ਅੇਮ ਐਲ ਏ ਧਾਲੀਵਾਲ ਨੇ ਇਕਾਂਤਵਾਸ ਹੋਏ ਮਰੀਜਾਂ ਲਈ ਭੇਂਟ ਕੀਤੇ ਦੋ ਏਸੀ ਹਲਕਾ ਵਾਸੀਆਂ ਦੀ ਸੁਵਿਧਾ ਲਈ ਸਿਵਲ ਹਸਪਤਾਲ ਵਿਖੇ ਬਣਨਗੀਆਂ ਦੋ ਸ਼ੈੱਡਾਂ



ਫਗਵਾੜਾ : (ਧਰੁਵ ਕਲੂਚਾ) ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਆਪਣੇ ਹਲਕੇ ਵਿਚ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਪ੍ਰਤੀ ਹੀ ਨਹੀ ਬਲਕਿ ਹਲਕਾ ਵਾਸੀਆਂ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਵੀ ਜਾਣੇ ਜਾਂਦੇ ਹਨ।ਕੋਰੋਨਾ ਮਹਾਮਾਰੀ ਦੀ ਦੁਜੀ ਲਹਿਰ ਦੌਰਾਨ ਆਪਣੇ ਘਰਾ ਵਿਚ ਇਕਾਂਤਵਾਸ ਹੋਏ ਮਰੀਜ਼ਾਂ ਲਈ ਰਾਸ਼ਨ ਕਿੱਟਾਂ, ਕੋਰੋਨਾ ਜਾਂਚ ਕਿੱਟਾਂ, ਟੀਕਾਕਰਨ ਕੈਂਪ ਆਯੋਜਨ, ਕੋਰੋਨਾ ਜਾਂਚ ਕੈਂਪਾਂ ਦਾ ਆਯੌਜਨ ਕਰਕੇ ਉਨ੍ਹਾ ਨੇ ਆਪ ਨਿਗਰਾਨੀ ਕੀਤੀ ਤਾਜੋ ਹਲਕਾ ਫਗਵਾੜਾ ਦਾ ਕੋਈ ਵਸਨੀਕ ਵੀ ਇਸ ਮੁਸ਼ਕਿਲ ਘੜੀ ਵਿਚ ਮਾਣਯੋਗ ਕੈਪਟਨ ਅਮਰਿੰਦਰ ਸਿੰਘ ਵਲੋਂ ਭੇਜੀਆਂ ਜਾ ਰਹੀਆਂ ਸਹੂਲਤਾ ਤੋ ਵਾਂਝਾ ਨਾ ਰਹੇ।ਇਸੇ ਲੜੀ ਤਹਿਤ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਇਕਾਂਤਵਾਸ ਹੋਏ ਮਰੀਜ਼ਾਂ ਦੇ ਇਕਾਂਤਵਾਸ ਸੈਂਟਰ ਵਿਚ ਲਗਾਉਣ ਲਈ ਦੋ ਏਸੀ ਭੇਂਟ ਕੀਤੇ ਗਏ।ਸਿਵਲ ਹਸਪਤਾਲ ਫਗਵਾੜਾ ਦਾ ਦੌਰਾ ਕਰਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਦੇਖਿਆ ਕਿ ਹਸਪਤਾਲ ਵਿਚ ਕੋਰੋਨਾ ਜਾਂਚ ਕਰਵਾਉਣ ਆਉਣ ਵਾਲੇ ਅਤੇ ਪਰਚੀ ਕਟਵਾਉਣ ਵਾਲੇੇ ਸ਼ਹਿਰ ਵਾਸੀਆਂ ਨੂੰ ਕੜਕਦੀ ਧੁੱਪ ਵਿਚ ਖੜਾ ਹੋਣਾ ਪੈ ਰਿਹਾ ਸੀ ।ਹਲਕਾ ਵਾਸੀਆਂ ਦੀ ਇਸ ਦਰਪੇਸ਼ ਮੁਸਕਿਲ ਨੁੰ ਦੇਖਦੇ ਹੋਏ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਮੌਕੇ ਤੇ ਅਧਿਕਾਰੀਆਂ ਨੂੰ ਬੁਲਾਇਆ ਅਤੇ ਸਿਵਲ ਹਸਪਤਾਲ ਫਗਵਾੜਾ ਵਿਖੇ ਦੋ ਸ਼ੈੱਡਾਂ ਬਣਵਾਉਣ ਦੀ ਵਿਉਂਤਬੰਦੀ ਕੀਤੀ।ਆਪਣੇ ਸੰਬੌਧਨ ਵਿਚ ਉਨ੍ਹਾਂ ਦਸਿਆ ਕਿ ਸੂਬੇ ਦੀ ਕਾਂਗਰਸ ਸਰਕਾਰ ਦਾ ਇਕੋ ਮੰਤਵ ਸੂਬੇ ਦੇ ਲੋਕਾਂ ਦੀਆਂ ਸਮਸਿਆਵਾ ਦਾ ਹਲ ਕਰਨਾ ਹੈ।ਸਿਵਲ ਹਸਪਤਾਲ ਫਗਵਾੜਾ ਵਿਚ ਇਲਾਜ਼ ਕਰਵਾਉਣ ਲਈ ਆ ਰਹੇ ਮਰੀਜਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦੇ ਹੋਏ ਤੁੰਰਤ ਵਿੳਂਤਬੰਦੀ ਕਰਕੇ ਦੋ ਸ਼ੈੱਡਾਂ ਲਗਵਾਉਣ ਦਾ ਇੰਤਜਾਮ ਕਰ ਦਿਤਾ ਹੈ।ਤਾਜੋ ਸਿਵਲ ਹਸਪਤਾਲ ਆਉਣ ਵਾਲਾ ਕੋਈ ਵੀ ਹਲਕਾ ਵਾਸੀ ਕੜਕਦੀ ਧੁੱਪ ਤੋਂ ਬਚ ਸਕੇ।ਵਿਧਾਇਕ ਧਾਲੀਵਾਲ ਨੇ ਕਿਹਾ ਕਿ ਹਲਕਾ ਵਾਸੀਆਂ ਦੀਆਂ ਸਮਸਿਆਵਾ ਹਲ ਹੋਣ ਤੋਂ ਬਾਦ ਲੋਕਾਂ ਦੇ ਚਿਹਰਿਆਂ ਤੇ ਜੋ ਖੁਸ਼ੀ ਆਉਂਦੀ ਹੈ ਲੋਕਾਂ ਨੂੰ ਜੋ ਰਾਹਤ ਮਿਲਦੀ ਹੈ।ਉਹ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ।ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਇਸੇ ਤਰਾ ਹਲਕਾ ਵਾਸੀਆਂ ਦੀਆਂ ਸਮਸਿਆਵਾ ਦਾ ਹਲ ਕਰਕੇ ਸੇਵਾ ਲਈ ਤਤਪਰ ਰਹਿਣਗੇ ।ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਰੇਸ਼ ਭਾਰਦਵਾਜ, ਐਸ਼ ਅੇਮ ੳ ਕਮਲ ਕਿਸ਼ੋਰ,ਕਿਸ਼ੋਰ ਚਾਹਲ,ਸਾਬਕਾ ਕੌਸਲਰ ਪਦਮਦੇਵ ਸੁਧੀਰ, ਸਾਬਕਾ ਕੌਸ਼ਲਰ ਰਾਮਪਾਲ ਉਪਲ,ਸਾਬਕਾ ਕੌਸ਼ਲਰ ਜਤਿੰਦਰ ਵਰਮਾਨੀ,ਸਾਬਕਾ ਕੌਸ਼ਲਰ ਸੀਤਾ ਦੇਵੀ,ਸਾਬਕਾ ਕੌਸਲਰ ਅਵਿਨਾਸ਼ ਗੁਪਤਾ,ਅਸ਼ਵਨੀ ਸ਼ਰਮਾ,ਦੀਪਾ ਰਤਨਪੁਰਾ,ਕਮਲ ਧਾਲੀਵਾਲ, ਹਨੀ ਧਾਲੀਵਾਲ, ਬਲਜੀਤ ਸਿੰਘ, ਐਸ ਡੀ ੳ ਪੰਕਜ,ਜੇਈ ਕੰਵਰ ਸਿੰਘ ਹਾਜਰ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन