ਵਾਰਡ ਨੰਬਰ 15 ਵਿੱਚ ਸਿਹਤ ਵਿਭਾਗ ਨੇ ਲਗਾਇਆ ਤੀਸਰਾ ਵੈਕਸੀਨੇਸ਼ਨ ਕੈਂਪ , 50 ਲੋਕਾਂ ਨੇ ਲਗਵਾਈ ਕਰੋਨਾ ਵੈਕਸੀਨ


ਫਗਵਾੜਾ : (ਧਰੁਵ ਕਲੂਚਾ) ਵਾਰਡ ਨੰਬਰ 15  ਵਿੱਚ ਸਿਵਲ ਹਸਪਤਾਲ ਫਗਵਾੜਾ  ਦੇ ਸਹਿਯੋਗ ਵਲੋਂ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਫਗਵਾੜਾ ਸਹਿਰੀ  ਗੁਰਜੀਤ ਪਾਲ  ਵਾਲਿਆ  ਦੇ ਦਫ਼ਤਰ ਵਿੱਚ ਕੋਰੋਨਾ ਵੈਕਸੀਨੇਸ਼ਨ ਦੇ ਤਹਿਤ ਕੈਂਪ ਲਗਾਇਆ ਗਿਆ ।ਕੈਂਪ ਦੇ ਦੌਰਾਨ ਗੁਰਜੀਤ ਪਾਲ  ਵਾਲੀਆ ਅਤੇ ਪਰਮਜੀਤ ਕੌਰ ਵਾਲੀਆ  ਨੇ  ਵਿਧਾਇਕ ਬਲਵਿੰਦਰ ਸਿੰਘ  ਧਾਲੀਵਾਲ  ( ਰਿਟਾਇਰਡ ਆਈਏਐਸ ) ਦਾ ਵਿਸ਼ੇਸ਼ ਰੂਪ ਵਿੱਚ ਵਾਰਡ ਵਿਚ ਤੀਸਰਾ ਕੈਂਪ ਲਗਵਾਉਣ ਤੇ ਧੰਨਵਾਦ ਕੀਤਾ ।ਉਹਨਾਂ ਕਿਹਾ ਕਿ  ਧਾਲੀਵਾਲ ਸਾਹਿਬ ਵਾਰਡ  ਨੰ 15 ਵਿੱਚ ਸੇਨੇਟਾਇਜਰ, ਫੋਗ ਸਪਰੇਅ, ਵੈਕਸੀਨ ਟੀਕਾ ਆਦਿ ਟੀਮਾਂ ਭੇਜ ਕੇ ਸਾਡੇ ਵਾਰਡ ਦੇ ਨਾਗਰਿਕਾਂ ਦੀ ਤੰਦਰੁਸਤੀ ਲਈ ਉਪਰਾਲੇ ਕਰਦੇ ਹਨ । ਸਾਡੇ ਵਿਧਾਇਕ ਦਾ ਇਕੋ ਇਕ ਉਦੇਸ਼  ਕਿ  ਫਗਵਾੜੇ ਦੇ ਹਰ ਵਾਰਡ , ਹਰ ਪਿੰਡ ਦੇ ਲੋਕਾਂ ਨੂੰ ਕੋਈ ਪਰੇਸਾਨੀ ਨਾ ਆਣ ਦਇਐ ।ਫਗਵਾੜਾ ਖੁਸ਼ਹਾਲ ਰਹੇ,ਤੰਦਰੁਸਤ ਰਹੇ। ਵਾਲੀਆ  ਨੇ ਕਿਹਾ ਕਿ ਉਹਨਾਂ ਨੇ ਅਤੇ ਪਰਮਜੀਤ ਕੌਰ ਵਾਲੀਆ ਨੇ ਵੀ ਕੋਰੋਨਾ ਵੈਕਸੀਨ ਟੀਕਾ  ਲਗਵਾਇਆ  ਹੈ ਅਤੇ ਅਸੀ ਪੂਰੀ  ਤਰਾਂ ਤੰਦੁਰੁਸਤ ਹਾਂ । ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਵੈਕਸੀਨੇਸ਼ਨ  ਦੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ  ਇਸ ਮੌਕੇ ਵਾਲੀਆ ਨੇ ਕਿਹਾ ਕਿ ਅਜ ਫਗਵਾੜਾ ਸਿਵਲ ਹਸਪਤਾਲ ਦੀ ਟੀਮ ਨੇ 18 ਤੋਂ 44 ਸਾਲਾਂ ਦੇ ਲੋਕਾਂ ਅਤੇ 45 ਸਾਲ ਤੋਂ ਉਪਰ ਦੇ ਲੋਕਾਂ ਨੂੰ ਵੈਕਸੀਨ ਟੀਕਾ ਲਗਵਾਏ ।ਇਸ ਮੋਕੇ ਤੇ  ਅਸੋਕ ਵਧਵਾ, ਡਿੰਪੀ ਪ੍ਰਭਾਕਰ, ਰਾਜੀਵ ਸਰਮਾ ਘੁੱਗਾ,  ਰਾਹੁਲ ਵਾਲੀਆ ਪ੍ਰਧਾਨ ਵਾਰਡ ਨੰਬਰ 15 , ਗੋਪਾਲ ਉਪਲ,ਅੰਕੁਸ ਪ੍ਰਭਾਕਰ ,ਰਾਜੂ  ਵਧਵਾ,ਰੋਮੀ ਵਧਵਾ,ਜਸਵੀਰ ਮਾਹੀ ਪੰਜਾਬੀ ਗਾਇਕ,  ਸੋਨੂੰ ਕਨੌਜੀਆ, ਛੀਨਾ ਗਿੱਲ, ਧਿਮਾਂਸੂ ਉਪਲ, ਨਵਨੀਤ ਵਾਲੀਆ,ਸੀਮਾ ਵਧਵਾ, ਦਿਸ਼ਾ ਵਾਲੀਆ, ਸਵਿਤਾ ਉਪਲ,ਪਿੰਕੀ ਉਪਲ,ਦਲਜੀਤ ਕੌਰ ਬਸਰਾ  ਆਦਿ  ਮੌਜੂਦ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन