ਵਿਧਾਇਕ ਧਾਲੀਵਾਲ ਦੇ ਇਸ਼ਾਰੇ ਤੇ ਨਹੀਂ ਕੀਤੀ ਜਾ ਰਹੀ ਸ਼ਹਿਰ ਦੇ ਲੋੜਵੰਦਾਂ ਨੂੰ ਕੇਂਦਰ ਦੀ ਭੇਜੀ ਕਣਕ ਦੀ ਵੰਡ - ਅਰੁਣ ਖੋਸਲਾ * 18+ ਦੇ ਨਾਗਰਿਕਾਂ ਨੂੰ ਫਰੀ ਵੈਕਸੀਨ ਕੇਂਦਰ ਦਾ ਇਤਿਹਾਸਕ ਫੈਸਲਾ


ਫਗਵਾੜਾ 9 ਜੂਨ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਇਸ਼ਾਰੇ ਤੇ ਕੇਂਦਰ ਸਰਕਾਰ ਵਲੋਂ ਸ਼ਹਿਰ ਦੇ ਕੋਵਿਡ-19 ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਭੇਜੀ 10/10 ਕਿਲੋ ਫਰੀ ਕਣਕ ਦੀ ਵੰਡ ਨਾ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਮੋਦੀ ਸਰਕਾਰ ਨੇ ਜਿੱਥੇ ਦੀਵਾਲੀ ਤੱਕ ਦੇਸ਼ ਦੇ 80 ਕਰੋੜ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ ਉੱਥੇ ਹੀ ਹਰੇਕ ਪਰਿਵਾਰ ਨੂੰ 10 ਕਿੱਲੋ ਫਰੀ ਕਣਕ ਵੀ ਭਿਜਵਾਈ ਹੈ। ਹਲਕਾ ਵਿਧਾਨਸਭਾ ਫਗਵਾੜਾ ਦੇ ਪੇਂਡੂ ਇਲਾਕਿਆਂ ‘ਚ ਫੂਡ ਸਪਲਾਈ ਵਿਭਾਗ ਵਲੋਂ ਇਸ ਕਣਕ ਦੀ ਵੰਡ ਕੀਤੀ ਜਾ ਰਹੀ ਹੈ ਪਰ ਸ਼ਹਿਰੀ ਵਾਰਡਾਂ ‘ਚ ਕਣਕ ਦੀ ਵੰਡ ਨਾ ਹੋਣ ਨਾਲ ਲੋੜਵੰਦ ਪਰਿਵਾਰ ਕੇਂਦਰ ਸਰਕਾਰ ਦੀ ਇਸ ਸੁਵਿਧਾ ਦੇ ਲਾਭ ਤੋਂ ਵਾਂਝੇ ਹਨ। ਉਹਨਾਂ ਜਿੱਥੇ ਸ਼ਹਿਰ ’ਚ ਕਣਕ ਦੀ ਵੰਡ ਤੁਰੰਤ ਸ਼ੁਰੂ ਕਰਨ ਦੀ ਫੂਡ ਸਪਲਾਈ ਵਿਭਾਗ ਤੋਂ ਮੰਗ ਕੀਤੀ ਉੱਥੇ ਹੀ ਮੋਦੀ ਸਰਕਾਰ ਵਲੋਂ ਦੀਵਾਲ ਤੱਕ 80 ਕਰੋੜ ਪਰਿਵਾਰਾਂ ਨੂੰ ਹਰ ਮਹੀਨੇ ਫਰੀ ਰਾਸ਼ਨ ਦੇਣ ਦੇ ਨਾਲ ਹੀ 18+ ਉਮਰ ਦੇ ਹਰ ਨਾਗਰਿਕ ਨੂੰ ਕੋਵਿਡ ਵੈਕਸੀਨ ਫਰੀ ਲਗਾਉਣ ਦੇ ਕੀਤੇ ਐਲਾਨ ਨੂੰ ਇਤਹਾਸਿਕ ਦੱਸਦਿਆਂ ਤਹਿ ਦਿਲੋਂ ਸ਼ਲਾਘਾ ਕੀਤੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन