ਪਾਵਰਕਾਮ ਨੇ ਵਾਰਡ ਨੰਬਰ 7 ‘ਚ 350 ਖਪਤਕਾਰਾਂ ਨੂੰ ਸਬਸਿਡੀ ਰੇਟ ਤੇ ਦਿੱਤੇ ਐਲ.ਈ.ਡੀ. ਬੱਲਬ * ਬਿਜਲੀ ਦੇ ਬਿਲਾਂ ਤੋਂ ਪਰੇਸ਼ਾਨ ਖਪਤਕਾਰਾਂ ਲਈ ਸੁਨਿਹਰੀ ਮੌਕਾ - ਮੁਕੇਸ਼ ਭਾਟੀਆ


ਫਗਵਾੜਾ 7 ਜੂਨ (ਧਰੁਵ ਕਲੂਚਾ) ਸ਼ਹਿਰ ਦੇ ਵਾਰਡ ਨੰਬਰ 7 ਵਿਖੇ ਪਾਵਰਕਾਮ ਵਲੋਂ ਐਕਸ.ਈ.ਐਨ. ਰਜਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਮ ਲੋਕਾਂ ਨੂੰ ਬਿਜਲੀ ਦੀ ਬਚਤ ਪ੍ਰਤੀ ਜਾਗਰੁਕ ਕਰਦੇ ਹੋਏ ਐਲ.ਈ.ਡੀ. ਬੱਲਬ ਕੰਟਰੋਲ ਰੇਟ ਤੇ ਦਿੱਤੇ ਗਏ। ਵਾਰਡ ਦੇ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਦੇ ਉਪਰਾਲੇ ਸਦਕਾ ਪਾਵਰਕਾਮ ਦੇ ਐਸ.ਡੀ.ਓ. ਅਮਰਪ੍ਰੀਤ ਸਿੰਘ ਨੇ ਮੁਹਿਮ ਦਾ ਸ਼ੁੱਭ ਆਰੰਭ ਕੀਤਾ। ਇਸ ਦੌਰਾਨ ਇਕ ਖਪਤਕਾਰਾਂ ਜਿਸ ਨੂੰ 200 ਯੁਨਿਟ ਫਰੀ ਬਿਜਲੀ ਦੀ ਸਹੂਲਤ ਮਿਲ ਰਹੀ ਹੈ, ਉਸ ਨੂੰ 30 ਰੁਪਏ ਵਿਚ ਦੋ ਐਲ.ਈ.ਡੀ. ਬਲੱਬ ਅਤੇ ਹੋਰਨਾਂ ਨੂੰ 60 ਰੁਪਏ ਵਿਚ ਦੋ ਐਲ.ਈ.ਡੀ. ਬੱਲਬ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਐਲ.ਈ.ਡੀ. ਬੱਲਬ ਲੈਣ ਲਈ ਖਪਤਕਾਰ ਪਾਸੋਂ ਇਕ ਸਵੈ ਘੋਸ਼ਣਾ ਪੱਤਰ ਲਿਆ ਜਾਂਦਾ ਹੈ ਜਿਸ ਅਨੁਸਾਰ ਸਬਸਿਡੀ ਉੱਪਰ ਲਏ ਗਏ ਐਲ.ਈ.ਡੀ. ਬੱਲਬਾਂ ਨੂੰ ਵੇਚਿਆ ਨਹੀਂ ਜਾ ਸਕਦਾ। ਇਸ ਸਕੀਮ ਦਾ ਇਕ ਵਾਰ ਲਾਭ ਪ੍ਰਾਪਤ ਕਰਨ ਵਾਲਾ ਖਪਤਕਾਰ ਦੁਬਾਰਾ ਲਾਭ ਲੈਣ ਦਾ ਪਾਤਰ ਨਹੀਂ ਹੋਵੇਗਾ। ਉਹਨਾਂ ਵਾਰਡ ਵਾਸੀਆਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਐਲ.ਈ.ਡੀ. ਬਲਬਾਂ ਰਾਹੀਂ ਬਿਜਲੀ ਦੀ ਕਾਫੀ ਹੱਦ ਤਕ ਬਚਤ ਕੀਤੀ ਜਾ ਸਕਦੀ ਹੈ। ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਮਹਿਕਮੇ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਵਾਰਡ ਦੇ 350 ਖਪਤਕਾਰਾਂ ਨੂੰ ਨਿਯਮਾਂ ਅਨੁਸਾਰ ਦੋ ਐਲ.ਈ.ਡੀ. ਬੱਲਬ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਜਿਹੜੇ ਖਪਤਕਾਰ ਜਿਆਦਾ ਬਿਜਲੀ ਦੇ ਬਿਲ ਆਉਣ ਨਾਲ ਪਰੇਸ਼ਾਨ ਹਨ ਉਹਨਾਂ ਨੂੰ ਐਲ.ਈ.ਡੀ. ਬੱਲਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਮਹਿਕਮੇ ਦੀ ਇਸ ਸਕੀਮ ਦਾ ਲਾਭ ਉਠਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੇ ਖਪਤਕਾਰ ਕਿਸੇ ਕਾਰਨ ਸੁਵਿਧਾ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹੋਣ ਉਹ ਉਹਨਾਂ ਨਾਲ ਸੰਪਰਕ ਕਰ ਸਕਦੇ ਹਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन