ਅੰਗਹੀਣਾਂ ਲਈ ਰੁਜ਼ਗਾਰ ਦਾ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ - ਅਨੀਤਾ ਸੋਮ ਪ੍ਰਕਾਸ਼ * ਅੰਗਹੀਣਤਾਂ ਦਾ ਪ੍ਰਤੀਸ਼ਤ ਘਟਾ ਕੇ ਨਾ ਬਣਾਏ ਜਾਣ ਸਰਟੀਫਿਕੇਟ - ਅਰੁਣ ਖੋਸਲਾ * ਤਿੰਨ ਲੋੜਵੰਦਾਂ ਨੂੰ ਵੰਡੀਆਂ ਟਰਾਈ ਸਾਇਕਲਾਂ



ਫਗਵਾੜਾ 4 ਜੁਲਾਈ (ਧਰੁਵ ਕਲੂਚਾ) ਪ੍ਰਸਿੱਧ ਸਮਾਜ ਸੇਵਿਕਾ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਵਲੋਂ ਅੱਜ ਤਿੰਨ ਲੋੜਵੰਦ ਅੰਗਹੀਣਾਂ ਨੂੰ ਟਰਾਈ ਸਾਇਕਲਾਂ ਭੇਂਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਟਰਾਈ ਸਾਇਕਲ ਅਤੇ ਵਹੀਲ ਚੇਅਰਾਂ ਲੈਣ ਦੇ ਚਾਹਵਾਨ ਲੋੜਵੰਦਾਂ ਦੀਆਂ ਪੰਜਾਹ ਦਰਖਾਸਤਾਂ ਵੀ ਲਈਆਂ ਅਤੇ ਭਰੋਸਾ ਦਿੱਤਾ ਕਿ ਸ੍ਰੀ ਸੋਮ ਪ੍ਰਕਾਸ਼ ਜੋ ਕਿ ਹਲਕਾ ਲੋਕਸਭਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਹਨ ਦੇ ਸਹਿਯੋਗ ਨਾਲ ਜਲਦੀ ਹੀ ਸਾਰੇ ਲੋੜਵੰਦਾਂ ਨੂੰ ਵਹੀਲ ਚੇਅਰਾਂ ਅਤੇ ਟਰਾਈ ਸਾਇਕਲਾਂ ਦਾ ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਬੰਧ ਕਰਵਾ ਕੇ ਦੇਣਗੇ। ਇਸ ਦੌਰਾਨ ਉਹਨਾਂ ਇਹ ਕਿਹਾ ਕਿ ਲੋੜਵੰਦ ਅੰਗਹੀਣਾਂ ਲਈ ਰੁਜਗਾਰ ਦੇ ਪ੍ਰਬੰਧ ਦਾ ਵੀ ਉਹ ਹਰ ਸੰਭਵ ਉਪਰਾਲਾ ਕਰਨਗੇ। ਉਹਨਾਂ ਦੇ ਨਾਲ ਮੌਜੂਦ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਦੱਸਿਆ ਕਿ ਅੱਜ ਜਿਹਨਾਂ ਤਿੰਨ ਲੋੜਵੰਦਾਂ ਨੂੰ ਟਰਾਈ ਸਾਇਕਲਾਂ ਦਿੱਤੀਆਂ ਗਈਆਂ ਹਨ ਉਹਨਾਂ ਵਿਚ ਦੋ ਗੁਰੂ ਹਰਿਸਹਾਏ ਅਤੇ ਇਕ ਲੋੜਵੰਦ ਫਗਵਾੜਾ ਨਾਲ ਸਬੰਧਤ ਹੈ। ਉਹਨਾਂ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਅੰਗਹੀਣਾਂ ਦੇ ਮੈਡੀਕਲ ਸਰਟੀਫਿਕਟ ਉਹਨਾਂ ਦੀ ਅੰਗਹੀਣਤਾ ਪ੍ਰਤੀਸ਼ਤ ਦੇ ਹਿਸਾਬ ਨਾਲ ਬਣਾਏ ਜਾਣ ਕਿਉਂਕਿ ਉਹਨਾਂ ਦੀ ਜਾਣਕਾਰੀ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਦਾ ਸਿਹਤ ਵਿਭਾਗ 60 ਫੀਸਦੀ ਤੋਂ ਵੱਧ ਅੰਗਹੀਣਤਾ ਸਰਟੀਫਿਕੇਟ ਵਿਚ ਦਰਜ ਨਹੀਂ ਕਰ ਰਿਹਾ ਜਦਕਿ ਕੇਂਦਰ ਦੀ ਮੋਦੀ ਸਰਕਾਰ ਦੀ ਯੋਜਨਾ ਤਹਿਤ 80 ਫੀਸਦੀ ਅੰਗਹੀਣਾਂ ਨੂੰ ਇਲੈਕਟ੍ਰਿਕ ਟਰਾਈ ਸਾਇਕਲ ਦਿੱਤੀ ਜਾਂਦੀ ਹੈ। ਇਸ ਮੌਕੇ ਅੰਗਹੀਣਾਂ ਅਤੇ ਉਹਨਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੂੰ ਭੱਖਦੀ ਗਰਮੀ ਵਿਚ ਠੰਡੇ ਪਾਣੀ ਅਤੇ ਚਾਹ ਦੇ ਨਾਲ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਲੋਂ ਕੀਤਾ ਗਿਆ ਸੀ।

Comments

Popular posts from this blog

ਅੱਜ ਅੰਗਹੀਣ ਅਤੇ ਬਲਾਈਂਡ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਗੁਰਮੀਤ ਸਿੰਘ ਅਤੇ ਗੁਰਵੇਲ ਸਿੰਘ ਪੱਧਰੀ ਕਲਾਂ ਦੀ ਅਗਵਾਈ ਹੇਠ ਹੋਈ

ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਦੀ ਉਲੰਘਨਾ ਕਰਨ ਤੇ ਲਾਜ਼ਮੀ ਹੋਵੇਗੀ ਐਫ.ਆਈ.ਆਰ-ਡੀ.ਸੀ ਪੂਰੇ ਜ਼ਿਲ੍ਹੇ ਵਿੱਚ ਧਾਰਾ 144 ਲਗਾ ਕੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਤੇ ਰੋਕ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਅਨਲਾਕ-2 ਤਹਿਤ ਜਾਰੀ ਹਦਾਇਤਾਂ ਲਾਗੂ ਹੋਣਾ ਯਕੀਨੀ ਬਣਾਉਣਗੀਆਂ

फगवाड़ा में सिर्फ विकास की राजनीति,आपसी भाईचारे की कायमी के लिए करेंगे काम-धालीवाल - लोग सुचेत है तथा अब पर्ची व पर्चे की राजनीति खत्म करने का दौर आ गया -फगवाड़ा शहर में 1 करोड़ 75 लाख रुपए से सडक़ो का काम शुरु,धालीवाल ने किए उदघाटन