ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਨੇ ਪਦਉੱਨਤ ਹੋਏ ਐਸ.ਡੀ.ਓ. ਪਰਮਜੀਤ ਰਾਮ ਤੇ ਇੰਜੀ. ਜੋਤੀ ਪ੍ਰਕਾਸ਼ ਦੇ ਸਨਮਾਨ ‘ਚ ਸਮਾਗਮ ਦਾ ਕੀਤਾ ਆਯੋਜਨ


ਫਗਵਾੜਾ : (ਧਰੁਵ ਕਲੂਚਾ) ਸਰਬ ਨੌਜਵਾਨ ਸਭਾ (ਰਜ਼ਿ:) ਫਗਵਾੜਾ ਵੱਲੋਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਟੇਟ ਪਾਵਰਕਾਮ ਦੇ ਐਸ.ਡੀ.ਓ ਪਰਮਜੀਤ ਰਾਮ ਜੋ ਕਿ ਫਗਵਾੜਾ ਤੋਂ ਪਦਉਂਨਤ ਹੋ ਕੇ ਫਿਲੌਰ ਗਏ ਹਨ ਅਤੇ ਇੰਜੀਨੀਅਰ ਜੋਤੀ ਪ੍ਰਕਾਸ਼ ਦੇ ਐਡੀਸ਼ਨਲ ਐਸ.ਡੀ.ਓ ਇਨਫੋਰਸਮੈਂਟ-2 ਪਾਵਰਕਾਮ ਜਲੰਧਰ ਨਿਯੁੱਕਤ ਹੋਣ ‘ਤੇ ਦੋਵੇਂ ਅਧਿਕਾਰੀਆਂ ਦੇ ਸਨਮਾਨ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਪ੍ਰਧਾਨਗੀ ਹੁਸਨ ਲਾਲ ਜਨਰਲ ਮੈਨੇਜਰ ਜੇ.ਸੀ.ਟੀ. ਮਿਲਜ਼ ਫਗਵਾੜਾ ਨੇ ਕੀਤੀ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਇੰਜੀਨਅਰ ਪਵਨ ਕੁਮਾਰ ਬੀਸਲਾ ਐਸ.ਈ, ਸੀ.ਓ.ਐਸ. ਪਾਵਰਕਾਮ ਲੁਧਿਆਣਾ ਸ਼ਾਮਲ ਹੋਏ ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਜਤਿੰਦਰ ਸਿੰਘ ਕੁੰਦੀ ਮਲਟੀਪਲ ਕੌਂਸਲ ਚੇਅਰਮੈਨ ਅਲਾਇੰਸ ਇੰਟਰਨੈਸ਼ਨਲ ਅਤੇ ਬਲਵੀਰ ਸਿੰਘ ਐਸ ਐਸ ਈ ਪਾਵਰਕਾਮ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਇੰਜੀਨਅਰ ਬੀਸਲਾ ਨੇ ਕਿਹਾ ਕਿ ਸਰਬ ਨੌਜਵਾਨ ਸਭਾ ਉਹਨਾਂ ਸਾਰੇ ਸਮਾਜ ਸੇਵਕਾਂ, ਈਮਾਨਦਾਰ ਅਧਿਕਾਰੀਆਂ ਦਾ ਸਨਮਾਨ ਕਰਦੀ ਹੈ, ਜਿਹਨਾਂ ਦੀਆਂ ਆਪੋ-ਆਪਣੇ ਖੇਤਰ ਵਿੱਚ ਪ੍ਰਾਪਤੀਆਂ ਵੱਡੀਆਂ ਹਨ। ਸਰਬ ਨੌਜਵਾਨ ਸਭਾ ਨੇ ਪੂਰੇ ਪੰਜਾਬ ’ਚ ਆਪਣਾ ਇਕ ਵਿਸ਼ਾਲ ਪਰਿਵਾਰ ਬਣਾਇਆ ਹੋਇਆ ਹੈ, ਜਿਸ ਵਿੱਚ ਸਮਾਜ ਸੇਵਕ, ਪੁਲਿਸ ਪ੍ਰਸਾਸ਼ਨ, ਵੱਖੋ-ਵੱਖਰੇ ਮਹਿਕਮਿਆਂ ਤੇ ਸੰਸਥਾਵਾਂ ’ਚ ਕੰਮ ਕਰਦੇ ਅਫਸਰ ਸ਼ਾਮਲ ਹਨ। ਜੋ ਕਿ ਆਪਣੀ ਨੌਕਰੀ ਦੇ ਨਾਲ ਹੀ ਲੋਕ ਸੇਵਾ ਵਿਚ ਵੀ ਵਢਮੁੱਲਾ ਯੋਗਦਾਨ ਪਾ ਰਹੇ ਹਨ। ਉਦਯੋਗਪਤੀ ਜਤਿੰਦਰ ਸਿੰਘ ਕੁੰਦੀ ਨੇ ਸਭਾ ਵਲੋਂ ਅਧਿਕਾਰੀਆਂ ਦੇ ਸਨਮਾਨ ਵਿਚ ਸਮਾਗਮ ਕਰਦਿਆਂ ਹੌਸਲਾ ਅਫਜਾਈ ਕਰਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਰਿਟਾ. ਬੈਂਕ ਮੈਨੇਜਰ ਅਤੇ ਕਵੀ ਰਵਿੰਦਰ ਸਿੰਘ ਰਾਏ ਨੇ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਹਾਜਰੀਨ ਦੀ ਵਾਹਵਾਹੀ ਖੱਟੀ। ਸਮਾਗਮ ਦੇ ਅਖੀਰ ਵਿਚ ਪਰਮਜੀਤ  ਰਾਮ ਐਸ.ਡੀ.ਓ ਨੇ ਸਤਿਕਾਰ ਅਤੇ ਸਨਮਾਨ ਲਈ ਸਭਾ ਦਾ ਧੰਨਵਾਦ ਕੀਤਾ। ਉਹਨਾਂ ਭਰੋਸਾ ਦਿੱਤਾ ਕਿ ਬੇਸ਼ਕ ਉਹ ਫਿਲੌਰ ਵਿਖੇ ਤਾਇਨਾਤ ਹੋ ਗਏ ਹਨ ਪਰ ਫਿਰ ਵੀ ਆਪਣੇ ਰੁਝੇਵਿਆਂ ਵਿਚੋਂ ਕੁਝ ਸਮਾਂ ਸਰਬ ਨੋਜਵਾਨ ਸਭਾ ਨਾਲ ਜੁੜੇ ਰਹਿ ਕੇ ਸਮਾਜ ਸੇਵਾ ਨੂੰ ਦਿੰਦੇ ਰਹਿਣਗੇ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਹਨਾ ਨੇ ਬਾਖੂਬੀ ਨਿਭਾਈ। ਇਸ ਮੌਕੇ ਭਾਗ ਮੱਲ ਸਾਬਕਾ ਸਰਪੰਚ ਕੌਲਸਰ, ਕੁਲਵੀਰ ਬਾਵਾ, ਉਂਕਾਰ ਜਗਦੇਵ, ਬੀ.ਐਚ ਖਾਨ, ਦੀਪਕ ਚੰਦੇਲ, ਨਰਿੰਦਰ ਸੈਣੀ, ਸਾਹਿਬਜੀਤ ਸਾਬੀ, ਜਸ਼ਨ ਮਹਿਰਾ, ਮਨਦੀਪ ਕੁਮਾਰ ਆਦਿ ਸ਼ਾਮਲ ਸਨ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन