ਅੰਗਹੀਣਤਾ ਪ੍ਰਮਾਣ ਪੱਤਰ ਬਨਾਉਣ ਲਈ ਫਗਵਾੜਾ ‘ਚ ਜਲਦੀ ਹੀ ਲਗਾਏ ਜਾਣਗੇ ਦੋ ਮੈਡੀਕਲ ਕੈਂਪ - ਅਰੁਣ ਖੋਸਲਾ * ਪਾਂਛਟ ਤੇ ਫਗਵਾੜਾ ‘ਚ ਲੱਗਣ ਵਾਲੇ ਕੈਂਪਾਂ ਦਾ ਲਾਭ ਉਠਾਉਣ ਲੋੜਵੰਦ


ਫਗਵਾੜਾ 14 ਜੁਲਾਈ (ਧਰੁਵ ਕਲੂਚਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਹਨਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਯਤਨਾ ਸਦਕਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਕਪੂਰਥਲਾ ਦੀ ਹਦਾਇਤ ਅਨੁਸਾਰ ਆਉਂਦੇ ਦਿਨਾਂ ‘ਚ ਫਗਵਾੜਾ ਵਿਖੇ ਦੋ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿਹਨਾਂ ‘ਚ ਲੋੜਵੰਦ ਅੰਗਹੀਣਾਂ ਦੇ ਅੰਗਹੀਣਤਾ ਪ੍ਰਮਾਣ ਪੱਤਰ ਬਣਾਏ ਜਾਣਗੇ। ਉਹਨਾਂ ਦੱਸਿਆ ਕਿ ਪਹਿਲਾ ਕੈਂਪ 19 ਜੁਲਾਈ ਦਿਨ ਸੋਮਵਾਰ ਨੂੰ ਸੀ.ਐਚ.ਸੀ. ਪਾਂਛਟ ਵਿਖੇ ਜਦਕਿ ਦੂਸਰਾ ਕੈਂਪ 23 ਜੁਲਾਈ ਦਿਨ ਸ਼ੁੱਕਰਵਾਰ ਨੂੰ ਫਗਵਾੜਾ ਵਿਖੇ ਲਗਾਇਆ ਜਾਵੇਗਾ। ਅਰੁਣ ਖੋਸਲਾ ਨੇ ਦੱਸਿਆ ਕਿ ਇਹਨਾਂ ਕੈਂਪਾਂ ਦੌਰਾਨ ਉਹ ਖੁਦ ਮੌਕੇ ਤੇ ਮੌਜੂਦ ਰਹਿ ਕੇ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਹਰ ਲੋੜਵੰਦ ਅੰਗਹੀਣ ਦਾ ਮੈਡੀਕਲ ਸਰਟੀਫਿਕੇਟ ਉਸਦੀ ਸਰੀਰਕ ਅੰਗਹੀਣਤਾ ਦੇ ਪ੍ਰਤੀਸ਼ਤ ਅਨੁਸਾਰ ਬਣਾਇਆ ਜਾਵੇ ਕਿਉਂਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ 70/80 ਫੀਸਦੀ ਅੰਗਹੀਣਤਾ ਦੇ ਸ਼ਿਕਾਰ ਲੋਕਾਂ ਦਾ ਪ੍ਰਮਾਣ ਪੱਤਰ ਵੀ 60 ਫੀਸਦੀ ਤੋਂ ਵੱਧ ਨਹੀਂ ਬਣਾਇਆ ਜਾ ਰਿਹਾ ਜੋ ਕਿ ਸਰਾਸਰ ਗਲਤ ਹੈ। ਕਿਉਂਕਿ ਇਸ ਨਾਲ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ 80 ਫੀਸਦੀ ਅੰਗਹੀਣਤਾ ਦੇ ਸ਼ਿਕਾਰ ਲੋਕ ਇਲੈਕਟ੍ਰਿਕ ਟਰਾਈ ਸਾਇਕਲ ਦੀ ਦਿੱਤੀ ਜਾਂਦੀ ਸੁਵਿਧਾ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ। ਉਹਨਾਂ ਜਿੱਥੇ ਸਮੂਹ ਅੰਗਹੀਣਾਂ ਨੂੰ ਅਪੀਲ ਕੀਤੀ ਕਿ ਜਿਹਨਾਂ ਦੇ ਮੈਡੀਕਲ ਸਰਟੀਫਿਕੇਟ ਨਹੀਂ ਬਣੇ ਉਹ ਇਹਨਾਂ ਕੈਂਪਾਂ ਦਾ ਲਾਭ ਉਠਾਉਣ ਉੱਥੇ ਹੀ ਦੱਸਿਆ ਕਿ ਮੈਡੀਕਲ ਸਰਟੀਫਿਕੇਟ ਬਣਨ ਤੋਂ ਬਾਅਦ ਜਿੰਨੀ ਜਲਦੀ ਸੰਭਵ ਹੋਵੇਗਾ ਯੋਗ ਅੰਗਹੀਣਾਂ ਨੂੰ ਮੋਦੀ ਸਰਕਾਰ ਦੀ ਯੋਜਨਾ ਤਹਿਤ ਇਲੈਕਟ੍ਰਿਕ ਟਰਾਈ ਸਾਇਕਲ ਦਿੱਤੇ ਜਾਣਗੇ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन