ਪੰਜਾਬ ਸਰਕਾਰ ਦੀ ਲਾਪਰਵਾਹੀ ਦੇ ਚਲਦਿਆਂ ਜਨਤਾ ਨੂੰ ਨਹੀਂ ਮਿਲ ਰਿਹਾ ਸਰਕਾਰੀ ਸਕੀਮਾ ਦਾ ਲਾਭ - ਅਰੁਣ ਖੋਸਲਾ * ਲੋਕਾਂ ਨੂੰ ਨਹੀਂ ਦਿੱਤੇ ਜਾ ਰਹੇ ਸਮਾਰਟ ਕਾਰਡ


ਫਗਵਾੜਾ 7 ਮਈ (ਧਰੁਵ ਕਲੂਚਾ) ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਲੋੜਵੰਦਾਂ ਦੇ ਸਮਾਰਟ ਕਾਰਡ ਜਾਰੀ ਨਾ ਕੀਤੇ ਜਾਣ ਨਾਲ ਸੂਬੇ ਦੀ ਜਨਤਾ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾ ਦਾ ਲਾਭ ਲੈਣ ਤੋਂ ਵਾਂਝੀ ਹੋ ਰਹੀ ਹੈ। ਇਹ ਗੱਲ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਇੱਥੇ ਕਹੀ। ਉਹਨਾਂ ਕਿਹਾ ਕਿ ਸਮਾਰਟ ਕਾਰਡ ਨਾ ਮਿਲਣ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਹੋ ਰਹੀ ਹੈ। ਕੋਵਿਡ-19 ਦੇ ਸਮੇਂ ਵਿਚ ਜਦੋਂ ਆਯੁਸ਼ਮਾਨ ਭਾਰਤ ਸਿਹਤ ਸੁਰੱਖਿਆ ਬੀਮਾ ਸਕੀਮ ਤਹਿਤ ਪੰਜ ਲੱਖ ਰੁਪਏ ਦੇ ਫਰੀ ਇਲਾਜ ਦੀ ਸੁਵਿਧਾ ਜੋ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ, ਇਸ ਸਕੀਮ ਦਾ ਲਾਭ ਹਰ ਲੋੜਵੰਦ ਤਕ ਪਹੁੰਚਣਾ ਚਾਹੀਦਾ ਹੈ ਪਰ ਬਹੁਤ ਸਾਰੇ ਲੋਕ ਸਮਾਰਟ ਕਾਰਡ ਨਾ ਹੋਣ ਦੀ ਵਜ੍ਹਾ ਨਾਲ ਇਸ ਲਾਭ ਤੋਂ ਵਾਂਝੇ ਹਨ। ਜਦਕਿ ਨਾਲ ਲਗਦੇ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ ਕਸ਼ਮੀਰ ਵਿਚ ਸਮਾਰਟ ਕਾਰਡ ਉੱਥੋਂ ਦੀਆਂ ਸਰਕਾਰਾਂ ਵਲੋਂ ਲੋਕਾਂ ਨੂੰ ਅਸਾਨੀ ਨਾਲ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸਮਾਰਟ ਕਾਰਡ ਹੋਣ ਨਾਲ ਆਟਾ-ਦਾਲ ਸਕੀਮ ਅਤੇ ਬੀਮਾ ਯੋਜਨਾ ਦਾ ਲਾਭ ਲੈਣ ਲਈ ਕਿਸੇ ਹੋਰ ਵੱਖਰੇ ਕਾਰਡ ਦੀ ਲੋੜ ਨਹੀਂ ਹੈ ਇਸ ਲਈ ਕੈਪਟਨ ਸਰਕਾਰ ਜਲਦੀ ਤੋਂ ਜਲਦੀ ਹਰ ਲੋੜਵੰਦ ਨੂੰ ਸਮਾਰਟ ਕਾਰਡ ਜਾਰੀ ਕਰੇ। ਇਸ ਦੌਰਾਨ ਉਹਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਹਨਾਂ ਦੇ ਨੀਲੇ ਕਾਰਡ ਬਣੇ ਹੋਏ ਹਨ ਉਹ ਕਿਸੇ ਵੀ ਕੰਮ ਵਾਲੇ ਦਿਨ ਸਰਕਾਰੀ ਲਾਇਬ੍ਰੇਰੀ ਹਾਲ ਵਿਚ ਜਾ ਕੇ ਆਪਣੇ ਅਧਾਰ ਕਾਰਡ ਰਾਹੀਂ ਸਿਹਤ ਬੀਮਾ ਯੋਜਨਾ ਦਾ ਕਾਰਡ ਅਪਲਾਈ ਕਰ ਸਕਦੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन