਆ


ਫਗਵਾੜਾ 23 ਅਪ੍ਰੈਲ (ਧਰੁਵ ਕਲੂਚਾ) ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੁਨਰਜੋਤ ਵੈਲਫਅਰ ਸੁਸਾਇਟੀ ਆਰੰਭੇ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਦੀ ਸ਼ਲਾਘਾ ਕੀਤੀ ਹੈ । ਉਹਨਾਂ ਡਾ. ਰਾਜਨ ਆਈ ਕੇਅਰ ਅੱਖਾਂ ਦਾ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੀ ਨਵੀਂ ਉਸਾਰੀ ਇਮਾਰਤ ਵਿਖੇ ਫੇਰੀ ਦੌਰਾਨ ਡਾ. ਸੀਮਾ ਰਾਜਨ ਅਤੇ ਡਾਕਟਰ ਐਸ. ਰਾਜਨ ਵਲੋਂ ਇਲਾਕੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵਰਲਡ ਕਲਾਸ ਅਤੀ ਆਧੂਨਿਕ ਸੇਵਾਵਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਵਿਧਾਇਕ ਧਾਲੀਵਾਲ ਨੇ ਕਿਹਾ ਕਿ ਪੁਨਰਜੋਤ ਸੁਸਾਇਟੀ ਦੇ ਅੰਤਰ ਰਾਸ਼ਟਰੀ ਕੋਆਰਡੀਨੇਟਰ ਅਸ਼ੋਕ ਮਹਿਰਾ ਵਲੋਂ ਡਾਕਟਰ ਰਾਜਨ ਆਈ ਕੇਅਰ ਦੇ ਨਾਲ ਸਾਂਝੇ ਤੌਰ ਤੇ ਚਲਾਇਆ ਜਾ ਰਿਹਾ ‘ਹਨੇਰੇ ਤੋਂ ਚਾਨਣ ਵੱਲ’ ਮਿਸ਼ਨ ਲੋੜਵੰਦ ਮਰੀਜ਼ਾਂ ਲਈ ਬਹੁਤ ਹੀ ਲਾਹੇਵੰਦ ਹੈ। ਕਿਉਂਕਿ ਕਿਸੇ ਨੂੰ ਅੱਖਾਂ ਦੀ ਰੌਸ਼ਨੀ ਦਾ ਤੌਹਫਾਂ ਪ੍ਰਦਾਨ ਕਰਨਾ ਮਹਾਨ ਕਾਰਜ ਹੈ । ਡਾ. ਐਸ. ਰਾਜਨ ਨੇ ਦੱਸਿਆ ਕਿ ਕੋਵਿਡ-19 ਦੇ ਚਲਦਿਆ ਸਰਕਾਰ ਵਲੋਂ ਆਈ ਕੈਂਪ ਆਯੋਜਿਤ ਕਰਨ ਦੀ ਮਨਾਹੀ ਹੋਣ ਕਰਕੇ ਬਹੁਤ ਸਾਰੇ ਚਿੱਟੇ ਮੋਤੀਏ ਦੇ ਲੋੜਵੰਦ ਮਰੀਜ਼ ਲੰਬੇ ਸਮੇਂ ਤੋਂ ਆਪਰੇਸ਼ਨਾਂ ਦੀ  ਇੰਤਜਾਰ ਕਰ ਰਹੇ ਸਨ । ਜਿਸ ਨੂੰ ਮੁੱਖ ਰੱਖਦੇ ਹੋਏ ਪੁਨਰਜੋਤ ਸੰਸਥਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੇ ਚਿੱਟੇ ਮੋਤੀਏ ਦੇ ਆਪਰੇਸ਼ਨ ਹਸਪਤਾਲ ਵਿਖੇ ਫਰੀ ਕੀਤੇ ਜਾ ਰਹੇ ਹਨ । ਇਸ ਨਾਲ  ਇਲਾਕੇ ਦੇ ਲੋੜਵੰਦ ਮਰੀਜ਼ਾਂ ਨੂੰ ਬਹੁਤ ਲਾਭ ਮਿਲ ਰਿਹਾ ਹੈ । ਉਹਨਾਂ ਦੱਸਿਆ ਕਿ ਨਵੇਂ ਹਸਪਤਾਲ ਦੀ ਉਸਾਰੀ ਅੱਖਾਂ ਦੇ ਇਲਾਜ਼ ਲਈ ਲੋੜੀਂਦੇ ਐਸ.ਓ.ਪੀ ਦੇ ਅਨੁਸਾਰ ਕੀਤੀ ਗਈ ਹੈ । ਇਸ ਮੌਕੇ ਡਾਕਟਰ ਸੀਮਾ ਰਾਜਨ ਵਲੋਂ ਵਿਧਾਇਕ ਧਾਲੀਵਾਲ ਅਤੇ ਉਹਨਾਂ ਦੇ ਨਾਲ ਪਹੁੰਚੇ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਨਰੇਸ਼ ਭਾਰਦਵਾਜ, ਸੀਨੀਅਰ ਕਾਂਗਰਸੀ ਆਗੂ ਵਿਨੋਦ ਵਰਮਾਨੀ ਦਾ ਹਸਪਤਾਲ ਵਿਖੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन