ਪਿਛਲੇ ਕੲੀ ਮਹੀਨੀਆ ਤੋ ਪੈਚ ਵਰਕ ਨੂੰ ਤਰਸ ਰਹੀ ਭਗਤਪੁਰਾ ਭਾਣੋਕੀ ਰੋਡ


ਫਗਵਾੜਾ (ਧਰੁਵ ਕਲੂਚਾ) ਸੜਕਾ ਮਨੁੱਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀਆ ਹਨ ਜੋ ਮਨੁੱਖ ਨੂੰ ਅਪਣੀ ਮੰਜਿਲ ਤੱਕ ਪਹੁੰਚਣ ਲਈ ਸਹਾਈ ਹੁੰਦੀਆ ਹਨ ਪਰ ਜੇਕਰ ੲਿਨ੍ਹਾਂ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੋਵੇ ਤਾਂ ਫਿਰ ੲਿਹ ਟੁੱਟੀਆ ਸੜਕਾਂ ਮਨੁੱਖਤਾ ਲੲੀ ਸ਼ਰਾਪ ਬਣ ਜਾਦੀਆ ਹਨ ੲਿਸੇ ਤਰ੍ਹਾਂ ਦੀ ਤ੍ਰਾਸਦੀ ਭਗਤਪੁਰਾ ਭਾਣੋਕੀ ਰੋਡ ਤੋਂ ਲੰਘਣ ਵਾਲੇ ਹਰ ਮਨੁੱਖ ਨੂੰ ਪਿਛਲੇ ਲੰਬੇ ਸਮੇਂ ਤੋਂ ਭੋਗਣੀ ਪੈ ਰਹੀ ਹੈ ੲਿਸ ਰੋਡ ਤੇ ਥਾਂ ਥਾਂ ਸੜਕ ਟੁੱਟੀ ਹੋਣ ਕਾਰਣ  ਨਿੱਤ ਹਾਦਸਿਆ ਨੂੰ ਸੱਦਾ ਦਿੰਦੀ ਹੈ ਜਿੱਥੇ ਪੈਚ ਵਰਕ ਦਾ ਕੰਮ ਹੋਣਾ ਬੇਹੱਦ ਜ਼ਰੂਰੀ ਹੈ ਫਗਵਾੜਾ ਸਬ ਡਵੀਜ਼ਨ ਤੋਂ ਅੱਠ ਦੱਸ ਪਿੰਡਾਂ ਨੂੰ ਜੋੜਦੀ ੲਿਸ ਸੜਕ ਤੋਂ ਲੰਘਣ ਵਾਲੇ ਹਜਾਰਾ ਮਜ਼ਦੂਰ ਕਾਮੇ , ਰਾਹਗੀਰ,ਕਿਸਾਨ ੲਿੱਥੋਂ ਦੀ ਲੰਘਣ ਸਮੇਂ ਪ੍ਰੇਸ਼ਾਨੀ ਮਹਿਸੂਸ ਕਰਦੇ ਹਨ ੲਿਸ ਸੰਬਧ ਵਿੱਚ ੲਿੱਥੋਂ ਦੇ ਦੁਕਾਨਦਾਰਾਂ ਜਸਜੀਤ ਸਿੰਘ ( ਜੱਸੀ) , ਸ਼ਮਿੰਦਰ ਸਿੰਘ , ਸੁਨੀਲ ,  ਜੋਗਿੰਦਰ ਸਿੰਘ , ਸਤਨਾਮ ਸਿੰਘ ਜੱਖੁ , ਪਵਿੱਤਰ , ਯੋਗੇਸ਼ ਵਰਮਾ , ਸੁਰਿੰਦਰ ਕੁਮਾਰ , ਜਸਵੀਰ ਮਾਹੀ , ਕ੍ਹਿਸ਼ਨ ਲਾਲ ਬਿੱਟੂ , ਸੁਭਾਸ਼ ਚੰਦਰ (ਬਾਸ਼ਾ ) ਆਦਿ ਨੇ ਦੱਸਿਆ ਕਿ ਬਰਸਾਤ ਹੋਣ ਤੇ ਤਾ ੲਿਸ ਸੜਕ ਤੋਂ ਲੰਘਣਾ ਦੁਰਘਟਨਾ ਨੂੰ ਸੱਦਾ ਦੇਣ ਦੇ ਬਰਾਬਰ ਹੈ ਉਨ੍ਹਾਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਤੋ ਮੰਗ ਕੀਤੀ ਕਿ ਜਿੱਥੇ ਉਨ੍ਹਾਂ ਵਿਕਾਸ ਦੇ ਕੰਮਾ ਚ ਸਭ ਤੋਂ ਮੋਹਰੀ ਹੋ ਫਗਵਾੜਾ ਸ਼ਹਿਰ ਦੀ ਨੁਹਾਰ ਬਦਲਣ ਚ ਅਪਣਾ ਅਹਿਮ ਰੋਲ ਅਦਾ ਕੀਤਾ ਹੈ ਅਤੇ ਲੋਕਾ ਦੀਆ ਆਸਾਂ ਅਤੇ ਉਮੀਦਾਂ ਤੇ ਖਰਾ ਉਤਰਨ ਦਾ ਪ੍ਰਮਾਣ ਦਿੱਤਾ ਹੈ ਠੀਕ ਉਸੇ ਉੱਤੇ ਪਹਿਰਾ ਦਿੰਦਿਆਂ ੲਿਸ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ ਤੇ ਕਰਵਾੲੀ ਜਾਵੇ ਤਾਂ ਜੋ ੲਿੱਥੋਂ ਲੰਘਣ ਵਾਲੇ ਹਜਾਰਾ ਲੋਕਾਂ ਦਾ ਸਾਹ ਸੋਖਾ ਹੋ ਸਕੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन