ਡਾਕਟਰਾਂ ਦੀ ਹੜਤਾਲ ਕਾਰਨ ਸਿਵਲ ਹਸਪਤਾਲ ਚ ਮਰੀਜ਼ ਪਰੇਸ਼ਾਨ ਐਮਰਜੈਸੀ ਸੇਵਾਵਾਂ ਨੂੰ ਛੱਡ ਮੁੱਕਮਲ ਤੋਰ ਤੇ ਕੀਤਾ ਕੰਮਕਾਜ ਠੱਪ


ਫਗਵਾੜਾ (ਧਰੁਵ ਕਲੂਚਾ) ਪੀ ਸੀ ਐਮ ਅੈਸ ਐਸੋਸ਼ੀਏਸ਼ਨ  ਸਿਵਲ ਹਸਪਤਾਲ ਫਗਵਾੜਾ ਵਲੋਂ ਅੱਜ ਦੂਜੇ ਦਿਨ ਸਿਵਲ ਹਸਪਤਾਲ ਫਗਵਾੜਾ ਵਿਖੇ ਐਨ ਪੀ ੲੇ ਦੇ ਰੋਸ ਵਜੋਂ ਸਿਵਲ ਹਸਪਤਾਲ ਫਗਵਾੜਾ ਵਿਖੇ ਸਾਰੀਆ ਸੇਵਾਵਾਂ ਮੁੱਕਮਲ ਤੋਰ ਤੇ ਬੰਦ ਰਹੀਆਂ ਸਿਰਫ਼ ਐਮਰਜੈਸੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ ੲਿਸ ਮੌਕੇ ਸਿਵਲ ਹਸਪਤਾਲ ਫਗਵਾੜਾ ਦੇ ਸਮੂਹ ਡਾਕਟਰਾਂ ਵਲੋਂ ਹੜਤਾਲ ਚ ਹਾਜਰੀ ਦਿੱਤੀ ਗਈ ੲਿਸ ਮੌਕੇ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਸਿਵਲ ਹਸਪਤਾਲ ਫਗਵਾੜਾ ਦੇ ਆਗੂ  ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਨੇ ਦੱਸਿਆ ਕਿ ੲਿਹ ਹੜਤਾਲ ਤਿੰਨ ਦਿਨਾਂ (12 , 13 , 14 , )  ਲੲੀ ਰੱਖੀ ਗਈ ਹੈ ਜਿਸ ਵਿੱਚ ਕੇਵਲ ਐਮਰਜੈਸੀ ਸੇਵਾਵਾਂ ਹੀ ਵੇਖੀਆ ਜਾਣਗੀਆ ਇਸ ਮੌਕੇ ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਨੇ ਆਖਿਆ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਸਰਕਾਰੀ ਡਾਕਟਰਾਂ ਵਲੋਂ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਵਲੋਂ ਦਿੱਤੀ ਗਈ ਹੜਤਾਲ ਦੀ ਕਾਲ ਤੇ ਸਰਕਾਰੀ ਹਸਪਤਾਲਾਂ ਦਾ ਕੰਮਕਾਜ ਠੱਪ ਹੋਣ ਤੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਸੀ ਅਤੇ ਸਰਕਾਰ ਵੀ ਸੋਚਣ ਲਈ ਮਜਬੂਰ ਹੋ ਗੲੀ ਸੀ ਉਸ ਵੇਲੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਸੀ ਉਨ੍ਹਾਂ ਦੀਆ ਮੰਗਾਂ ਤੇ ਹਮਦਰਦੀ ਨਾਲ ਗੋਰ ਕੀਤੀ ਜਾਵੇਗੀ ਪਰ ਦੱਸ ਦਿਨ ਬੀਤ ਜਾਣ ਦੇ ਬਾਵਜੂਦ ਜਦੋਂ ਸਰਕਾਰ ਨੇ ਡਾਕਟਰਾਂ ਦੀਆ ਮੰਗਾਂ ਸੰਬੰਧੀ ਚੁੱਪੀ ਨਹੀ ਤੋੜੀ ਤਾ ਡਾਕਟਰਾਂ ਦਾ ਸਬਰ ਵੀ ਜਬਾਬ ਦੇਣ ਲੱਗ ਪਿਆ ਤਾਂ ਪੀ ਸੀ ਐਮ ਅੈਸ ਐਸੋਸ਼ੀਏਸ਼ਨ ਨੇ ਮੁੜ੍ਹ ਤਿੰਨ ਰੋਜ਼ਾ ਹੜਤਾਲ ਦੀ ਕਾਲ ਦਿੱਤੀ ਹੈ ਡਾਕਟਰਾਂ ਦੀ ਹੜਤਾਲ ਨਾਲ ਸਿਵਲ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਓ ਪੀ ਡੀ ਸੇਵਾਵਾ ਠੱਪ ਪਈਆ ਹਨ ਬਾਹਰੋ ਆਏ ਮਰੀਜ ਜਿਨ੍ਹਾਂ ਨੂੰ ਹੜਤਾਲ ਦਾ ਇਲਮ ਨਹੀਂ ਉਨ੍ਹਾਂ ਨੂੰ ਭਾਰੀ ਖੱਜਲ ਖ਼ੁਆਰੀ ਹੋ ਰਹੀ ਹੈ ਨੇੜਲੇ ੲਿਲਾਕੇ ਤੋਂ ਆਏ ੲਿੱਕ ਮਰੀਜ਼ ਦਾ ਕਹਿਣਾ ਹੈ ਕਿ ਮਾਮੂਲੀ ਜਿਹੇ ਖੰਘ ਬੁਖਾਰ ਲੲੀ ਜਿੱਥੇ ਸਿਵਲ ਹਸਪਤਾਲ ਤੋਂ ਦਵਾੲੀ ਲੈਣ ਲਈ ਦੱਸ ਰੁਪਏ ਦੀ ਪਰਚੀ ਕਟਾ ਕੇ ਸਰ ਜਾਣਾ ਸੀ ਉੱਥੇ ਹੁਣ ਪ੍ਰਾਈਵੇਟ ਡਾਕਟਰ ਤੋਂ ਉਸ ਦੀ ਫੀਸ ਅਤੇ ਦਵਾੲੀ 700 ਰੁਪਏ ਲੱਗੇ ਹਨ ਡਾ ਸੁਖਵਿੰਦਰ ਪਾਲ ਸਿੰਘ ਅਤੇ ਡਾ ਰਵੀ ਕੁਮਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਪਰ ਸਰਕਾਰ ਨੇ ਅਜੇ ਤੱਕ ਚੁੱਪੀ ਨਹੀ ਤੋੜੀ ਜਿਸ ਕਾਰਨ ਐਸੋਸੀਏਸ਼ਨ ਨੂੰ ਮੁੜ੍ਹ ਹੜਤਾਲ ਦੀ ਕਾਲ ਦੇਣੀ ਪਈ ਬੇਸ਼ੱਕ ਓ ਪੀ ਡੀ ਸੇਵਾਵਾ ਠੱਪ ਰਹੀਆ ਪਰ ਹਸਪਤਾਲ ਦੀਆ ਐਮਰਜੈਸੀ ਸੇਵਾਵਾਂ ਅਤੇ ਕੋਵਿਡ ਡਿਊਟੀਆਂ ਬਕਾਇਦਾ ਤੌਰ ਤੇ ਆਮ ਵਾਂਗ ਨਿਰਵਿਘਨ ਜਾਰੀ ਰਹੀਆਂ

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन