ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਸਹਿਯੋਗ ਨਾਲ ਬਲੱਡ ਬੈਂਕ ‘ਚ ਮਨਾਇਆ ਨਸ਼ਾ ਵਿਰੋਧੀ ਦਿਵਸ


ਫਗਵਾੜਾ 27 ਜੂਨ (ਧਰੁਵ ਕਲੂਚਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਵਿਖੇ ਹਰ ਸਾਲ ਦੀ ਤਰ੍ਹਾਂ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਵਿਸ਼ੇਸ਼ ਸਹਿਯੋਗ ਨਾਲ ਆਯੋਜਿਤ ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਡੀ.ਐਸ.ਪੀ. ਫਗਵਾੜਾ ਸ੍ਰ. ਪਰਮਜੀਤ ਸਿੰਘ ਨੇ ਸ਼ਿਰਕਤ ਕੀਤੀ। ਸਮਾਗਮ ਦਾ ਸ਼ੁੱਭ ਆਰੰਭ ਮੁੱਖ ਮਹਿਮਾਨ ਵਲੋਂ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ। ਲਾਇਨਜ ਕਲੱਬ ਫਗਵਾੜਾ ਡਾਇਮੰਡ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸੈਣੀ ਅਤੇ ਸਾਬਕਾ ਪ੍ਰਧਾਨ ਲਾਇਨ ਕਮਲ ਪਾਹਵਾ ਨੇ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਬਲੱਡ ਬੈਂਕ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਨੇ ਸੈਮੀਨਾਰ ਦੀ ਅਰੰਭਤਾ ਕਰਦਿਆਂ ਦੱਸਿਆ ਕਿ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦਾ ਥੀਮ ‘ਸ਼ੇਅਰ ਫੈਕਟਸ ਆਨ ਡਰੱਗਜ਼, ਸੇਵ ਲਾਈਵਜ਼’ ਭਾਵ ਨਸ਼ੇ ਦੀ ਅਸਲੀਅਤ ਲੋਕਾਂ ਨਾਲ ਸਾਂਝੀ ਕਰੋ, ਜ਼ਿੰਦਗੀ ਬਚਾਓ ਸੀ। ਵੱਖ ਬੁਲਾਰਿਆਂ ਨੇ ‘ਨਸ਼ਿਆਂ ਲਈ ਦੋਸ਼ੀ ਕੌਣ ਹੈ’ ਵਿਸ਼ੇ ਨੂੰ ਮੁੱਖ ਰਖਦਿਆਂ ਆਪਣੇ ਵਢਮੁੱਲੇ ਵਿਚਾਰ ਪੇਸ਼ ਕੀਤੇ। ਉਹਨਾਂ ਮਾਤਾ-ਪਿਤਾ, ਦੋਸਤਾਂ-ਮਿੱਤਰਾਂ ਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬਚਪਨ ਤੋਂ ਜਵਾਨੀ ਦੀ ਦਹਿਲੀਜ਼ ਤੱਕ ਆਪਣੇ ਪਿਆਰਿਆਂ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਜੀਵਨ ਦੇ ਤਨਾਅ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਪੜ੍ਹੇ ਲਿਖੇ ਨੌਜਵਾਨਾਂ ਲਈ ਰੁਜਗਾਰ ਪੈਦਾ ਕਰਨ ਦੇ ਉਪਰਾਲੇ ਕਰਨ। ਇਸ ਮੌਕੇ ਟੀ.ਡੀ. ਚਾਵਲਾ, ਸਮਾਜ ਸੇਵਕ ਵਿਨੋਦ ਮੜੀਆ, ਜਸਪ੍ਰੀਤ ਸਿੰਘ, ਅਮਰਜੀਤ ਜੈਰਥ ਤੋਂ ਇਲਾਵਾ ਮੋਹਨ ਲਾਲ ਤਨੇਜਾ, ਅਮਰਜੀਤ ਪਿ੍ਰੰਸ, ਮੁਕੇਸ਼ ਕੁਮਾਰ, ਇੰਦਰਜੀਤ ਸਪਰਾ, ਰੂਪ ਲਾਲ ਅਤੇ ਵਿਸ਼ਵਾਮਿੱਤਰ ਸ਼ਰਮਾ ਆਦਿ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन