ਗੰਦੇ ਪਾਣੀ ਨੇ ਲੋਕਾ ਦੇ ਘਰਾ ਚੋਂ ਬਾਹਰ ਨਿਕਲ ਤੇ ਲਗਾੲੀ ਰੋਕ


ਫਗਵਾੜਾ ( ਧਰੁਵ ਕਲੂਚਾ) ਪਿਛਲੇ ਕੲੀ ਦਿਨਾ ਤੋ ਸੀਵਰੇਜ ਜਾਮ ਦੀ ਸਮਸਿਆ ਕਾਰਣ ੲਿਲਾਕਾ ਭਗਤਪੁਰਾ ਗਲੀ ਨੰਬਰ 2 ਅਤੇ 3 ਦੇ ਵਸਨੀਕ ਸੀਵਰੇਜ ਦੇ ਗੰਦੇ ਪਾਣੀ ਦੇ ਖੜ੍ਹੇ ਰਹਿਣ ਕਾਰਣ ਢਾਢੇ ਪ੍ਰੇਸ਼ਾਨ ਹਨ ਇਲਾਕਾ ਨਿਵਾਸੀਆ ਸਤਨਾਮ ਸਿੰਘ , ਸੰਜੀਵ ਕੁਮਾਰ , ਰਾਜੀਵ ਕੁਮਾਰ , ਕਾਲਾ , ਰਾਜਨ , ਪਿੰਦੀ , ਅਮਨਦੀਪ ਸਿੰਘ , ਰਾਜੂ , ਜੋਗਿੰਦਰ ਸਿੰਘ , ਬਲਵੀਰ ਸਿੰਘ ਬੀਰਾ , ਰਮੇਸ਼ ਕੁਮਾਰ ਆਦਿ ਨੇ ਦੱਸਿਆ ਕਿ ਉਨ੍ਹਾਂ ਦੀਆ ਗਲੀਆ ਚ ਪਹਿਲਾ ਨਾਲੀਆ ਹੋਣ ਕਾਰਨ ੲਿਹ ਸਮਸਿਆ ਕਦੇ ਵੀ ਨਹੀਂ ਸੀ ਆੲੀ ਹੁਣ ਕੁਝ ਮਹੀਨੇ ਪਹਿਲਾਂ ਹੀ ਨਾਲੀਆ ਬੰਦ ਕਰਨ ਤੋਂ ਬਾਅਦ ੲਿਹ ਸਮਸਿਆ ਆਏ ਦਿਨ ਰਹਿੰਦੀ ਹੈ ਜਿਸ ਕਾਰਣ ਗੰਦਾ ਅਤੇ ਬਦਬੂਦਾਰ ਪਾਣੀ ਉਨਾ ਦੇ ਘਰਾ ਮੁਹਰੇ ਢੇਰੇ ਜਮਾਈ ਬੈਠਾ ਹੈ ਜਿਸ ਨੇ ਉਨ੍ਹਾਂ ਦੇ ਨੱਕ ਵਿੱਚ ਦਮ ਕਰ ਰੱਖਿਆ ਹੈ ਜਿਸ ਕਾਰਣ ਉਨ੍ਹਾਂ ਦਾ ਘਰਾ ਚੋਂ ਬਾਹਰ ਨਿਕਲਣਾ ਵੀ ਔਖਾ ਹੋੲਿਆ ਹੈ ਕੁਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਦੁਕਾਨ ਮੁਹਰੇ ਖੜ੍ਹਾ ਗੰਦਾ ਪਾਣੀ ਗ੍ਰਾਹਕਾ ਤੇ ਰੋਕ ਲਗਾਉਦਾ ਹੈ ਜਿਸ ਕਾਰਣ ਉਨ੍ਹਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਹੈ ਉਨ੍ਹਾਂ ਕਿਹਾ ਕਿ ਸਾਬਕਾ ਕੌਂਸਲਰ ਵੀ ਉਨ੍ਹਾਂ ਦੀ ਗੱਲ ਸੁਣਣ ਨੂੰ ਤਿਆਰ ਨਹੀਂ ਉਹ ੲਿਹ ਕਹਿ ਕੇ ਪੱਲਾ ਝਾੜ੍ਹ ਦਿੰਦੇ ਹਨ ਕਿ ਹੁਣ ਉਨ੍ਹਾਂ ਦਾ ੲਿਹ ਵਾਰਡ ਨਹੀਂ ਜਿਹੜ੍ਹੇ ੲਿੱਥੋਂ ਚੋਣਾ ਲੜਣਗੇ ਉਨ੍ਹਾਂ ਨੂੰ ਕਹੋ, ਜਦੋਂ ਚੋਣ ਲੜ੍ਹਣ ਵਾਲੇ ਉਮੀਦਵਾਰਾ ਨਾਲ ਗੱਲ ਕੀਤੀ ਜਾਦੀ ਹੈ ਤਾ ਉਹ ਵੀ ੲਿਹ ਕਹਿ ਕੇ ਟਾਲ ਦਿੰਦੇ ਹਨ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੈਂ ਉਨ੍ਹਾਂ ਕਿਹਾ ਕਿ ਉਹ ਕਿੱਥੇ ਜਾਣ ਉਨ੍ਹਾਂ ਕਿਹਾ ਕਿ ਵੋਟਾ ਦੇ ਟਾਇਮ ਇਨ੍ਹਾਂ ਉਮੀਦਵਾਰਾਂ ਨੂੰ ਉਨ੍ਹਾਂ ਦੇ ਘਰ ਆਉਣ ਦਾ ਰਸਤਾ ਨਜ਼ਰ ਆਉਂਦਾ ਹੈ ਪਰ ਹੁਣ ਸਾਡੇ ਘਰਾ ਮੁਹਰੇ ਪਾਣੀ ਖੜ੍ਹਾ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ ਉਨ੍ਹਾਂ ਸੰਬਧਿਤ ਵਿਭਾਗ ਨੁੰ ੲਿਸ ਸਮਸਿਆ ਦਾ ਸਥਾੲੀ ਹੱਲ ਕਰਨ ਦੀ ਅਪੀਲ ਕੀਤੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन